ਸਿਰਦਾਰ ਕਪੂਰ ਸਿੰਘ ਜੀ ਦੀ ‘ਸਾਚੀ ਸਾਖੀ’ ਦੀ ਇਹ ਵਾਰਤਾ ਅਗਸਤ 1932 ਵਿਚ ਬਰਤਾਨੀਆ ਸਰਕਾਰ ਵਲੋਂ ਦੇਸ਼ ਦੇ ਰਾਜਸੀ ਹੱਲ ਲਈ ਦਿੱਤੇ ਗਏ ‘ਕਮਿਉਨਲ ਅਵਾਰਡ’ ਦੀ ਕਹਾਣੀ ਹੀ ਨਹੀਂ ਸਗੋਂ ਹਿੰਦੋਸਤਾਨ ਦੇ ਵੱਖ ਵੱਖ ਧਾਰਮਿਕ ਫ਼ਿਰਕਿਆਂ ਵਿਚ ਖਿੱਚੋਤਾਣ ਅਤੇ ਉਨ੍ਹਾਂ ਦੀਆਂ ਵੱਖੋਂ ਵਖਰੀਆਂ ਰਾਜਸੀ ਮੰਗਾਂ ਦੇ ਪਿਛੋਕੜ ਪੁਰ ਭੀ ਚੋਖਾ ਚਾਨਣਾ ਪਾਉਂਦੀ ਹੈ ਅਤੇ ਉੱਤਰੀ ਹਿੰਦੁਸਤਾਨ ਵਿਚ ਮੁਸਲਮਾਨਾਂ ਦੇ ਨਕਸ਼ਬੰਦੀ ਫ਼ਿਰਕੇ ਵਲੋਂ ਗ਼ੈਰ-ਮੁਸਲਮਾਨਾਂ ਵਿਰੁਧ ਫੈਲਾਈ ਅਤੇ ਭੜਕਾਈ ਗਈ ਨਫ਼ਰਤ ਦੀ ਅੱਗ ਵਲ ਭੀ ਇਸ਼ਾਰਾ ਕਰਦੀ ਹੈ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦਾ ਮੁਖ ਕਾਰਨ ਸੀ ਅਤੇ ਜਿਸ ਨੇ ਸਿੱਖਾਂ ਅਤੇ ਮੁਸਲਮਾਨਾਂ ਵਿਚ, ਬਾਅਦ ਵਿਚ ਹੋਈਆਂ ਰਾਜਸੀ ਟੱਕਰਾਂ ਦਾ ਮੁੱਢ ਬੱਧਾ ।
Additional Information
Weight | .450 kg |
---|
Be the first to review “Saachi Sakhi (Sirdar Kapoor Singh)”
You must be logged in to post a comment.
Reviews
There are no reviews yet.