ਭਾਈ ਨਰਾਇਣ ਸਿੰਘ ਵੱਲੋਂ ਸੰਪਾਦਿਤ ਕੀਤੀ ਗਈ ਕਿਤਾਬ “ਸਿੰਘ ਗਰਜ” ਵੀ ਜਰੂਰ ਘਰ ਲੈ ਕੇ ਰੱਖੋ ਤੇ ਸਮਾਂ ਕੱਢ ਕੇ ਪੜੋ ਵੀ । ਇਸ ਵਿਚ ਸੰਤਾਂ ਦੀਆਂ ਸਪੀਚਾਂ ਤੇ ਮੁਲਾਕਾਤਾਂ ਨੇ । ਜੇ ਪੂਰੀ ਨਹੀ ਪੜ ਸਕਦੇ ਤਾਂ ਕਿਤਾਬ ਦੇ ਆਖਰ ਚ ਸੰਤਾਂ ਦੀਆਂ ਕੁਝ ਪੱਤਰਕਾਰਾਂ ਵੱਲੋਂ ਕੀਤੀਆਂ ਗਈਆਂ ਮੁਲਾਕਾਤਾਂ ਜਰੂਰ ਪੜਿਉ । ਪੱਤਰਕਾਰਾਂ ਨੇ ਬੜੀਆਂ ਮੁਲਾਕਾਤਾਂ ਚ ਸੰਤਾਂ ਨੂੰ ਪੁੱਠੇ ਸਿੱਧੇ ਸਵਾਲਾਂ ਨਾਲ ਘੇਰਨ ਦੀ ਕੌਸ਼ਿਸ਼ ਕੀਤੀ ਪਰ ਸੰਤ ਜੀ ਵੱਲੋਂ ਬਿਨਾ ਕਿਸੇ ਝਿਜਕ ਅਤੇ ਨਿਡਰਤਾ ਨਾਲ ਦਿੱਤੇ ਜਵਾਬਾਂ ਮੂਹਰੇ ਪੱਤਰਕਾਰਾਂ ਦੀ ਬੋਲਤੀ ਬੰਦ ਹੁੰਦੀ ਵੇਖੋਂਗੇ । ਸੰਤਾਂ ਦੇ ਜਵਾਬਾਂ ਮੂਹਰੇ ਪੱਤਰਕਾਰ ਹਰ ਵਾਰ ਬੇਵਸ ਨਜਰ ਆਏ । ਪੜ ਕੇ ਇਕ ਸ਼ਬਦ ਆਪੇ ਮੂੰਹੋਂ ਨਿਕਲਦਾ ਹੈ ਕਿ ਬਾਬਾ ਜੀ ਤੁਸੀਂ ਨਹੀ ਬੋਲਦੇ ਸੀ, ਤੁਹਾਡੀ ਰਸਨਾ ਤੋਂ ਗੁਰੂ ਮਹਾਰਾਜ ਆਪ ਬੋਲਦੇ ਸਨ ।
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਅਤੇ ਸੀਬੀਆਈ
ਕੇਂਦਰੀ ਜਾਂਚ ਬਿਊਰੋ ਦੇ ਡੀ.ਆਈ.ਜੀ. ਸ਼ੇਖਰ ਤੇ ਇੱਕ ਹੋਰ ਸੀਨੀਅਰ ਅਧਿਕਾਰੀ ਵੱਲੋਂ , ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ , 5 ਮਈ 1980 ਨੂੰ ਨਿਰੰਕਾਰੀ ਕਤਲ ਕਾਂਡ ਦੇ ਸੰਬੰਧ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਕੀਤੇ ਸਵਾਲਾਂ ਦੇ ਜਵਾਬ :
ਸੀਬੀਆਈ :- ਤੁਹਾਡਾ ਮਿਲਾਪ ਕਿਸ ਕਿਸ ਨਾਲ ਹੈ ?
ਸੰਤ ਜਰਨੈਲ ਸਿੰਘ ਜੀ ਖਾਲਸਾ :- ਸੰਤ ਉੱਤਮ ਸਿੰਘ ਜੀ ਖਡੂਰ ਸਾਹਿਬ , ਸੰਤ ਬਾਬਾ ਖੜਕ ਸਿੰਘ ਜੀ ਕਾਰ ਸੇਵਾ ਵਾਲੇ , ਸੰਤ ਕ੍ਰਿਪਾਲ ਸਿੰਘ ਜੀ ਰੋਡੇ , ਸੰਤ ਬੀਰ ਬਿਕਰਮਾਜੀਤ ਸਿੰਘ ਜੀ , ਸੰਤ ਦੀਵਾਨ ਸਿੰਘ , ਸੰਤ ਤਾਰਾ ਸਿੰਘ ਜੀ , ਬਾਬਾ ਬਿਸ਼ਨ ਸਿੰਘ ਜੀ ਆਦਿ ( ਸੰਤਾਂ ਨੇ 32 ਸਖ਼ਸ਼ੀਅਤਾਂ ਦੇ ਨਾਮ ਲਏ ) ।
ਸੀਬੀਆਈ :- ਇਹ ਤਾਂ ਸਭ ਮਹਾਤਮਾ ਹਨ ?
ਸੰਤ ਜਰਨੈਲ ਸਿੰਘ ਜੀ ਖਾਲਸਾ :- ਹੋਰ ਬਲੈਕ ਤਾਂ ਮੈਂ ਕਰਦਾ ਨਹੀਂ ਜੋ ਕਿਸੇ ਬਲੈਕੀਏ , ਚੋਰ ਜਾਂ ਸਮਗਲਰ ਦਾ ਨਾਂਅ ਲਵਾਂ ।
ਸੀਬੀਆਈ :- ਤੁਹਾਡੇ ਕੋਲ ਹਥਿਆਰ ਹਨ ? ਕਾਰਬਾਈਨਾਂ ਹਨ ?
ਸੰਤ ਜਰਨੈਲ ਸਿੰਘ ਜੀ ਖਾਲਸਾ :- ਹਾਂ , ਪਰ ਮੇਰੇ ਨਾਂਅ ਕੋਈ ਨਹੀਂ ।
ਸੀਬੀਆਈ :- ਕਿੰਨੀਆਂ ਕਾਰਬਾਈਨਾਂ ਹਨ ?
ਸੰਤ ਜਰਨੈਲ ਸਿੰਘ ਜੀ ਖਾਲਸਾ :- ਜਿੰਨੀਆਂ ਦੇ ਤੁਸੀਂ ਲਾਇਸੈਂਸ ਬਣਾਏ ਹਨ , ਸਾਰੀਆਂ ਸਾਡੀਆਂ ਹਨ । ਅਸੀਂ ਜਿਸ ਤੋਂ ਮੰਗ ਲਈਏ , ਕੋਈ ਨਾਂਹ ਨਹੀਂ ਕਰਦਾ ।
ਸੀਬੀਆਈ :- ਰਣਜੀਤ ਸਿੰਘ ਨੂੰ ਜਾਣਦੇ ਹੋ ?
ਸੰਤ ਜਰਨੈਲ ਸਿੰਘ ਜੀ ਖਾਲਸਾ :- ਸਾਹਮਣੇ ਆਉਣ ‘ ਤੇ ਦੱਸ ਸਕਦਾ ਹਾਂ , ਕਿਉਂਕਿ ਇਸ ਨਾਂਅ ਦਾ ਇੱਕੋ ਤਾਂ ਰਣਜੀਤ ਸਿੰਘ ਨਹੀਂ ।
ਸੀਬੀਆਈ :- ਤੁਹਾਡੇ ਪੈਰੋਕਾਰ ਕਿੰਨੇ ਹਨ ?
ਸੰਤ ਜਰਨੈਲ ਸਿੰਘ ਜੀ ਖਾਲਸਾ :- ਮੇਰਾ ਕੋਈ ਪੈਰੋਕਾਰ ਨਹੀਂ । ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪੈਰੋਕਾਰ ਹਨ ।
Additional Information
Weight | 1.250 kg |
---|
Be the first to review “Singh Garj (Editor Narayan Singh)”
You must be logged in to post a comment.
Reviews
There are no reviews yet.