ਸ: ਸਵਰਨ ਸਿੰਘ ਜੀ (ਚੂਸਲੇਵੜ) ਵਾਲਿਆਂ ਦੀ ਨਵੀਂ ਕਿਤਾਬ “ਭੂਰਿਆਂ ਵਾਲੇ ਰਾਜੇ ਕੀਤੇ” ਛਪ ਕੇ ਆ ਚੁੱਕੀ ਹੈ । ਅੱਜ ਦੇ ਦੌਰ ਚ ਅਠਾਰਵੀਂ ਸਦੀ ਦੇ ਸਿੱਖ ਇਤਿਹਾਸ ਬਾਬਤ ਜੇ ਕਿਸੇ ਨੇ ਸਵਰਨ ਸਿੰਘ ਜੀ ਨੂੰ ਨਹੀਂ ਪੜਿਆ ਤਾਂ ਸਮਝ ਲੈਣਾ ਕੁਝ ਨਹੀਂ ਪੜਿਆ । ਸਵਰਨ ਸਿੰਘ ਜੀ ਦੀ ਇਸ ਵਕਤ ਉਮਰ 90 ਸਾਲ ਦੇ ਕਰੀਬ ਹੋ ਚੁੱਕੀ ਹੈ । ਸਵਰਨ ਸਿੰਘ ਜੀ ਨੂੰ ਪੰਜਾਬੀ , ਅੰਗਰੇਜੀ , ਹਿੰਦੀ ਤੋਂ ਇਲਾਵਾ ,ਉਰਦੂ , ਅਰਬੀ ਤੇ ਫਾਰਸੀ ਭਾਸ਼ਾ ਦੀ ਵੀ ਮੁਹਾਰਤ ਹਾਸਿਲ ਹੈ ।ਸਵਰਨ ਸਿੰਘ ਜੀ ਹੁਣ ਤੱਕ ਪੰਜ ਖੋਜ ਭਰਪੂਰ ਕਿਤਾਬਾਂ ਸਿੱਖ ਪੰਥ ਨੂੰ ਸਮਰਪਿਤ ਕਰ ਚੁੱਕੇ ਨੇ । ਇਹ ਉਨ੍ਹਾਂ ਦੀ ਛੇਵੀਂ ਕਿਤਾਬ ਹੈ । ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ਣ । ਨਵੀਂ ਕਿਤਾਬ ਨੂੰ ਜੀ ਆਇਆਂ ।
ਇਸ ਸੈੱਟ ‘ਚ ਇਹ ਕਿਤਾਬਾਂ ਹਨ:
ਸ਼ਹੀਦੀ ਭਾਈ ਤਾਰਾ ਸਿੰਘ ਜੀ ਵਾਂ (ਮਾਰਚ 1997)
ਸ਼ਹੀਦੀ ਭਾਈ ਤਾਰੂ ਸਿੰਘ ਜੀ (ਮਾਰਚ 1997)
ਮੱਸੇ ਰੰਘੜ ਨੂੰ ਕਰਨੀ ਦਾ ਫਲ (ਮਾਰਚ 1997)
ਅਬਦਾਲੀ,ਸਿੱਖ, ਤੇ ਵੱਡਾ ਘੱਲੂਘਾਰਾ (ਜੁਲਾਈ 2016)
ਪਹਿਲਾ ਘੱਲੂਘਾਰਾ (ਜੁਲਾਈ 2018)
ਭੂਰਿਆਂ ਵਾਲੇ ਰਾਜੇ ਕੀਤੇ (ਜੁਲਾਈ 2020)
Reviews
There are no reviews yet.