‘ਉਨ੍ਹਾਂ ਦਿਨਾਂ ਵਿਚ’ ਨਾਂ ਦੀ ਇਹ ਕਿਤਾਬ ਲੇਖਕ ਦੀ ਆਤਮ-ਕਥਾ ਹੈ । ਇਹ ਉਨ੍ਹਾਂ ਸਮਿਆਂ ਦਾ ਬਿਰਤਾਂਤ ਵੀ ਹੈ ਜਦ ਲੇਖਕ ਹੋਇਆ ਵਿਚਰਿਆ । ਇਸ ਕਿਤਾਬ ਬਾਰੇ ਲੇਖਕ ਲਿਖਦਾ : “ਕਿੰਨਾ ਕੁਝ ਮੇਰੇ ਅੰਦਰੋਂ ਬਾਹਰ ਆਉਣ ਲਈ, ਕਿਸੇ ਸੂਤਰ ਵਿਚ ਬੱਝਣ ਲਈ, ਉੱਸਲਵੱਟੇ ਲੈ ਰਿਹਾ । ਲਿਖ ਕੇ ਮੈਂ ਆਪ ਉਨ੍ਹਾਂ ਦਿਨਾਂ ਨੂੰ ਸਮਝਣਾ, ਉਸ ਪਦਾਰਥਿਕਤਾ ਨੂੰ ਜਾਣਨਾ, ਜਿਸ ਨਾਲ ਮੈਂ ਖਹਿੰਦਾ ਰਿਹਾ । ਕਿੰਨਾ ਕੁਝ ਮੇਰੀਆਂ ਅਵਚੇਤਨੀ ਤੈਹਾਂ ’ਚ ਦੱਬਿਆ ਪਿਆ , ਉੱਧੜ-ਗੁੱਧੜ, ਖਿਲਾਰੇ ਵਾਂਗ ਇਹਦਾ ਅਸਲ ਕੀ ਹੈ ? ਮੈਂ ਜਾਣਨ ਲਈ ਉਤਸੁਕ ਹਾਂ ।” ਗੁਰਬਚਨ ਨਸਰ ਦਾ ਉਸਤਾਦ ਹੈ, ਭਾਸ਼ਾ ਦਾ ਸਾਧਕ । ਉਸਦੀਆਂ ਹੋਰ ਕਿਤਾਬਾਂ ਵਾਂਗ,ਇਹ ਕਿਤਾਬ ਵੀ ਅਨੂਠੇ ਸੁਭਾਅ ਦੀ ਹੈ । ਇਸ ਵਿਚਲੀ ਮਹੀਨ ਦ੍ਰਿਸ਼ਕਾਰੀ ਅਤੇ ਅਰਥਾਂ ਦੀ ਅੰਤਰ-ਲੈਅ ਪਾਠਕ ਨੂੰ ਆਪਣਾ ਹਮ-ਸਫ਼ਰ ਬਣਾ ਲੈਂਦੀ ਹੈ । ਇਹ ਇਕੋ-ਸਾਹੇ ਪੜਨ ਵਾਲੀ ਰਚਨਾ ਹੈ ।
Additional Information
Weight | .500 kg |
---|
Be the first to review “Ohna Dina Ch by: Gurbachan”
You must be logged in to post a comment.
Reviews
There are no reviews yet.