Teeja Ghallughara June 1984 (Sikh Shahadat -3) (Bibekgarh Parkashan)
₹ 399.00
Category: June 1984
Tag: Teeja Ghallughara June 1984 (Sikh Shahadat -3)
Description
ਇਹ ਕਿਤਾਬ ‘ਸਿੱਖ ਸ਼ਹਾਦਤ’ ਕਿਤਾਬ ਲੜੀ ਦੀ ਤੀਜੀ ਕਿਤਾਬ ਹੈ। ਇਸ ਵਿੱਚ ਤੀਜੇ ਘੱਲੂਘਾਰੇ ਨਾਲ ਸੰਬੰਧਿਤ ਵੱਖ-ਵੱਖ ਸਖਸ਼ੀਅਤਾਂ ਦੇ ਚੋਣਵੇਂ ਲੇਖ ਛਾਪੇ ਗਏ ਹਨ। ਇਹ ਲੇਖ ੨੦੦੯ ਤੱਕ ਛਪੇ ‘ਸਿੱਖ ਸ਼ਹਾਦਤ’ ਦੇ ਅੰਕਾਂ ਵਿੱਚ ਸਮੇਂ-ਸਮੇਂ ਛਾਪੇ ਗਏ ਸਨ, ਹੁਣ ਇਹਨਾਂ ਨੂੰ ਇੱਕ ਥਾਂ ‘ਤੇ ਇਕੱਠਾ ਕਰਕੇ ਛਾਪਿਆ ਗਿਆ ਹੈ। ਇਹਨਾਂ ਲੇਖਾਂ ਨਾਲ ਜੂਨ ਚੁਰਾਸੀ ਦੇ ਉੱਤਰ-ਪ੍ਰਭਾਵਾਂ ਤੱਕ ਦਾ ਸਾਰਾ ਵਰਤਾਰਾ ਸਾਨੂੰ ਇਸ ਪਿੱਛੇ ਕੰਮ ਕਰਦੀ ਮਹਾਂ-ਯੋਜਨਾ (ਗਰੈਂਡ ਡਿਜ਼ਾਇਨ) ਤੱਕ ਲੈ ਜਾਵੇਗਾ। ‘ਸਿੱਖ ਸ਼ਹਾਦਤ’ ਨੇ ਪਹਿਲੇ ਵੇਲਿਆਂ ਤੋਂ ਹੀ ਪ੍ਰਚੱਲਤ ਘੇਰਿਆਂ ਨੂੰ ਤੋੜ ਕੇ ਸੱਚ ਦੀਆਂ ਡੂੰਘੀਆਂ ਪਰਤਾਂ ਫਰੋਲਣ ਦੀ ਰਵਾਇਤ ਦਾ ਪਾਲਣ ਕੀਤਾ ਹੈ।
Additional information
| Weight | .650 kg |
|---|
Reviews (0)
Be the first to review “Teeja Ghallughara June 1984 (Sikh Shahadat -3) (Bibekgarh Parkashan)” Cancel reply
You must be logged in to post a review.
Related products
1984 Anchitvya Kehar (Ajmer Singh)
₹ 450.00
‘1984’ ਸਿੱਖਾਂ ਦੇ ਹਿਰਦਿਆਂ ਅੰਦਰ ਖੰਜਰ ਬਣ ਕੇ ਖੁੱਭਿਆ ਹੋਇਆ ਹੈ । ਸਿੱਖਾਂ ਦਾ ਅਤੀਤ, ਵਰਤਮਾਨ ਤੇ ਭਵਿੱਖ, ਸਾਰੇ ‘1984’ ਵਿਚ ਸਿਮਟ ਗਏ ਹਨ । ਇਸ ਦੇ ਹਵਾਲੇ ਤੋਂ ਬਿਨਾਂ ਨਾ ਅਤੀਤ ਦੀ ਗੱਲ ਕਰਨੀ ਸੰਭਵ ਰਹੀ ਹੈ, ਨਾ ਵਰਤਮਾਨ ਨੂੰ ਜਾਣਿਆ ਜਾ ਸਕਦਾ ਹੈ, ਅਤੇ ਨਾ ਹੀ ਭਵਿੱਖ ਕਲਪਿਆ ਜਾ ਸਕਦਾ ਹੈ । ਇਸ ਕਰਕੇ 1984 ਦੇ ਵਰਤਾਰੇ ਦੀ ਪੁਣ-ਛਾਣ ਕਰਦਿਆਂ ਨਿਰੋਲ 1984 ਦੀ ਹੱਦਬੰਦੀ ਵਿਚ ਬੱਝੇ ਰਹਿਣਾ ਸੰਭਵ ਨਹੀਂ ਹੈ । 1984 ਨੂੰ ਸਮਝਣ ਲਈ ਵਾਰ ਵਾਰ ਅਤੀਤ ਵੱਲ ਜਾਣਾ, ਅਤੇ ਵਰਤਮਾਨ ਤੇ ਭਵਿੱਖ ਨਾਲ ਇਸ ਜਾ ਰਿਸ਼ਤਾ ਨਿਰਧਾਰਤ ਕਰਨਾ ਪੈਣਾ ਹੈ ।
Bhinderanwale Sant (Surjit Jalandhari)
₹ 250.00
ਸਿੱਖ ਕੌਮ ਦੇ ਅੰਦਰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੀ ਆਮਦ ਨਾਲ਼ ਵੀ ਸੱਚਮੁੱਚ ਆਪਣੀ ਬੇਨੂਰੀ, ਬੇਰੌਣਕੀ ਤੇ ਰੋ ਰਹੇ ਹਜ਼ਾਰਾਂ ਫੁੱਲਾਂ ਨੂੰ ਜਿਵੇਂ ਇੱਕ ਕਦਰਦਾਨ ਮਿਲ਼ ਗਿਆ।
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਕੁਮਲਾਉਂਦੀ ਤੇ ਮੁਰਝਾਉਂਦੀ ਜਾ ਰਹੀ ਸਿੱਖ ਜਵਾਨੀ ਨੂੰ ਫਿਰ ਤੋਂ ਗੁਰੂ ਲਿਵ ਨਾਲ਼ ਜੋੜ ਕੇ ਅਜਿਹੇ ਜਾਹੋ ਜਲਾਲ ਵਿੱਚ ਲਿਆਂਦਾ ਕਿ ਸਿੱਖਾਂ ਦੇ ਵਿਹੜਿਆਂ 'ਚ ਵੜ ਕੇ ਲਲਕਾਰੇ ਮਾਰ ਰਹੇ ਦੁਸ਼ਮਣਾਂ ਨੂੰ ਪੁੱਠੇ ਪੈਰੀਂ ਪਿੱਛੇ ਭੱਜਣਾ ਪਿਆ।
ਸਿੱਖ ਕੌਮ ਦੇ ਇਸ ਅਣਖੀਲੇ ਜਰਨੈਲ ਦੀ ਸਮੁੱਚੀ ਜੀਵਨ ਗਾਥਾ ਅਤੇ ਸੰਘਰਸ਼ ਗਾਥਾ ਨੂੰ ਹਰ ਸਿੱਖ ਪੜ੍ਹਨਾ ਚਾਹੁੰਦਾ ਹੈ। ਸੁਰਜੀਤ ਜਲੰਧਰੀ ਦੀ ਲਿਖਤ ਪੁਸਤਕ 'ਭਿੰਡਰਾਂਵਾਲ਼ੇ ਸੰਤ' ਦੇ ਵਿੱਚ ਇਸ 'ਸੰਤ ਸਿਪਾਹੀ' ਦੇ ਬਚਪਨ ਤੋਂ ਲੈ ਕੇ ਸ਼ਹੀਦੀ ਤਕ ਦਾ ਇਤਿਹਾਸ ਦਰਜ ਹੈ।

Reviews
There are no reviews yet.