ਹੇਮੰਤ ਕਰਕਰੇ ਮਹਾਰਾਸ਼ਟਰ ਪੁਲੀਸ ਵਿਚਲੇ ‘ਅੱਤਵਾਦ ਵਿਰੋਧੀ ਦਸਤੇ’ (ਏ.ਟੀ.ਐੱਸ.) ਦਾ ਉਹ ਸੱਚਾ ਅਫ਼ਸਰ ਸੀ, ਜੋ ਆਪਣੀ ਡਿਊਟੀ ਪ੍ਰਤੀ ਪੂਰਾ ਵਫ਼ਾਦਾਰ ਸੀ। ਭਾਰਤ ਵਿੱਚ ਵੱਖ-ਵੱਖ ਥਾਂਵਾਂ ‘ਤੇ ਹੋਏ ਬੰਬ ਧਮਾਕਿਆਂ ਨੂੰ ‘ਇਸਲਾਮਿਕ ਅੱਤਵਾਦ’ ਦੇ ਖ਼ਾਤੇ ਪਾਉਣ ਵਾਲ਼ੇ ”ਹਿੰਦੂ ਅੱਤਵਾਦੀਆਂ’ ਦੀ ਪੁਸ਼ਤਪਨਾਹੀ ਕਰਨ ਵਾਲ਼ਿਆਂ ਦਾ ਪਰਦਾਫਾਸ਼ ਕਰਨ ਹੀ ਵਾਲ਼ਾ ਸੀ, ਠੀਕ ਓਸ ਤੋਂ ਪਹਿਲਾਂ 26/11 (ਤਾਜ ਹੋਟਲ ‘ਤੇ ਹੋਏ ਹਮਲੇ) ਨੂੰ ਇੱਕ ਝੂਠੇ ਅੱਤਵਾਦੀ ਹਮਲੇ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਇਸ ਨੂੰ ਇੱਕ ਸਾਧਾਰਨ ਅੱਤਵਾਦੀ ਘਟਨਾ ਸਾਬਤ ਕਰਨ ਦੀ ਝੂਠੀ ਅਤੇ ਅਸਫ਼ਲ ਕੋਸ਼ਿਸ਼ ਕੀਤੀ ਗਈ। ਸਵਾਲ ਇਹ ਹੈ ਕਿ ਉਹ ਕੌਣ ਸਨ, ਜਿਨ੍ਹਾਂ ਨੇ ਇਮਾਨਦਾਰ ਤੇ ਵਫ਼ਾਦਾਰ ਅਫ਼ਸਰ ਹੇਮੰਤ ਕਰਕਰੇ ਦਾ ਕਤਲ ਕੀਤਾ? ਇਹ ਕਿਤਾਬ ਅਜਿਹੇ ਭੇਦ ਖੋਲ੍ਹਦੀ ਹੈ। ਇਹ ਕਿਤਾਬ ਭਾਰਤ ਵਿੱਚ ‘ਇਸਲਾਮੀ ਅੱਤਵਾਦ’ ਨਾਲ਼ ਜੋੜੇ ਗਏ ਝੂਠੇ ਵਾਕਿਆਂ ‘ਤੇ ਰੌਸ਼ਨੀ ਪਾਉਂਦੀ ਹੈ ਤੇ ਸਾਬਤ ਕਰਦੀ ਹੈ ਕਿ ਇਹ ਸਭ ਬੇਤੁਕੀਆਂ ਗੱਲਾਂ ਹਨ।
Additional Information
Weight | .450 kg |
---|
Be the first to review “Karkare da Kaatil Kaun (S.M. Mushrif)”
You must be logged in to post a comment.
Reviews
There are no reviews yet.