ਓਸ਼ੋ ਇੱਕਵੀਂ ਸਦੀ ਦਾ ਬੇਬਾਕ, ਨਿਡਰ, ਸਪੱਸ਼ਟ, ਮੌਲਿਕ ਵਿਚਾਰਵਾਨ ਹੋਇਆ ਹੈ । ਓਸ਼ੋ ਨੂੰ ਪੜ੍ਹਨ, ਸੁਣਨ ਅਤੇ ਧਿਆਨ ਕਰਨ ਨਾਲ ਜੀਵਨ ਦੀ ਫੁਲਵਾੜੀ ਵਿੱਚ ਸੁੱਖ, ਆਨੰਦ, ਸੁੰਦਰਤਾ ਦੇ ਫੁੱਲ ਖਿੜਦੇ ਹਨ । ਉਹ ਆਪਣੇ ਬਿੰਬਾ, ਪ੍ਰਤੀਕਾਂ, ਬੋਲੀ, ਕਥਾਵਾਂ ਰਾਹੀਂ ਮਨੁੱਖ ਦੀ ਅੰਦਰੂਨੀ ਰੂਹ ਨੂੰ ਸੁਹੱਪਣ ਪ੍ਰਦਾਨ ਕਰਦਾ ਹੈ । ਧਰਮ, ਸਮਾਜ, ਸੰਸਕ੍ਰਿਤੀ, ਰੀਤੀ-ਰਿਵਾਜ਼ਾਂ ਦੀਆਂ ਬੇ-ਬੁਨਿਆਦ ਕੰਧਾਂ ਨੂੰ ਤੋੜਦਾ ਹੋਇਆ ਮਨੁੱਖ ਨੂੰ ਵਿਸ਼ਾਲਤਾ ਦੇ ਦਰਸ਼ਨ ਕਰਵਾਉਂਦਾ ਹੈ । ਓਸ਼ੋ ਸਾਹਾਂ ਨੂੰ ਸੰਗੀਤ, ਬੋਲਾਂ ਨੂੰ ਗੀਤ, ਪੈਰਾਂ ਨੂੰ ਨ੍ਰਿਤ ਤੇ ਜ਼ਿੰਦਗੀ ਦੀ ਕੈਨਵਸ ’ਤੇ ਪ੍ਰੇਮ ਦੇ ਰੰਗ ਭਰਦਾ ਹੈ । ਇਹ ਪੁਸਤਕ ਓਸ਼ੋ ਦੇ ਪ੍ਰਵਚਨਾਂ ਅੰਦਰਲੀਆਂ ਕਹਾਣੀਆਂ ਦਾ ਸੰਕਲਿਤ ਰੂਪ ਹੈ । ਇਹ ਜੀਵਨ ਦੇ ਵੱਖ-ਵੱਖ ਰੰਗਾ, ਰੂਪਾਂ ਨੂੰ ਪੇਸ਼ ਕਰਦੀ ਹੋਈ ਮਨੁੱਖ ਦੇ ਅੰਤਰੀਵੀ ਖਜ਼ਾਨੇ ਨਾਲ ਸਾਂਝ ਪਾਉਂਦੀ ਹੈ ਅਤੇ ਜੀਵਨ ਨੂੰ ਸੌਖਾ ਤੇ ਸ਼ਾਤਮਈ ਬਣਾਉਂਦੀ ਹੈ ।
Additional Information
Weight | .275 kg |
---|
Be the first to review “Osho Dian Prerak Kathavan by: Bhupinder Jaitu (Osho)”
You must be logged in to post a comment.
Reviews
There are no reviews yet.