ਇਸ ਕਿਤਾਬ ‘ਚ ਉਹਨਾਂ ਸਿੰਘਾਂ-ਸੂਰਮਿਆਂ ਦੀ ਤਵਾਰੀਖ਼ ਹੈ, ਜਿਨ੍ਹਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਬਚਨਾਂ ਨੂੰ ਸਕਾਰਥਾ ਕਰਨ ਲਈ ਮੈਦਾਨ ਮੱਲਿਆ ਕਿ “ਜੇ ਦਰਬਾਰ ਸਾਹਿਬ ‘ਤੇ ਹਮਲਾ ਹੋਇਆ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ।”
ਇਹ ਕਿਤਾਬ ਉਹਨਾਂ ਜੁਝਾਰੂ ਤੇ ਸਿਦਕੀ ਸਿੱਖਾਂ ਬਾਰੇ ਹੈ ਜਿਹੜੇ ਜੂਨ 1984 ਤੇ ਨਵੰਬਰ 1984 ਦੇ ਘੱਲੂਘਾਰੇ ਤੋਂ ਬਾਅਦ ਕੌਮੀ ਘਰ ਖ਼ਾਲਿਸਤਾਨ ਦੀ ਅਜ਼ਾਦੀ ਲਈ ਮੈਦਾਨ-ਏ-ਜੰਗ ‘ਚ ਕੁੱਦੇ ਸਨ। ਉਸ ਦੌਰ ਨੂੰ ਸਿੱਖ ਇਤਿਹਾਸ ਦਾ ‘ਸੁਨਹਿਰੀ ਦੌਰ’ ਕਿਹਾ ਜਾਂਦਾ ਹੈ। ਹਕੂਮਤ ਨੇ ਉਸ ਦੌਰ ਨੂੰ ‘ਕਾਲ਼ਾ ਦੌਰ’ ਗਰਦਾਨਣ ‘ਚ ਕੋਈ ਕਸਰ ਨਹੀਂ ਛੱਡੀ, ਪਰ ਪੰਜਾਬ ਦੀ ਧਰਤੀ ਨੇ ਫ਼ੈਸਲਾ ਦੇ ਦਿੱਤਾ ਹੈ ਕਿ ਹੱਕ-ਸੱਚ ਅਤੇ ਧਰਮ ਦੀ ਰਾਖੀ ਲਈ ਸਿਰਾਂ ‘ਤੇ ਕੱਫ਼ਨ ਬੰਨ੍ਹ ਕੇ ਨਿੱਤਰੇ ਉਹ ਸੂਰਮੇ ਖ਼ਾਲਸਾ ਪੰਥ ਦਾ ਮਾਣ ਹਨ।
ਖ਼ਾਲਿਸਤਾਨ ਦੀ ਸਿਰਜਣਾ ਲਈ ਜਿਨ੍ਹਾਂ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ, ਘਾਲਣਾਵਾਂ ਘਾਲੀਆਂ ਤੇ ਸ਼ਹਾਦਤਾਂ ਪਾਈਆਂ ਉਹਨਾਂ ‘ਚੋਂ ਕਈਆਂ ਦੀ ਬੜੀ ਚਰਚਾ ਹੋਈ, ਪਰ ਬਹੁਤ ਸਾਰੇ ਅਣਗੌਲ਼ੇ ਹੀ ਰਹਿ ਗਏ। ‘ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ’ ਕਿਤਾਬ ਦੇ ਇਸ ਦੂਜੇ ਭਾਗ ‘ਚ ਇਹੋ ਜਿਹੇ ਸੈਂਕੜੇ ਸ਼ਹੀਦਾਂ ਦੀ ਦਾਸਤਾਨ ਬਿਆਨੀ ਗਈ ਹੈ ਜਿਨ੍ਹਾਂ ਬਾਰੇ ਤੁਸੀਂ ਪਹਿਲਾਂ ਕਦੇ ਪੜ੍ਹਿਆ-ਸੁਣਿਆ ਨਹੀਂ ਹੋਵੇਗਾ।
Tawareekh Shaheed-E-Khalistan (Part 3) by Ranjit Singh Damdami Taksal
Availability:
In stock
INR 500.00 INR 425.00
Additional Information
Weight | .950 kg |
---|
Be the first to review “Tawareekh Shaheed-E-Khalistan (Part 3) by Ranjit Singh Damdami Taksal”
You must be logged in to post a comment.
Reviews
There are no reviews yet.