ਸਿੱਖ ਕੌਮ ਅੰਦਰਲੇ ਅਜ਼ਾਦੀ ਦੇ ਮੱਘਦੇ ਜਜ਼ਬਿਆਂ ਨੂੰ ਦਬਾਉਣ ਲਈ ਪੰਜਾਬ ਦੀ ਹਿੱਕ ‘ਤੇ ਵਰ੍ਹਦੀ ਰਹੀ ਜਿਸ ਬਰੂਦੀ ਅੱਗ ਨੇ ਹਜ਼ਾਰਾਂ ਹੀ ਸੁੱਤਿਆਂ ਹੋਇਆਂ ਨੂੰ ਡੂੰਘੀ ਨੀਂਦ ‘ਚ ਜਗਾਇਆ, ਸ. ਮਹਿੰਦਰ ਸਿੰਘ ਵਰਗੇ ਪੰਥ-ਪ੍ਰਸਤ ਪੱਤਰਕਾਰ ਉਹਨਾਂ ਵਰ੍ਹਦੀਆਂ ਗੋਲ਼ੀਆਂ ਦੇ ਵਿੱਚ ਡੁੱਲ੍ਹੇ ਹੋਏ ਸਿੱਖ ਜਵਾਨੀ ਦੇ ਲਹੂ ਦੇ ਨਿਸ਼ਾਨ ਸਾਂਭਦੇ ਅਤੇ ਉਹਨਾਂ ਦੇ ਦੁਆਲਿਓਂ ‘ਸਰਕਾਰੀ ਅੱਤਵਾਦ’ ਦੀਆਂ ਪੈੜਾਂ ਲੱਭਦੇ ਰਹੇ ਹਨ। ਉਹਨਾਂ ਨੇ ‘ਸਟੇਟ’ ਦੇ ਜਾਬਰ ਅਤੇ ਸ਼ੈਤਾਨੀ ਹਥਕੰਡਿਆਂ ਤੇ ਉਹਨਾਂ ਦੇ ਏਜੰਟਾਂ ਦੇ ਇੱਕ ਲੰਮੇ-ਚੌੜੇ ਚੱਕਰਵਿਊ ਵਿਰੁੱਧ ਆਪਣੇ ਸਮਿਆਂ ਵਿੱਚ ਨਿਧੜਕ ਹੋ ਕੇ ਕਲਮੀ ਜੰਗ ਲੜੀ ਹੈ। ਉਹਨਾਂ ਨੇ ਆਪਣੇ ਜੀਵਨ ਸੰਘਰਸ਼ ਦੇ ਤਜ਼ਰਬਿਆਂ ਦਾ ਨਿਚੋੜ ਇਸ ਅਹਿਮ ਦਸਤਾਵੇਜ਼ ‘ਨੀਂਹ ਰੱਖੀ ਗਈ’ ਕਿਤਾਬ ਦੇ ਰਾਹੀਂ ਕੌਮ ਦੇ ਰੂ-ਬਰੂ ਕੀਤਾ ਹੈ। ਇਹ ਕਿਤਾਬ ਹਰ ਸਿੱਖ ਦੇ ਘਰ ਦਾ ਹੀ ਨਹੀਂ, ਮਾਨਸਿਕਤਾ ਦਾ ਵੀ ਸ਼ਿੰਗਾਰ ਬਣਨੀ ਚਾਹੀਦੀ ਹੈ।
Additional Information
Weight | .660 kg |
---|
Be the first to review “Neeh Rakhi Gayi by Mohinder Singh ‘Patarkar’”
You must be logged in to post a comment.
Reviews
There are no reviews yet.