Koi Des na Saada by Harpreet Singh Pamma
₹ 550.00
‘ਕੋਈ ਦੇਸ ਨਾ ਸਾਡਾ’ ਕਿਤਾਬ ’ਚ ਲੇਖਕ ਭਾਈ ਹਰਪ੍ਰੀਤ ਸਿੰਘ ਪੰਮਾ ਨੇ ਭਾਰਤ ਦੀ ਗ਼ੁਲਾਮੀ ਤੋਂ ਖ਼ਾਲਿਸਤਾਨ ਦੀ ਅਜ਼ਾਦੀ ਦੀ ਬਾਤ ਪਾਈ ਹੈ। ਅਜੋਕੇ ਸਮੇਂ ਵਿੱਚ ਵਾਪਰੀ ਹਰ ਘਟਨਾ ਦੀ ਪੀੜ ਨੂੰ ਗ਼ੁਲਾਮੀ ਵਾਂਗ ਮਹਿਸੂਸ ਕਰ ਕੇ ਸਿੱਖਾਂ ਨੂੰ ਅਜ਼ਾਦੀ ਵੱਲ ਵਧਣ ਦਾ ਹੋਕਾ ਦਿੱਤਾ ਹੈ।
“ਤੂੰ ਬਹੁੜੀਂ ਕਲਗ਼ੀ ਵਾਲ਼ਿਆ, ਕੋਈ ਦੇਸ ਨਾ ਸਾਡਾ।
ਸੁਪਨਾ ਪੁਰੀ ਅਨੰਦ ਦਾ, ਬੇਨੂਰ ਦੁਰਾਡਾ।”
ਕਿਤਾਬ ਦਾ ਢੁਕਵਾਂ ਨਾਂ ਪ੍ਰੋਫ਼ੈਸਰ ਹਰਿੰਦਰ ਸਿੰਘ ਮਹਿਬੂਬ ਦੀ ਕਵਿਤਾ ਦੀ ਸਤਰ ਵਿੱਚੋਂ ‘ਕੋਈ ਦੇਸ ਨਾ ਸਾਡਾ’ ਰੱਖਿਆ ਗਿਆ ਹੈ। ਇਹਨਾਂ ਬੋਲਾਂ ਰਾਹੀਂ ਮਹਿਬੂਬ ਸਾਬ੍ਹ ਨੇ ਸਮੁੱਚੀ ਸਿੱਖ ਕੌਮ ਦੀ ਵੇਦਨਾ ਕਲਗ਼ੀਧਰ ਪਾਤਸ਼ਾਹ ਅੱਗੇ ਪ੍ਰਗਟਾਈ ਹੈ। ਉਹਨਾਂ ਅਰਜ਼ੋਈ ਕੀਤੀ ਹੈ ਕਿ ਆਪਣਾ ਕੋਈ ਦੇਸ ਨਾ ਹੋਣ ਕਰਕੇ ਅਸੀਂ ਖ਼ੁਆਰ ਹੋ ਰਹੇ ਹਾਂ। ਉਹਨਾਂ ਸਿੱਖ ਕੌਮ ਦੀ ਪੀੜਾ ਅਤੇ ਹਾਲਤ ਨੂੰ ਬਿਆਨ ਕੀਤਾ ਹੈ। ਉਹ ਆਖਦੇ ਹਨ ਕਿ “ਮੁਲਖਾਂ ਵਾਲਿਆਂ ਲਾਇਆ, ਦਰਵੇਸ਼ ਨਾ ਆਢਾ। ਤੂੰ ਬਹੁੜੀਂ ਕਲਗ਼ੀ ਵਾਲਿਆ, ਕੋਈ ਦੇਸ ਨਾ ਸਾਡਾ।” ਸੋ, ਇੱਕ ਦਿਨ ਸਾਡਾ ਦੇਸ ‘ਖ਼ਾਲਿਸਤਾਨ’ ਵੀ ਜ਼ਰੂਰ ਹੋਵੇਗਾ। ਇਹ ਸੁਪਨਾ ਨਹੀਂ, ਹਕੀਕਤ ਹੈ, ਸਾਡਾ ਗੁਰੂ ’ਤੇ ਭਰੋਸਾ ਹੈ।
| Weight | .850 kg |
|---|
You must be logged in to post a review.

Reviews
There are no reviews yet.