ਪਿਛਲੇ ਦੋ ਹਜ਼ਾਰ ਵਰ੍ਹਿਆਂ ਤੋਂ ਹਿੰਦੂਆਂ ਨੇ ਸਿਰਫ਼ ਪਤਨ ਅਤੇ ਗ਼ੁਲਾਮੀ ਹੀ ਵੇਖੀ ਹੈ। ਹਿੰਦੂ ਵਾਰ-ਵਾਰ ਯੂਨਾਨੀਆਂ, ਅਰਬਾਂ, ਮੁਗ਼ਲਾਂ, ਤੁਰਕਾਂ, ਫਰਾਂਸੀਸੀਆਂ, ਅੰਗਰੇਜ਼ਾਂ ਅਤੇ ਇੱਥੋਂ ਤਕ ਕਿ ਗਿਣੇ-ਚੁਣੇ ਅਬਸੀਨੀਆਂ, ਗੁਆਮਾਂ, ਹਬਸ਼ੀਆਂ, ਅਇਆਸ਼ਾਂ ਆਦਿ ਸਾਰਿਆਂ ਤੋਂ ਹਾਰਦੇ ਰਹੇ ਅਤੇ ਇਹਨਾਂ ਦੇ ਗ਼ੁਲਾਮ ਬਣੇ ਰਹੇ।
ਹਿੰਦੂਆਂ ਨੂੰ ਆਪਣੇ ‘ਗੌਰਵਮਈ ਇਤਿਹਾਸ’ ਅਤੇ ‘ਬਹਾਦਰੀ’ ’ਤੇ ਬੜਾ ਮਾਣ ਹੈ ਅਤੇ ਨਾਲ਼ ਹੀ ਉਹ ਆਪਣਾ ‘ਸਰਵੋਤਮ ਸੱਭਿਆਚਾਰ’ ਹੋਣ ਦਾ ਦਾਅਵਾ ਕਰਦੇ ਵੀ ਨਹੀਂ ਥੱਕਦੇ। ਪਰ ਕੀ ਅਸਲ ਵਿੱਚ ਇਹ ਦਾਅਵਾ ਕਦੇ ਸੱਚ ਵੀ ਸੀ?
17-18 ਵਰ੍ਹਿਆਂ ਦਾ ਇੱਕ ਮੁੰਡਾ ਥੋੜੇ ਜਿਹੇ ਘੋੜਸਵਾਰਾਂ ਨਾਲ਼ ਸਾਰਾ ਬੰਗਾਲ ਮਧੋਲ ਗਿਆ ਅਤੇ ਇੱਥੇ ਇਹ ਕਹਾਣੀਆਂ ਸੁਣਾਉਂਦੇ ਰਹੇ (ਭੀਮ ਵੱਲੋਂ ਪੂਛੋਂ ਫੜ ਕੇ) ਅਕਾਸ਼ ਵਿੱਚ ਵਗ੍ਹਾ ਮਾਰੇ ਗਏ ਹਾਥੀਆਂ ਦੀਆਂ, ਬੰਬਾਂ ਨੂੰ ਵੀ ਮਾਤ ਪਾ ਦੇਣ ਵਾਲ਼ੇ ਅਰਜਨ ਦੇ ਤੀਰਾਂ ਦੀਆਂ ਅਤੇ ਸਮੁੰਦਰ ਨੂੰ ਟੱਪ ਜਾਣ ਵਾਲ਼ੇ ਹਨੂੰਮਾਨ ਦੀਆਂ। ਚੱਲਦੀਆਂ ਤਾਂ ਰਹੀਆਂ ਇੱਥੇ ਘਟੀਆ ਕਿਸਮ ਦੀਆਂ ਬੈਲਗੱਡੀਆਂ, ਪਰ ਕਹਾਣੀਆਂ ਸੁਣਾਉਂਦੇ ਰਹੇ ‘ਪੁਸ਼ਪਕ ਵਿਮਾਨ’ ਦੀਆਂ।
ਜਦੋਂ ਅਸੀਂ ਅਜਿਹੀਆਂ ਗੱਲਾਂ ਕਰਦੇ ਹਾਂ ਤਾਂ ਅੱਜ ਸਾਡੇ ਅਹੰ (ਈਗੋ) ’ਤੇ ਸੱਟ ਵੱਜਦੀ ਹੈ। ਇਸ ਲਈ ਕਈ ਦੋਸਤ ਅਤੇ ਦੁਸ਼ਮਣ ਵੀ ਮੈਨੂੰ ਕਹਿੰਦੇ ਹਨ ਕਿ ਤੁਹਾਨੂੰ ਗੰਦਗੀ ਨੂੰ ਨੰਗਾ ਨਹੀਂ ਕਰਨਾ ਚਾਹੀਦਾ, ਉਹ ਦੱਬੀ ਹੀ ਰਹਿਣੀ ਚਾਹੀਦੀ ਹੈ; ਜਿੱਥੇ ਗੰਦਗੀ ਦਿੱਸੇ, ਓਸ ਨੂੰ ਗਲੀਚੇ ਦੇ ਹੇਠਾਂ ਦਬਾ ਦੇਣਾ ਚਾਹੀਦਾ ਹੈ। ਪਰ ਉਹਨਾਂ ਦਾ ਇਹ ‘ਵਧੀਆ ਸੁਝਾਅ’ ਅਜਿਹਾ ਹੈ, ਜਿਸ ਨੂੰ ਉਹ ਖ਼ੁਦ ਆਪਣੇ ਘਰਾਂ ਵਿੱਚ ਵੀ ਲਾਗੂ ਨਹੀਂ ਕਰਦੇ।
ਜਦੋਂ ਉਹ ਆਪਣੇ ਘਰਾਂ ਵਿੱਚ ਗੰਦਗੀ ਨਹੀਂ ਰੱਖਦੇ, ਜਦੋਂ ਉਸ ਨੂੰ ਚੁੱਕ ਕੇ ਬਿਸਤਰੇ ਹੇਠਾਂ ਨਹੀਂ ਲੁਕਾਉਂਦੇ ਤਾਂ ਫੇਰ ਇਤਿਹਾਸ ਦੀ ਗੰਦਗੀ ਲੁਕਾਉਣ ਦੀ ਉਹਨਾਂ ਦੀ ਗੱਲ ਕੋਈ ਕਿਉਂ ਮੰਨੇ?
ਕਈ ਲੋਕ ‘ਸ਼ਿਵਾ ਜੀ’, ‘ਰਾਣਾਪ੍ਰਤਾਪ’ ਆਦਿ ਦੀਆਂ ਵਿਅਕਤੀਗਤ ਪ੍ਰਾਪਤੀਆਂ ਨੂੰ ਪੇਸ਼ ਕਰ ਕੇ ਕਹਿੰਦੇ ਹਨ ਕਿ “ਸਾਡਾ ਇਤਿਹਾਸ ਬਹੁਤ ਸ਼ਾਨਦਾਰ ਸੀ।” ਅਜਿਹੇ ਸੱਜਣਾਂ ਨੂੰ ਪੁੱਛਣਾ ਬਣਦਾ ਹੈ ਕਿ ਕੀ ਇਹ ਇੱਕ-ਦੋ ਵਿਅਕਤੀ ਹੀ ਤੁਹਾਡੇ ਹਜ਼ਾਰਾਂ ਵਰ੍ਹਿਆਂ ਦਾ ਇਤਿਹਾਸ ਹਨ? ਜੇਕਰ ਤੁਹਾਡਾ ਇਤਿਹਾਸ ਸੱਚਮੁੱਚ ਹੀ ਸ਼ਾਨਦਾਰ ਸੀ ਤਾਂ ਇੱਥੇ ਮੁੱਠ ਕੁ ਹਮਲਾਵਰ ਦੋ-ਢਾਈ ਹਜ਼ਾਰ ਵਰ੍ਹਿਆਂ ਤਕ ਤੁਹਾਡੇ ਰਾਣਾਪ੍ਰਤਾਪ ਅਤੇ ਸ਼ਿਵਾਜੀਆਂ ਦੇ ਬਾਵਜੂਦ ਰਾਜ ਕਿਉਂ ਕਰਦੇ ਰਹੇ?
-ਡਾ. ਸੁਰਿੰਦਰ ਕੁਮਾਰ ਸ਼ਰਮਾ ‘ਅਜਨਾਤ’
Hindu Itihaas – Haaran di Dastaan -By Dr. Surinder Kumar Sharma
Availability:
Out stock
INR 110.00
Out of stock
Additional Information
Weight | .300 kg |
---|
Be the first to review “Hindu Itihaas – Haaran di Dastaan -By Dr. Surinder Kumar Sharma”
You must be logged in to post a comment.
Reviews
There are no reviews yet.