Hakumati Dehshatgardi (Baljinder Kotbhara-Sarabjit Singh Ghuman)

 400.00

Description

ਪੰਜਾਬ ‘ਚ ੧੯੮੪ ਤੋਂ ੧੯੯੪ ਤਕ ਇੱਕ ਦਹਾਕੇ ਦੇ ਕਾਲ਼ੇ ਦੌਰ ਵਿੱਚ ਸਾਜ਼ਿਸ਼ਾਂ ਤਹਿਤ ਜੋ ਸਿੱਖ ਜਵਾਨੀ ਦਾ ਘਾਣ ਕੀਤਾ ਗਿਆ, ਉਸ ਪਿੱਛੇ ਬਹੁਤ ਕੁਝ ਅਜੇ ਵੀ ਅਜਿਹਾ ਹੈ ਜੋ ਅਜੇ ਵੀ ਇਤਿਹਾਸ ਦੇ ਪੰਨਿਆਂ ਅੰਦਰ ਦੱਬਿਆ ਪਿਆ ਹੈ, ਪਰ ਕੁਝ ਹਿੰਮਤੀ ਲੋਕਾਂ ਨੇ ਆਪਣਾ ਯਤਨ ਜਾਰੀ ਰੱਖਿਆ, ਉਹਨਾਂ ਸ਼ਾਜਿਸ਼ਾਂ ਨੂੰ ਆਮ ਲੋਕਾਂ ਸਾਮ੍ਹਣੇ ਲੈ ਕੇ ਆਉਣ ਦੀ ਕੋਸ਼ਿਸ਼ ਵੀ ਕਰਦੇ ਰਹਿੰਦੇ ਹਨ।
‘ਹੁੰਦੇ ਨੇ ਵਕਤ ਹਰ ਜ਼ਖ਼ਮ ਦੀ ਦਵਾ ਹੈ’, ਪਰ ਇਹ ਕਥਨ ਹਰ ਵੇਲ਼ੇ ਸੱਚ ਨਹੀਂ ਹੁੰਦੇ, ਕੁਝ ਜ਼ਖ਼ਮ ਸਮੇਂ ਦੇ ਨਾਲ਼-ਨਾਲ਼ ਨਾਸੂਰ ਬਣ ਜਾਂਦੇ ਨੇ, ਖ਼ਾਸ ਕਰਕੇ ਉਹ ਜ਼ਖ਼ਮ ਜਿਨ੍ਹਾਂ ਦੀ ਮਰਹਮ ਕਰਨ ਦੇ ਨਾਂ ‘ਤੇ ਡਰਾਮੇਬਾਜ਼ ਬਹੁਤੇ ਹੋਣ ਤੇ ਦਰਦੀ ਬਹੁਤੇ ਘੱਟ ਹੋਣ। ਅਜਿਹੇ ਹੀ ਜ਼ਖ਼ਮ ਕਾਲ਼ੇ ਦੌਰ ਦੇ ਜ਼ਖ਼ਮਾਂ ਵਜੋਂ ਜਾਣੇ ਜਾਂਦੇ ਨੇ, ਜੋ ਮਿੱਟੀ ‘ਚ ਗੁਆਚ ਗਏ ਲਾਲਾਂ ਦੀ ਭਾਲ਼ ਵਿੱਚ ਨਿੱਤ ਦਿਨ ਉਚੜਦੇ ਨੇ। ਉਸ ਦੌਰ ਨੂੰ ‘ਰੱਤ ਰੱਤੀ ਰੁੱਤ’ ਦੇ ਨਾਂ ਨਾਲ਼ ਵੀ ਇਤਿਹਾਸ ਚੇਤੇ ਕਰੇਗਾ। ਉਸ ‘ਰੱਤ ਰੱਤੀ ਰੁੱਤ’ ਦੇ ਦਿੱਤੇ ਜ਼ਖ਼ਮ ਸਿਰਫ਼ ਸਿੱਖ ਭਾਈਚਾਰੇ ਲਈ ਹੀ ਨਾਸੂਰ ਨਹੀਂ ਬਲਕਿ ਜਾਗਦੇ ਸਿਰਾਂ ਵਾਲ਼ੇ ਤੇ ਇਨਸਾਨੀਅਤ ਨੂੰ ਪਿਆਰਨ ਵਾਲ਼ੇ ਸਭਨਾਂ ਦੇ ਕਲੇਜੇ ਚਸਕਾਂ ਨਾਲ਼ ਭਰ ਰਹੇ ਨੇ। ਪਤਾ ਵੀ ਹੈ ਕਿ ਇਹਨਾਂ ਜ਼ਖ਼ਮਾਂ ਦੀ .. ਇਹਨਾਂ ਦਰਦਾਂ ਦੀ ਕੋਈ ਦਾਰੂ ਨਹੀਂ.. ਪਰ ਫੇਰ ਵੀ ਇਹਨਾਂ ਨੂੰ ਕੁਰੇਦਣਾ ਬਣਦਾ ਹੈ, ਤਾਂ ਜੋ ਆਉਂਦੀਆਂ ਨਸਲਾਂ ਸਾਵਧਾਨ ਰਹਿਣ ਕਿ ਮਨੁੱਖਤਾ ਦਾ ਘਾਣ ਕਰਨ ਵਾਲ਼ੇ ਕਿਵੇਂ ਇੱਕ ਦੂਜੇ ਦੀਆਂ ਕਾਲ਼ੀਆਂ ਕਰਤੂਤਾਂ ‘ਤੇ ਪਰਦੇ ਪਾਉਂਦੇ ਨੇ।
ਪੰਜਾਬ ਦੇ ਇੱਕ ਦਹਾਕੇ ਦੇ ਕਾਲ਼ੇ ਦੌਰ ਵਿਚਲੀ ਹਕੀਕਤ ਕੀ ਸੀ? ਪੰਜਾਬ ਨੂੰ ਖ਼ੂਨੀ ਪ੍ਰਯੋਗਸ਼ਾਲਾ ਬਣਾ ਕੇ ਕਿਵੇਂ ਪੰਜਾਬ ਦੀ ਜਵਾਨੀ ‘ਤੇ ਘਾਤਕ ਤਜਰਬੇ ਕਰਕੇ ਨੌਜਵਾਨੀ ਦਾ ਘਾਣ ਕੀਤਾ ਤੇ ਇਹਨਾਂ ਦਾ ਘਾਣ ਕਰਨ ਵਾਲ਼ੇ ਕੇ.ਪੀ.ਐਸ. ਗਿੱਲ ਵਰਗਿਆਂ ਦੇ ‘ਪੰਥ ਰਤਨ’, ‘ਫ਼ਖ਼ਰ-ਏ-ਕੌਮ’ ਪਰਕਾਸ਼ ਸਿੰਘ ਬਾਦਲ ਵਰਗਿਆਂ ਨਾਲ਼ ਕੀ ਰਿਸ਼ਤੇ ਰਹੇ? ਸ. ਬਾਦਲ ਕਿਵੇਂ ਗਿੱਲ ਪਰਿਵਾਰ ਦੀ ਹਾਜ਼ਰੀ ਭਰਦਾ ਰਿਹਾ? ਗਿੱਲ ਦੀ ਤਾਰੀਫ਼ ਦਾ ਬਾਦਲ ਸਾਹਬ, ਬੇਅੰਤ ਸਿੰਘ ਵਾਂਗ ਹੀ ਕਿਵੇਂ ਕੇਂਦਰ ਰਿਹਾ? ਕਿਵੇਂ ਮੀਡੀਆ, ਬੁੱਚੜਾਂ ਦੀ ਕਤਾਰ ਵਿੱਚ ਖੜ੍ਹਾਉਣ ਦੇ ਯੋਗ ਪੁਲੀਸ ਅਫਸਰਾਂ ਦੇ ਸੋਹਲੇ ਗਾਉਂਦਾ ਰਿਹਾ..।
ਸਮੇਂ ਦੀ ਧੂੜ ‘ਚ ਦਫ਼ਨਾ ਗਏ ਤੱਥਾਂ ਬਾਰੇ ਅਧਿਐਨ ਕਰਕੇ ਕੁਝ ਤੱਥ ਪਾਠਕਾਂ ਦੇ ਸਨਮੁੱਖ ਕਰ ਰਹੇ ਹਾਂ।

Additional information
Weight .300 kg
Reviews (0)

Reviews

There are no reviews yet.

Be the first to review “Hakumati Dehshatgardi (Baljinder Kotbhara-Sarabjit Singh Ghuman)”