Se Kinehiya Set of 2 books by: Sewa Singh (Sant)
₹ 400.00
Out of stock
Categories: Kitaban de set, Sikh Guru Sahibaan, Sikh Philosophy, sikhism books
Description
ਇਸ ਰਚਨਾ ਨੂੰ ਪੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਅੱਖਰ-ਲਗ-ਮਾਤਰ ਤੱਖ ਸੰਪੂਰਨ ਸ਼ਰਧਾ, ਨਿਸਚਾ ਅਤੇ ਭਾਵਨੀ ਪ੍ਰਾਪਤ ਹੋਵੇਗੀ । ਅੰਮ੍ਰਿਤ, ਸਤਿਸੰਗਤ ਗੁਰਬਾਣੀ ਨਾਮ-ਸਿਮਰਨ ਤਥਾ ਸੇਵਾ ਦੀ ਲਾਗ ਲੱਗੇਗੀ । ਇਸ ਦੇ ਪੜ੍ਹਨ ਨਾਲ ਜੀਵਨ ਬਦਲ ਕੇ ਹੀਰੇ ਦੀ ਤਰ੍ਹਾਂ ਉੱਜਲ ਹੋਣਗੇ । ਇਸ ਵਿੱਚ ਗੁਰਮਤਿ ਦ੍ਰਿੜ੍ਹਤਾ ਦੀ ਪ੍ਰਾਪਤੀ, ਨਾਮ-ਸਿਮਰਨ ਦੀ ਜੁਗਤੀ ਅਤੇ ਫਲ, ਵਾਹਿਗੁਰੂ ਦੀ ਪ੍ਰਾਪਤੀ ਦੇ ਗੁਰਮਤਿ ਸਾਧਨ ਦੱਸੇ ਹਨ ।
Additional information
| Weight | .900 kg |
|---|
Reviews (0)
Be the first to review “Se Kinehiya Set of 2 books by: Sewa Singh (Sant)” Cancel reply
You must be logged in to post a review.
Related products
Nili Dastar Di Dastan by: Lal Singh Giani
₹ 450.00
Sikhi Ate Sikhan Da Bhawikh ( Gurmeet Singh Sidhu)
₹ 300.00
ਸਿੱਖ ਇਸ ਕਰਕੇ ਵਡਭਾਗੇ ਹਨ ਕਿ ਇਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਦੀਵੀ ਅਗਵਾਈ ਹਾਸਲ ਹੈ। ਸਿੱਖੀ ਵਿਹਾਰ ਦਾ ਧਰਮ ਹੈ। ਗੁਰੂ ਸਾਹਿਬਾਨ ਨੇ ਆਪਣੇ ਜੀਵਨ ਅਨੁਭਵ ਦੌਰਾਨ ਗੁਰਸਿੱਖੀ ਦੇ ਰਹੱਸ ਪ੍ਰਗਟ ਕੀਤੇ। ਦਸਾਂ ਪਾਤਸ਼ਾਹੀਆਂ ਦਾ ਰੂਹਾਨੀ ਜੀਵਨ ਸਿੱਖਾਂ ਅਤੇ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸੋਮਾ ਹੈ। ਇਸ ਤੋਂ ਇਲਾਵਾ ਸ਼ਹਾਦਤਾਂ ਅਤੇ ਸੂਰਮਗਤੀ ਨਾਲ ਭਰਪੂਰ ਸ਼ਾਨਾਮਤਾ ਇਤਿਹਾਸ ਸਿੱਖਾਂ ਨੂੰ ਦੀਨ ’ਤੇ ਪਹਿਰਾ ਦੇਣ ਦਾ ਸਬਕ ਸਿਖਾਉਂਦਾ ਹੈ। ਅਜੋਕੇ ਚਿੰਤਨ ਦੇ ਸੰਦਰਭ ਵਿਚ ਵੇਖਿਆ ਜਾਵੇ ਤਾਂ ਸਿੱਖ ਸਿਧਾਂਤ ਦੀਆਂ ਭਵਿੱਖਮੁਖੀ ਸੰਭਾਵਨਾਵਾਂ ਹਨ, ਕਿਉਂਕਿ ਗੁਰਬਾਣੀ ਸਿੱਖਾਂ ਨੂੰ ਸਮੇਂ ਅਤੇ ਸਥਾਨ ਦੇ ਸੀਮਤ ਬੰਧਨਾਂ ਤੋਂ ਆਜ਼ਾਦ ਕਰਦੀ ਹੈ। ਦੂਸਰੇ ਪਾਸੇ ਸਿੱਖਾਂ ਸਾਹਮਣੇ ਵੱਡੀਆਂ ਚੁਣੌਤੀਆਂ ਵੀ ਹਨ। ਸਿੱਖਾਂ ਨੂੰ ਦਰਪੇਸ਼ ਸੰਕਟ ਦਾ ਅੰਦਾਜ਼ਾ ਨੌਜਵਾਨਾਂ ਵਿਚ ਪਨਮ ਰਹੇ ਰੁਝਾਨਾਂ ਤੋਂ ਲਗਾਇਆ ਜਾ ਸਕਦਾ ਹੈ। ਅੱਜ ਸਿੱਖ ਨੌਜਵਾਨ ਦਿਸ਼ਾਹੀਣ ਹੁੰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਵਿਚ ਪੱਤਿਤਪੁਣਾ ਵੱਧ ਰਿਹਾ ਹੈ ਅਤੇ ਇਹ ਨਸ਼ਿਆਂ ਦਾ ਸਹਾਰਾ ਲੈ ਕੇ ਜੀਵਨ ਨੂੰ ਬਰਬਾਦ ਕਰ ਰਹੇ ਹਨ। ਨੌਜਵਾਨਾਂ ਨੂੰ ਨਵੀਂ ਸੇਧ ਦੇਣ ਵਿਚ ਸਿੱਖ ਲੀਡਰਸ਼ਿਪ ਭੰਬਲਭੂਸੇ ਵਿਚ ਹੈ। ਸਿੱਖ ਬੁੱਧੀਜੀਵੀ-ਵਰਗ ਵੀ ਅਜੋਕੀ ਮੰਡੀ ਅਤੇ ਸਟੇਟ ਦੇ ਚੱਕਰਵਿਊ ਵਿਚ ਫਸ ਗਿਆ ਜਾਪਦਾ ਹੈ। ਸਿੱਖਾਂ ਸਾਹਮਣੇ ਪੈਦਾ ਹੋ ਰਹੇ ਸੰਕਟ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਗੁਰੂਆਂ ਦੀ ਵਰੋਸਾਈ ਧਰਤੀ ਪੰਜਾਬ ਨੂੰ ਛੱਡ ਕੇ ਸਿੱਖ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ। ਪੰਜਾਬ ਦੀ ਧਰਤੀ ਦਾ ਇਥੋਂ ਦੇ ਜੰਮਿਆਂ ਲਈ ਪਰਾਇਆ ਹੋ ਜਾਣਾ, ਵੱਡਾ ਦੁਖਾਂਤ ਹੈ। ਇਸ ਦੁਖਾਂਤ ਦੇ ਸਿੱਟੇ ਵਜੋਂ ਸਿੱਖਾਂ ਦੇ ਜੀਵਨ ਵਿਚ ਫੈਲ ਰਹੀ ਨਿਰਾਸ਼ਤਾ ਦੇ ਭੱਖਦੇ ਮਸਲਿਆਂ ’ਤੇ ਚਿੰਤਨ ਸ਼ੁਰੂ ਕਰਨਾ, ਇਸ ਪੁਸਤਕ ਦਾ ਉਦੇਸ਼ ਹੈ।
Vihvin Sadi di Sikh Rajniti (Ajmer Singh) (Paper Back) (Copy)
₹ 400.00
ਇਹ ਦਸਤਾਵੇਜ਼ ਕਰੜੀ ਮਿਹਨਤ ਤੇ ਪੂਰੀ ਈਮਾਨਦਾਰੀ ਦੇ ਨਾਲ ਨਾਲ ਕਿਸੇ ਵੀ ਕਿਸਮ ਦੇ ਜਜ਼ਬਾਤੀ ਉਲਾਰਪੁਣੇ ਤੇ ਧੜੇਬੰਦਕ ਝੁਕਾਅ ਤੋਂ ਲਾਂਭੇ ਰਹਿ ਕੇ ਲਿਖਿਆ ਗਿਆ ਹੈ । ਸਿੰਘ ਸਭਾ ਲਹਿਰ ਤੋਂ ਲੈ ਕੇ ਜੂਨ 1984 ਤੱਕ, ਸਿੱਖ ਜੱਦੋ-ਜਹਿਦ ਦੇ ਅੱਡ-ਅੱਡ ਦੌਰਾਂ ਦੌਰਾਨ ਅੱਡ-ਅੱਡ ਸਿੱਖ ਹਸਤੀਆਂ ਦੇ ਕਰਮ (ਰੋਲ) ਨੂੰ ਬਿਨਾਂ ਕਿਸੇ ਲੱਗ-ਲਗਾਅ ਦੇ ਦੇਖਣ ਤੇ ਅੰਗਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਹ ਦਸਤਾਵੇਜ਼ ਆਪਣੇ ਆਪ ਵਿਚ ਸਿੱਖ ਸੰਘਰਸ਼ਾਂ ਦਾ ਇਤਿਹਾਸ ਵੀ ਹੈ । ਪਰ ਇਹ ਕਿਸੇ ਉਲਾਰ ਤੇ ਸੌੜੇ ਨਜ਼ਰੀਏ ਤੋਂ ਲਿਖਿਆ ਇਤਿਹਾਸ ਨਹੀਂ, ਸਗੋਂ ਸਾਰੇ ਇਤਿਹਾਸਕ ਕਰਮ ਨੂੰ ਇਕ ਖਾਸ ਸੰਦਰਭ ਵਿਚ ਰੱਖ ਕੇ ਸਮਝਣ ਦਾ ਨਿਵੇਕਲਾ ਯਤਨ ਵੀ ਹੈ ।

Reviews
There are no reviews yet.