Categories

ਸਿੱਖ ਸੰਘਰਸ਼ ਦੇ ਕੇਂਦਰ-ਬਿੰਦੂ, ਸੂਤਰਧਾਰ ਤੇ ਪ੍ਰਮੁੱਖ ਹਸਤੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਬਾਰੇ ‘ਜਰਨੈਲਾਂ ਦਾ ਜਰਨੈਲ’ ਨਾਮੀ ਕਿਤਾਬ ਤੁਸੀਂ ਪੜ੍ਹ ਚੁਕੇ ਹੋ। ‘ਖ਼ਾਲਿਸਤਾਨੀ ਜਰਨੈਲ’ ਉਹਨਾਂ ਯੋਧਿਆਂ ਦੀ ਦਾਸਤਾਨ ਹੈ, ਜਿਹੜੇ ‘ਜਰਨੈਲਾਂ ਦੇ ਜਰਨੈਲ’ ਦੀ ਜਥੇਦਾਰੀ ਕਬੂਲ ਕੇ ਜਥੇਦਾਰੀਆਂ ਨਿਭਾਉਂਦੇ ਰਹੇ। ਕੌਣ ਸਨ ਇਹ ਖਾੜਕੂ ਜਰਨੈਲ? ਇਹ ਤਾਂ ਕਿਰਤੀ ਸਿੱਖ ਸਨ। ਆਪੋ-ਆਪਣੇ ਕੰਮਾਂ-ਧੰਦਿਆਂ ਵਿੱਚ ਮਸਤ। ਕੋਈ ਖੇਤੀ ਕਰਦਾ ਸੀ, ਕੋਈ ਫ਼ੌਜ ਵਿੱਚ ਸੀ, ਕੋਈ ਟਰੱਕ ਚਲਾਉਂਦਾ ਸੀ, ਕੋਈ ਪੜ੍ਹਦਾ ਸੀ, ਕੋਈ ਸਿੱਖੀ ਦਾ ਪਰਚਾਰ ਕਰਦਾ ਸੀ, ਸਭ ਆਪੋ-ਆਪਣੇ ਥਾਂ ਜਿੰਦਗੀ ਜਿਓਂ ਰਹੇ ਸਨ। ਬਹੁਤੇ ਤਾਂ ਧਰਮ-ਯੁਧ ਮੋਰਚੇ ਵੇਲ਼ੇ ਵੀ ਨਿਰਲੇਪ ਰਹੇ ਕਿ ਹੋਣਾ ਕੋਈ ਅਕਾਲੀਆਂ ਤੇ ਕਾਂਗਰਸੀਆਂ ਦਾ ਸਿਆਸੀ ਮਸਲਾ। ਬਹੁਤੇ ਤਾਂ ਸੰਤ ਭਿੰਡਰਾਂਵਾਲ਼ਿਆਂ ਨੂੰ ਵੀ ਨਹੀਂ ਸੀ ਮਿਲ਼ੇ। ਕਈ ਤਾਂ ਸੰਤਾਂ ਦੀ ਸੋਚ ਤੋਂ ਉਲ਼ਟ ਸੀ। ਕਈ ਸੰਤਾਂ ਦੇ ਸਮਰਥਕਾਂ ਨਾਲ਼ ਵੀ ਬਹਿਸਦੇ ਰਹਿੰਦੇ ਸੀ। ਕਈਆਂ ਨੂੰ ਜੂਨ ੧੯੮੪ ਮੌਕੇ ਅਕਾਲ ਤਖ਼ਤ ਸਾਹਿਬ ਦੀ ਤਬਾਹੀ ਨੇ ਝੰਜੋੜਿਆ। ਕਈਆਂ ਨੂੰ ‘ਅਪਰੇਸ਼ਨ ਬਲਿਊ ਸਟਾਰ’ ਮਗਰੋਂ ‘ਅਪੇਸ਼ਨ ਵੁਡਰੋਜ’ ਦੌਰਾਨ ਖਾਕੀ ਵਰਦੀ ਦੇ ਕਹਿਰ ਨੇ ਜਗਾਇਆ, ਪਰ ਜਦ ਨਵੰਬਰ ੧੯੮੪ ਨੂੰ ਸਾਰੇ ਮੁਲਕ ਵਿੱਚ ਸਿੱਖਾਂ ਦਾ ਬੇਦਰਦੀ ਨਾਲ਼ ਕਤਲੇਆਮ ਹੋਇਆ ਤਾਂ ਹਰ ਸਿੱਖ ਨੂੰ ਸਮਝ ਪੈ ਗਈ ਕਿ ਹਿੰਦੋਸਤਾਨ ਵਿੱਚ ਸਿੱਖੀ ਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਉਹ ਘਰਾਂ ਵਿੱਚੋਂ ਨਿਕਲ਼ ਤੁਰੇ। ਉਹਨਾਂ ਨੂੰ ਜਿਹੜਾ ਵੀ ਰਾਹ ਲੱਭਿਆ, ਓਧਰ ਹੋ ਤੁਰੇ। ਕਈ ਜਾਨਾਂ ਬਚਾਉਣ ਲਈ ਪਾਕਿਸਤਾਨ ਜਾ ਨਿਕਲ਼ੇ। ਕਈਆਂ ਨੇ ਇੱਥੋਂ ਹੀ ਅਸਲਾ ਇਕੱਠਾ ਕਰ ਲਿਆ। ਇੰਝ ਇਸ ਧਰਤੀ ਉੱਤੇ ਖ਼ਾਲਸਈ ਜਲਾਲ ਪ੍ਰਚੰਡ ਹੋਇਆ। ਬੇਸ਼ੱਕ ਖਾੜਕੂ ਲਹਿਰ ਦੇ ਇਹ ਮੋਢੀ ਹਕੂਮਤ ਨਾਲ਼ ਜੂਝਦਿਆ ਜਾਨਾਂ ਵਾਰ ਗਏ ਪਰ ਸਿੱਖ ਸੰਗਤ ਦੇ ਦਿਲ-ਦਿਮਾਗ ਵਿੱਚ ਉਹ ਸਦਾ ਲਈ ਜਿਊਂਦੇ ਰਹਿਣਗੇ। ਜੁਝਾਰੂ ਜਥੇਬੰਦੀਆਂ ਦੇ ਮੁਖੀਆਂ ਬਾਰੇ ਜਾਨਣ ਦੀ ਭੁੱਖ ਹਰ ਸਿੱਖ ਦੇ ਅੰਦਰ ਹਰ ਵੇਲ਼ੇ ਮੌਜੂਦ ਰਹਿੰਦੀ ਹੈ। ਇਹ ਲਿਖਤ ਓਸੇ ਭੁੱਖ ਨੂੰ ਪੂਰਾ ਕਰਨ ਦਾ ਯਤਨ ਹੈ। ਇਹ ਕਿਤਾਬ ਹਰ ਅਜ਼ਾਦੀ ਪਸੰਦ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ।

Additional Information

Weight .350 kg

Reviews

There are no reviews yet.

Be the first to review “Khalistani Jarnail (Sarabjit Singh Ghuman)”