ਹੱਥਲੀ ਪੁਸਤਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਸੰਬੰਧੀ ਬਹੁਪੱਖੀ ਅਤੇ ਬਹੁਮੁੱਲੀ ਵਾਕਫ਼ੀਅਤ ਤੇ ਜਾਣਕਾਰੀ ਦੇਣ ਦਾ ਇੱਕ ਨਿਮਾਣਾ ਜਿਹਾ ਉਪਰਾਲਾ ਹੈ, ਜਿਸ ਵਿੱਚ ਇਸ ਪੰਜ ਦਰਿਆਵਾਂ (ਮੁੱਢੋਂ ਸੱਤ) ਦੀ ਵਸਾਈ ਹੋਈ ਤੇ ਗੁਰੂਆਂ ਦੀ ਵਰੋਸਾਈ ਹੋਈ ਜਰਖ਼ਜ਼ ਧਰਤੀ ਦੇ ਧਰਮ, ਇਤਿਹਾਸ, ਮਿਥਿਹਾਸ, ਲੋਕਧਾਰਾ, ਸੱਭਿਆਚਾਰ, ਭਾਸ਼ਾ, ਸਾਹਿਤ, ਸਮਾਜ, ਅਰਥਚਾਰੇ, ਭੂਗੋਲ, ਵਿਗਿਆਨ, ਕਲਾ, ਕੁਦਰਤੀ ਸੋਮਿਆਂ, ਚਲੰਤ ਮਾਮਲਿਆਂ, ਹਕੂਮਤ ਤੇ ਹਿਕਮਤ ਆਦਿ ਵਿਭਿੰਨ ਪਾਸਾਰਾਂ ਤੇ ਸਰੋਕਾਰਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਇਸ ਪੁਸਤਕ ਵਿੱਚ ਪੰਜਾਬ ਬਾਰੇ ਲਿਖੀਆਂ ਹੋਰਨਾਂ ਪੁਸਤਕਾਂ ਦੇ ਮੁਕਾਬਲੇ ਜ਼ਿਆਦਾ ਵੇਰਵਿਆਂ ਭਰਪੂਰ ਜਾਣਕਾਰੀ ਦਰਜ ਹੈ। ਅਸੀਂ ਆਸ ਕਰਦੇ ਹਾਂ ਕਿ ਜਗਿਆਸੂ ਪਾਠਕਾਂ ਦੇ ਨਾਲ਼-ਨਾਲ਼ ਵਿਭਿੰਨ ਦਾਖ਼ਲਾ-ਪ੍ਰੀਖਿਆਵਾਂ, ਮੁਕਾਬਲਾ ਪ੍ਰੀਖਿਆਵਾਂ, ਜਿਵੇਂ ਪੀ.ਪੀ.ਐੱਸ.ਸੀ., ਪੀ.ਸੀ.ਐੱਸ, ਪੀ.ਐੱਸ.ਟੀ.ਈ.ਟੀ., ਯੂ.ਜੀ.ਸੀ. ਨੈੱਟ (ਪੰਜਾਬੀ) ਅਤੇ ਇੰਟਰਵਿਊਜ਼ ਆਦਿ ਦੀ ਤਿਆਰੀ ਕਰ ਰਹੇ ਵਿਦਿਆਰਥੀ ਵੀ ਇਸ ਪੁਸਤਕ ਦਾ ਭਰਪੂਰ ਫ਼ਾਇਦਾ ਉਠਾਉਣਗੇ।
Additional Information
Weight | .950 kg |
---|
Be the first to review “Punjab Darpan by Jaspreet Singh Jagraon”
You must be logged in to post a comment.
Reviews
There are no reviews yet.