ਇਹ ਰਚਨਾ ਉਸ ਸੂਰਬੀਰ ਸਿੱਖ ਇਸਤਰੀ ਬਾਰੇ ਜੋ ਆਪਦੀ ਬੇਵਸੀ ਉਪਰ ਝੋਰੇ ਨਹੀਂ ਝੁਰਦੀ ਤੇ ਨਾ ਹੀ ਆਪਣੇ ਆਪ ਨੂੰ ਕਾਬਲੇ-ਰਹਿਮ ਸਮਝਦੀ ਹੈ । ਗਊ ਰੂਪੀ ਇਕ ਨਿਰਬਲ ਇਸਤਰੀ ਦੇ ਜੀਵਨ ਵਿਚ ਜ਼ੁਲਮ ਤੇ ਜਬਰ ਨਾਲ ਟੱਕਰ ਲੈਣ ਦੀ ਸ਼ਕਤੀ ਉਸ ਨੇ ਹਾਸਲ ਕੀਤੀ ਸਿੱਖ ਇਤਿਹਾਸ ਤੋਂ, ਸਿੱਖ ਕੀਮਤਾਂ-ਕਦਰਾਂ ਤੋਂ ਤੇ ਆਪਣੇ ਵੀਰ ਬਲਵੰਤ ਸਿੰਘ ਤੋਂ, ਜੋ ਸਿੱਖ ਬਣ ਕੇ ਜ਼ੁਲਮ ਤੇ ਜ਼ਬਰ ਨਾਲ ਟੱਕਰ ਲੈ ਰਿਹਾ ਸੀ । ‘ਸੁੰਦਰੀ’ ਚਿੰਨ ਹੈ ਇਕ ਨਵੀ ਸ਼ਕਤੀ ਦਾ ਜਿਸ ਨੂੰ ਗੁਰੂ ਸਾਹਿਬਾਂ ਦੀਆਂ ਸਿੱਖਿਆਵਾਂ ਨੇ ਇਕ ਨਵਾ ਰਾਹ ਦਰਸਾਇਆ । ਇਸ ਰਚਨਾ ਰਾਹੀਂ ਭਾਈ ਸ਼ਾਹਿਬ ਨੇ ਸੁਤੀ ਕਲਾ ਜਗਾ ਦਿਤੀ, ਕੌਮ ਉਠ ਖਲੋਤੀ ਤੇ ਨਵਾਂ ਨਵੇਰਾ ਸਮਾਜ ਉਸਾਰ ਦਿੱਤਾ ।
Additional Information
Weight | .290 kg |
---|
Be the first to review “Sundri (Novel) by Bhai Veer Singh ji”
You must be logged in to post a comment.
Reviews
There are no reviews yet.