Ik Avara Rooh Da Roznamcha by: Mikhail Naimy (Translated by: Jung Bahadur Goyal)

 275.00

Description

ਬੁੱਕ ਆਫ਼ ਮੀਰਦਾਦ’ ਤੋਂ ਬਾਅਦ ਮਿਖ਼ਾਈਲ ਨਈਮੀ ਨੇ ‘Memoirs of a Vagrant Soul’ or ‘The Pitted Face’ ਲਿਖੀ, ਜਿਸ ਦਾ ਪੰਜਾਬੀ ਅਨੁਵਾਦ ਇਸ ਪੁਸਤਕ ਰਾਹੀਂ ਪ੍ਰਸਤੁਤ ਕੀਤਾ ਗਿਆ ਹੈ । ਇਸ ਦੀ ਸੁਰ ਵੀ ਰਹੱਸਵਾਦੀ ਹੈ, ਪਰ ਇਹ ਸਾਨੂੰ ਸਾਡੀ ਜ਼ਿੰਦਗੀ ਦੀਆਂ ਕੌੜੀਆਂ ਸੱਚਾਈਆਂ ਤੋਂ ਵੀ ਜਾਣੂ ਕਰਵਾਉਂਦੀ ਹੈ । ਇਹ ਨਾਯਾਬ ਨਾਵਲ ਸਾਡੀ ਆਤਮਾ ਦਾ ਅਤੇ ਸਾਡੇ ਇਰਦ-ਗਿਰਦ ਦੇ ਸੰਸਾਰ ਦਾ ਦਰਪਣ ਹੈ । ਡਾਇਰੀ ਵਿਧਾ ਵਿਚ ਲਿਖੇ ਗਏ ਇਸ ਨਾਵਲ ਦਾ ਨਾਇਕ ‘ਪਿੱਟਡ ਫੇਸ’ ਆਪਾ ਚੀਨਣ ਦਾ ਅਭਿਆਸ ਕਰ ਕੇ ਆਪਣੀ ਆਤਮਾ ਨੂੰ ਖ਼ੁਸ਼ਹਾਲ ਕਰਨ ਲਈ ਸਮਰਪਿਤ ਹੈ । ਇਹ ਸਿਮਰਤੀਆਂ ਉਸ ਦੀ ਰੂਹ ਦੇ ਵਿਸ਼ਾਲ ਭੰਡਾਰ ਦੇ ਕੁਝ ਅੰਸ਼ ਹਨ; ਉਸ ਦੀ ਆਤਮਾ ਦੀ ਤੜਪ ’ਚੋਂ ਪੈਦਾ ਹੋਏ ਸੰਗੀਤ ਦੀ ਹਲਕੀ ਜਿਹੀ ਝਨਕਾਰ ਹਨ ਅਤੇ ਉਸ ਦੇ ਸੁਪਨਿਆਂ ਤੇ ਵਲਵਲਿਆਂ ਦੀ ਅਦਭੁੱਤ ਵਿਆਖਿਆ ਹਨ । ਇਹ ਪ੍ਰਭਾਵਸ਼ਾਲੀ ਰਚਨਾ ਆਦਮੀ ਨੂੰ ਆਦਮੀ ਨਾਲ ਜੋੜਨ ਅਤੇ ਸਮੂਹ ਮਨੁੱਖ ਜਾਤੀ ਨੂੰ ਕਰਤੇ ਦੀ ਸਮੁੱਚੀ ਕਾਇਨਾਤ ਨਾਲ ਜੋੜਨ ਦਾ ਕ੍ਰਿਸ਼ਮਾ ਕਰਨ ਦੀ ਸਮਰੱਥਾ ਰੱਖਦੀ ਹੈ।

Additional information
Weight .500 kg
Reviews (0)

Reviews

There are no reviews yet.

Be the first to review “Ik Avara Rooh Da Roznamcha by: Mikhail Naimy (Translated by: Jung Bahadur Goyal)”