ਹਰ ਆਦਮੀ ਦੀ ਜ਼ਿੰਦਗੀ ਵਿਚ ਕਈ ਤਰ੍ਹਾਂ ਦੇ ਵਾ-ਵਰੋਲੇ, ਝੱਖੜ, ਤੂਫ਼ਾਨ ਆਉਂਦੇ ਰਹਿੰਦੇ ਹਨ, ਜੋ ਉਸ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਡਾਵਾਂਡੋਲ ਕਰ ਸਕਦੇ ਹਨ । ਅਜਿਹੀ ਨਾਜ਼ੁਕ ਸਥਿਤੀ ਵਿਚ ਜਾਂ ਤਾਂ ਕੋਈ ਸੁਘੜ-ਸਿਆਣਾ ਰਾਹ-ਦਸੇਰਾ ਬਣ ਸਕਦਾ ਹੈ ਤੇ ਜਾਂ ਕੋਈ ਪੁਸਤਕ ਸਹਾਈ ਸਿੱਧ ਹੋ ਸਕਦੀ ਹੈ । ਸਾਹਿਤਕ ਕ੍ਰਿਤੀਆਂ ਮਨੁੱਖੀ ਮਨ ਦੇ ਵਿਕਾਰਾਂ ਨੂੰ ਦੂਰ ਕਰ ਕੇ ਉਸ ਨੂੰ ਸਿਹਤਮੰਦ, ਉਸਾਰੂ ਤੇ ਸੰਤੁਲਿਤ ਦ੍ਰਿਸ਼ਟੀ ਪ੍ਰਦਾਨ ਕਰਦੀਆਂ ਹਨ, ਉਸ ਦੇ ਪਰੇਸ਼ਾਨਕੁਨ ਮਨੋਭਾਵਾਂ ਅਤੇ ਵਿਕਾਰਾਂ ਦਾ ਵਿਰੇਚਨ ਕਰਦੀਆਂ ਹਨ । ਇਸੇ ਤਰ੍ਹਾਂ ਇਹ ਸਮਾਜ ਨੂੰ ਖੋਖਲਾ ਕਰਨ ਵਾਲੀਆਂ ਬੁਰਾਈਆਂ ਨੂੰ ਜੜ੍ਹੋਂ ਪੁੱਟਣ ਵਿਚ ਇਕ ਅਸਰਦਾਰ ਥੈਰੇਪੀ ਵਾਂਗ ਕੰਮ ਕਰਦੀਆਂ ਹਨ । ਸਾਹਿਤ ਦੇ ਜਿਨ੍ਹਾਂ ਸੰਜੀਵਨ ਪ੍ਰਭਾਵਾਂ ਨੂੰ ਲੇਖਕ ਨੇ ਆਪਣੇ ਅਨੁਭਵ, ਅਧਿਐਨ ਅਤੇ ਚਿੰਤਨ ਦੁਆਰਾ ਜਾਣਿਆ ਤੇ ਆਤਮਸਾਤ ਕੀਤਾ, ਉਹ ਇਸ ਪੁਸਤਕ ਵਿਚ ਦਰਜ ਕੀਤੇ ਗਏ ਹਨ ।
Additional Information
Weight | .600 kg |
---|
Be the first to review “Sahit Sanjivani by: Jung Bahadur Goyal”
You must be logged in to post a comment.
Reviews
There are no reviews yet.