ਅਠ੍ਹਾਰਵੀਂ ਸਦੀ ਦੇ ਸਿਦਕੀ ਸਿੱਖ ਇਤਿਹਾਸ ਉੱਤੇ ਅਧਾਰਿਤ (ਨਾਵਲ)
‘ਸਿੰਘਨ ਪੰਥ ਦੰਗੈ ਕੋ ਭਇਓ’
ਸਿੰਘਾਂ ਦਾ ਇਹ ਦੰਗਾ, ਸੰਸਾਰ ਦੀ ਤਵਾਰੀਖ਼, ਇਤਿ ਹੋਵੇ ਜਾਂ ਮਿੱਥ, ਯੂਨਾਨ ਹੋਵੇ ਜਾਂ ਏਸ਼ੀਆ ਵਿੱਚ, ‘ਜਰ-ਜੋਰੂ-ਜਮੀਨ’ ਪਿੱਛੇ ਅੱਜ ਤਕ ਹੁੰਦੇ ਆਏ ਝਗੜੇ-ਫਸਾਦਾਂ ਦੀ ਤਰ੍ਹਾਂ ਹੋ ਰਹੀ ਕੋਈ ਲੜਾਈ ਨਹੀਂ ਸੀ। ਇਹ ਤਾਂ ‘ਧਰਮ ਯੁੱਧ’ ਸੀ; ਮਨੁੱਖਤਾ ਦੀ ਅਜ਼ਾਦੀ ਲਈ ਲੜਿਆ ਜਾ ਰਿਹਾ ਧਰਮ ਯੁੱਧ। ਅਨੰਦਪੁਰ ਦੀਆਂ ਜੂਹਾਂ ਵਿੱਚੋਂ ਉੱਡੀਆਂ ‘ਚਿੜੀਆਂ’ ਨੇ ‘ਸ਼ਾਹੀ-ਬਾਜ਼ਾਂ’ ਦੀਆਂ ਘੰਡੀਆਂ ਮਰੋੜ ਦਿੱਤੀਆਂ। ਹੁਣ ਇਹ ਚਿੜੀਆਂ ਹੀ ਬਾਜ਼ ਸਨ, ਓਹ ਬਾਜ਼ ਜੋ ਕਿਸੇ ਸ਼ਾਹੀ ਮਹਿਲ ਦੇ ਮੀਨਾਰਾਂ ‘ਤੇ ਨਹੀਂ, ਕੇਸਗੜ੍ਹ ਦੇ ਗੁੰਬਦਾਂ ‘ਤੇ ਰਹਿੰਦੇ ਸਨ। ਇਹਨਾਂ ਨੂੰ ਹੁਣ ਕਿਸੇ ਪਿੰਜਰੇ ਵਿੱਚ ਨਹੀਂ ਪਾਇਆ ਜਾ ਸਕਦਾ ਸੀ।
ਸਿੰਘਾਂ ਨੇ ਆਪਣੇ ‘ਪੀਰ’ ਸ਼ਸ਼ਤ੍ਰਾਂ ਨੂੰ ਮੱਥੇ ਨਾਲ ਛੁਹਾ ਕੇ ਅੱਜ ਤਕ ਹੁੰਦਆਂਿ ਆ ਰਹੀਆਂ ਜੰਗਾਂ ਦੀ ਪ੍ਰੰਪਰਾ ਨੂੰ ਤੋੜਿਆ ਤੇ ਲੋਕਾਈ ਨੂੰ ਦੱਸਿਆ ਕਿ ਯੁੱਧ ‘ਸਰਬੱਤ ਦੇ ਭਲੇ’ ਹਿੱਤ ਵੀ ਕੀਤੇ ਜਾ ਸਕਦੇ ਹਨ।
Reviews
There are no reviews yet.