ਸੰਦੀਪ ਸਿੰਘ ‘ਦੀਪ ਸਿੱਧੂ’ ਇੱਕ ਸੋਚ ਸੀ। ਅਜਿਹੀ ਸੋਚ ਜੋ ਸਾਗਰ ਵਰਗੀ ਗਹਿਰੀ, ਵਿਸ਼ਾਲ ਅਤੇ ਨਿਰੰਤਰ ਚੱਲਣ ਵਾਲ਼ੀ ਹੈ ਜਿਸ ਨੂੰ ਸ਼ਬਦਾਂ ’ਚ ਬਿਆਨ ਕਰਨਾ ਸ਼ਾਇਦ ‘ਕੁੱਜੇ ਵਿੱਚ ਸਮੁੰਦਰ ਬੰਦ ਕਰਨ’ ਵਾਂਗ ਹੈ। ਉਹ ਸਾਡੀ ਸਮੁੱਚੀ ਕੌਮ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੋਇਆ, ਸਮੇਂ ਦੀਆਂ ਸਰਕਾਰਾਂ ਦੀ ਕੌਮ ਪ੍ਰਤੀ ਜ਼ਿਆਦਤੀਆਂ ਜਾਂ ਵਧੀਕੀਆਂ ਨੂੰ ਵੰਗਾਰਨ ਦੀ ਹਿੰਮਤ ਰੱਖਦਾ ਸੀ। ਉਸ ਅੰਦਰ ਕੌਮ ਪ੍ਰਤੀ ਅਥਾਹ ਜਜ਼ਬਾ ਤੇ ਪਿਆਰ ਸੀ, ਜੋ ਉਸ ਨੂੰ ਅੰਦਰੋਂ ‘ਹੋਂਦ ਦੀ ਲੜਾਈ’ ਲੜਨ ਲਈ ਵੰਗਾਰਦਾ ਸੀ।
ਉਹ ਕੋਈ ਲਾਲਸਾ ਲੈ ਕੇ ਪੰਜਾਬ ਵੱਲ ਨਹੀਂ ਸੀ ਤੁਰਿਆ, ਸਗੋਂ ਜਜ਼ਬੇ ਦੀ ਪੂਰਤੀ ਕਰਦਾ ਹੋਇਆ ‘ਫ਼ਸਲਾਂ ਤੋਂ ਨਸਲਾਂ’ ਤਕ ਦੀ ਗੱਲ ਕਰਦਾ ਹੋਇਆ ਸਮੁੱਚੀ ਨੌਜਵਾਨੀ ਵਿੱਚ ‘ਦੀਪ’ ਜਗਾਉਣਾ ਚਾਹੁੰਦਾ ਸੀ। ਦੀਪ ਜਦੋਂ ‘ਕਲਾ ਦੇ ਵਰਤਾਰੇ’ ਜਾਂ ‘ਪਾਤਸ਼ਾਹੀ ਦਾਅਵੇ’ ਦੀ ਗੱਲ ਕਰਦਾ ਸੀ, ਤਾਂ ਸੌੜੀ ਸੋਚ ਵਾਲ਼ਿਆਂ ਦੇ ਦਿਮਾਗ ‘ਚ ਇਹਨਾਂ ਰੂਹਾਨੀਅਤ ਗੱਲਾਂ ਦੀ ਸਮਝ ਨਹੀਂ ਸੀ ਪੈਂਦੀ। ਪਰ ਗਹੁ ਨਾਲ਼ ਤੱਕਿਆਂ ਪਤਾ ਲਗਦਾ ਹੈ ਕਿ ‘ਦੀਪ’ ਵੀ ਸਾਡੇ ਲਈ ਇੱਕ ਕਲਾ ਦਾ ਵਰਤਾਰਾ ਹੀ ਸੀ ਜੋ ਚਾਹੇ ਡੇਢ ਸਾਲ ਹੀ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਵਿਚਰਿਆ, ਸੰਘਰਸ਼ਸ਼ੀਲ ਹੋਇਆ ਅਤੇ ਸਾਗਰ ਦੀ ਗਹਿਰਾਈ ਵਰਗੀਆਂ ਗੱਲਾਂ ਕਰ ਕੇ ਇਕਦਮ ਅਲੋਪ ਹੋ ਗਿਆ ਅਤੇ ਚਾਲ਼ੀ ਸਾਲ ਤੋਂ ਸਿੱਖ ਕੌਮ ਦੀਆਂ ਦੱਬੀਆਂ ਹੋਈਆਂ ਭਾਵਨਾਵਾਂ ਨੂੰ ਹਲੂਣ ਗਿਆ।
ਸੋ, ਸਾਡੀ ਸਮੁੱਚੀ ਸਿੱਖ ਕੌਮ ਦਾ ਇਹ ਫ਼ਰਜ ਬਣਦਾ ਹੈ ਕਿ ਉਸ ਦੁਆਰਾ ਹਲੂਣੀਆਂ ਹੋਈਆਂ ਭਾਵਨਾਵਾਂ ਨੂੰ ਹੰਘਾਲ਼ਿਆ ਜਾਵੇ। ਉਸ ਦੀ ਸੋਚ ਦੀ ਵਿਸ਼ਾਲਤਾ ਨੂੰ ਕਾਇਮ ਰੱਖਿਆ ਜਾਏ ਤਾਂ ਜੋ ਉਸ ਦੀ ਆਤਮਾ ਨੂੰ ਵੀ ਸ਼ਾਂਤੀ ਮਿਲ਼ਦੀ ਰਹੇ ਕਿ ਮੈਂ ਜੋ ਸੰਦੇਸ਼ ਲੈ ਕੇ ਆਪਣੇ ਲੋਕਾਂ ਵਿੱਚ ਗਿਆ ਸੀ, ਉਸ ਨੂੰ ਸੰਭਾਲ਼ਿਆ ਹੈ ਤੇ ਉਸ ਦਾ ਦੁਨੀਆਂ ਵਿੱਚ ਆਉਣਾ ਸਾਰਥਿਕ ਹੋ ਗਿਆ ਹੈ।
ਉਸ ਦੀ ‘ਮੌਤ’ ਨੇ ਉਸ ਨੂੰ ਉਸ ਦੀ ‘ਜ਼ਿੰਦਗੀ’ ਨਾਲ਼ੋਂ ਵੀ ‘ਵੱਡਾ’ ਬਣਾ ਦਿੱਤਾ। ਉਹ ਸਿੱਖ ਕੌਮ ਦੀ ਸ਼ਾਨ ਨੂੰ ਉੱਚਾ ਕਰਨ ਦੀ ਜੰਗ ਲੜਦਾ ਜਾਨ ਕੁਰਬਾਨ ਕਰ ਗਿਆ।
‘ਦੀਪ ਸਿੱਧੂ’ ਦੇ ਜਾਣ ਮਗਰੋਂ ਇਹ ਚਰਚਾ ਛਿੜ ਪਈ ਕਿ ਅਜੇ ਤਾਂ ਵਾਹ ਨਹੀਂ ਚੱਲਦੀ ਪਰ ਕੁਝ ਸਮੇਂ ਮਗਰੋਂ ਕਾਮਰੇਡ ਲਾਣਾ, ਹਿੰਦ ਸਰਕਾਰ, ਪੰਥ ਦੋਖੀ ਤੇ ਹੋਰ ਵਿਰੋਧੀ ਲਾਜ਼ਮੀ ਉਸ ਦੀ ਕਿਰਦਾਰਕੁਸ਼ੀ ਕਰਨਗੇ। ਇਸੇ ਕਰਕੇ ਅਸੀਂ ਫ਼ੈਸਲਾ ਲਿਆ ਕਿ ‘ਦੀਪ ਸਿੱਧੂ’ ਬਾਰੇ ਜੋ ਕੁਝ ਹੁਣ ਲਿਿਖਆ-ਬੋਲਿਆ ਤੇ ਕਹਿਆ-ਸੁਣਿਆ ਜਾ ਰਿਹਾ ਹੈ ਉਸ ਨੂੰ ਸਾਂਭ ਲਿਆ ਜਾਵੇ ਤਾਂ ਕਿ ਆਉਣ ਵਾਲ਼ੇ ਸਮੇਂ ’ਚ ਸਾਡੇ ‘ਵਾਰਸ’ ਉਸ ਦੇ ਵਿਰੋਧੀਆਂ ਨੂੰ ਠੋਕਵੇਂ ਜਵਾਬ ਦੇ ਸਕਣ। ਇਸੇ ਭਾਵਨਾ ਤਹਿਤ ‘ਹੋਂਦ ਦਾ ਨਗਾਰਚੀ – ਸੰਦੀਪ ਸਿੰਘ ਦੀਪ ਸਿੱਧੂ ਕਿਤਾਬ ਲੈ ਕੇ ਹਾਜ਼ਰ ਹੋਏ ਹਾਂ ਜੋ ਹਰ ਸਿੱਖ ਲਈ ਪੜ੍ਹਨੀ ਅਤੇ ਸਾਂਭਣੀ ਅਤਿਅੰਤ ਜ਼ਰੂਰੀ ਹੈ।
Hond da Nagaarchi : Sandeep Singh Deep Sidhu 2nd Addition (ਹੋਂਦ ਦਾ ਨਗਾਰਚੀ ਸੰਦੀਪ ਸਿੰਘ ਦੀਪ ਸਿੱਧੂ) by Ranjit Singh Damdami Taksal
Availability:
In stock
INR 550.00
Additional Information
Weight | .650 kg |
---|
Be the first to review “Hond da Nagaarchi : Sandeep Singh Deep Sidhu 2nd Addition (ਹੋਂਦ ਦਾ ਨਗਾਰਚੀ ਸੰਦੀਪ ਸਿੰਘ ਦੀਪ ਸਿੱਧੂ) by Ranjit Singh Damdami Taksal”
You must be logged in to post a comment.
Reviews
There are no reviews yet.