Lahu-Luhan, Vandea, Vadhea-Tukya : PUNJAB by Ishtiaq Ahmed

 890.00

Description

ਕਈ ਵਾਰ ਧੁੰਦਲੀਆਂ ਯਾਦਾਂ ਪੱਕੀਆਂ ਯਾਦਾਂ ਨਾਲ਼ੋਂ ਵਧੇਰੇ ਜਜ਼ਬਾਤੀ ਕਰਦੀਆਂ ਹਨ। ਇਹੋ ਉਸ ਪੂਰੀ ਪੀੜ੍ਹੀ ਨਾਲ਼ ਹੋਇਆ, ਜੋ ਓਦੋਂ ਬੱਚੇ ਸਨ, ਜਿਨ੍ਹਾਂ ਨੂੰ ੧੯੪੭ ਵਿੱਚ ਭਾਰਤੀ ਉਪਮਹਾਂਦੀਪ ਦੀ ਸਿਆਸੀ ਵੰਡ ਦੇ ਨਤੀਜੇ ਵਜੋਂ ਹੋਏ ਉਜਾੜੇ ਵਿੱਚ ਆਪਣੇ ਮਾਪਿਆਂ ਜਾਂ ਰਿਸ਼ਤੇਦਾਰਾਂ ਸਮੇਤ ਆਪਣੇ ਘਰਾਂ ਤੋਂ ਭੱਜਣਾ ਪਿਆ। ਹਿੰਸਾ, ਜੋ ਉਹਨਾਂ ਨੇ ਵੇਖੀ ਜਿਸ ਵਿੱਚ ਬਹੁਤੀਆਂ ਰਿਪੋਰਟਾਂ ਮੁਤਾਬਕ ਸੈਂਕੜੇ-ਹਜ਼ਾਰਾਂ ਲੋਕ ਕਤਲ, ਅਪੰਗ ਹੋਏ ਅਤੇ ਵੱਖ-ਵੱਖ ਤਰੀਕਿਆਂ ਨਾਲ਼ ਆਪਣੇ ਹੀ ਗੁਆਂਢੀਆਂ-ਮਿੱਤਰਾਂ ਹੱਥੋਂ ਬੇਇਜ਼ਤ ਹੋਏ, ਉਹਨਾਂ ਦੇ ਅੰਤਰਮਨ ਉੱਪਰ ਅਮਿੱਟ ਛਾਪ ਛੱਡ ਗਈ। ਜਿਹੜੇ ਬਚ ਗਏ, ਉਹ ਮਰਦੇ ਦਮ ਤਕ ਇਕੱਠੇ ਜੁੜਦੇ, ਇੱਕ ਦੂਜੇ ਨਾਲ਼ ਆਪਣੇ ਖੁੱਸ ਗਏ ਘਰਾਂ, ਜ਼ਮੀਨਾਂ, ਚਰਾਗਾਹਾਂ ਅਤੇ ਦਰਿਆਵਾਂ ਬਾਰੇ ਗੱਲਾਂ ਕਰਦੇ। ਉਹ ਆਪਣੇ ਪਿਆਰੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੀ ਘਾਟ ਮਹਿਸੂਸ ਕਰਦੇ, ਜਿਸ ਖ਼ੂਨ-ਖ਼ਰਾਬੇ ਵਿੱਚ ਵਗੇ ਲਹੂ ਦੇ ਉਹ ਬੇਵੱਸ ਗਵਾਹ ਸਨ, ਉਹ ਉਹਨਾਂ ਨੂੰ ਡਰਾਉਣੇ ਸੁਪਨੇ ਵਾਂਗ ਡਰਾਉਂਦਾ ਰਹਿੰਦਾ।

Additional information
Weight 1.200 kg
Reviews (0)

Reviews

There are no reviews yet.

Be the first to review “Lahu-Luhan, Vandea, Vadhea-Tukya : PUNJAB by Ishtiaq Ahmed”