Sikh Nasalkushi 1984 : Akhin Dithe Haal, Parhchol te Dastavej (Edi: Paramjeet Singh Gazi, Ranjit Singh) (Bibekgarh Parkashan)
₹ 499.00
ਕਿਤਾਬ “ਸਿੱਖ ਨਸਲਕੁਸ਼ੀ 1984 : ਅੱਖੀਂ ਡਿੱਠੇ ਹਾਲ, ਪੜਚੋਲ ਅਤੇ ਦਸਤਾਵੇਜ਼” ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਅਤੇ ਨੌਜਵਾਨ ਪੰਥ ਸੇਵਕ ਰਣਜੀਤ ਸਿੰਘ ਵੱਲੋਂ ਸੰਪਾਦਿਤ ਕੀਤੀ ਗਈ ਨਵੀਂ ਕਿਤਾਬ ਹੈ। ਇਸ ਕਿਤਾਬ ਵਿੱਚ ਦੇ ਪੰਜ ਖੰਡ ਹਨ। ਪਹਿਲੇ ਖੰਡ ਵਿੱਚ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਅੱਠੀੰ ਡਿੱਠੇ ਅਤੇ ਹੱਡੀਂ ਹੰਢਾਏ ਹਾਲ ਬਿਆਨ ਕੀਤੇ ਗਏ ਹਨ। ਦੂਜੇ ਭਾਗ ਵਿੱਚ ‘ਸਿੱਖ ਨਸਲਕੁਸ਼ੀ ਦਾ ਖੁਰਾਖੋਜ’ ਦਰਜ ਕੀਤਾ ਗਿਆ ਹੈ ਤੇ ਇੰਡੀਆ ਭਰ ਦੀਆਂ ਉਹਨਾਂ ਪ੍ਰਮੁੱਖ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿੱਥੇ ਸਿੱਖ ਨਸਲਕੁਸ਼ੀ ਦੌਰਾਨ ਸਿੱਖਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ ਸੀ। ਕਿਤਾਬ ਦੇ ਤੀਜੇ ਹਿੱਸੇ ਵਿੱਚ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਬਾਰੇ ਪੜਚੋਲ ਕਰਦੀਆਂ ਲਿਖਤਾਂ ਸ਼ਾਮਿਲ ਕੀਤੀਆਂ ਗਈਆਂ ਹਨ। ਚੌਥੇ ਖੰਡ ਦਾ ਸਿਰਲੇਖ “ਦੰਗੇ ਨਹੀਂ ਨਸਲਕੁਸ਼ੀ” ਹੈ। ਇਸ ਹਿੱਸੇ ਵਿੱਚ ਨਵੰਬਰ 1984 ਦੇ ਸਿੱਖ ਕਲਤੇਆਮਾਂ ਨੂੰ ਨਸਲਕੁਸ਼ੀ ਸਿੱਧ, ਤੇ ਬਿਆਨ, ਕਰਦੀਆਂ ਲਿਖਤਾਂ ਤੇ ਤਕਰੀਰਾਂ ਸ਼ਾਮਿਲ ਕੀਤੀਆਂ ਗਈਆਂ ਹਨ। ਕਿਤਾਬ ਦਾ ਪੰਜਵਾਂ ਤੇ ਆਖਰੀ ਖੰਡ “ਦਸਤਾਵੇਜ਼” ਹੈ ਜਿਸ ਵਿੱਚ ਸਿੱਖ ਨਸਲਕੁਸ਼ੀ 1984 ਦੇ ਤੱਥ ਨੂੰ ਤਸਲੀਮ ਕਰਨ ਵਾਲੇ ਕੌਮਾਂਤਰੀ ਦਸਤਾਵੇਜ਼ਾਂ- ਮਤਿਆਂ ਅਤੇ ਐਲਾਨਾਮਿਆਂ ਦੀ ਇੰਨ ਬਿੰਨ ਨਕਲਾਂ ਅਤੇ ਉਹਨਾ ਦਾ ਪੰਜਾਬੀ ਉਲੱਥਾ ਛਾਪਿਆ ਗਿਆ ਹੈ। ਇਸ ਭਾਵ ਵਿੱਚ ਹੁਣ ਤੱਕ ਨਵੰਬਰ 1984 ਵਿੱਚ ਕੀਤੇ ਗਏ ਸਿੱਖਾਂ ਦੇ ਕਤਲੇਆਮਾਂ ਨੂੰ ‘ਨਸਲਕੁਸ਼ੀ’ ਤਸਲੀਮ ਕਰਨ ਵਾਲੇ ਸਾਰੇ ਮਤਿਆਂ ਦੀਆਂ ਨਕਲਾਂ, ਸਮੇਤ ਦਿੱਲੀ ਵਿਧਾਨ ਸਭਾ ਵੱਲੋਂ ਪਾਸ ਕੀਤੇ ਮਤੇ ਦੇ, ਸ਼ਾਮਿਲ ਕੀਤੀਆਂ ਗਈਆਂ ਹਨ।
| Weight | .920 kg |
|---|
You must be logged in to post a review.

Reviews
There are no reviews yet.