Chaali Din ਚਾਲੀ ਦਿਨ (Gurpreet Dhugga)

 250.00

Description

ਡਾ ਧੁੱਗਾ ਗੁਰਪ੍ਰੀਤ ਦੀ ਕਿਤਾਬ ’40 ਦਿਨ’ ਜੀਵਨ ਜਿਉਣ ਦੇ ਮੂਲ ਮੰਤਰ ਬੰਦੇ ਨੂੰ ਸਹਿਜੇ ਹੀ ਸਿਖਾ ਜਾਂਦੀ ਹੈ। ਅਜੋਕੇ ਦੌਰ ਵਿੱਚ ਮਨੁੱਖ ਆਪਣੇ ਜੀਵਨ ਦੇ ਅਸਲ ਮਕਸਦ ਤੋਂ ਥਿੜਕਿਆ, ਹਨੇਰਿਆਂ ਵਿੱਚ ਭਟਕਦਾ ਫਿਰ ਰਿਹਾ ਹੈ। ਕਦੇ ਉਹ ਪੈਸੇ ਪਿੱਛੇ ਦੌੜਦਾ ਹੈ, ਕਦੇ ਆਪਣੇ ਫਰਜ਼ਾਂ ਤੋਂ ਬਾਂਹ ਛੁਡਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਕਦੇ ਇੱਕ ਦੂਜੇ ਨੂੰ ਪਿੱਛੇ ਸੁੱਟ ਕੇ ਆਪ ਅੱਗੇ ਲੰਘਣ ਦੀ ਦੌੜ ਵਿੱਚ ਹੈ। ਇਹ ਪੁਸਤਕ ਮਨੁੱਖ ਨੂੰ ਸਹਿਜ ਮਤਾ, ਸਬਰ ਸੰਤੋਖ, ਮਿਹਨਤ ਨਿਮਰਤਾ, ਸਹਿਣ ਸ਼ਕਤੀ ਤੇ ਰੱਬ ਦੀ ਰਜਾ ਵਿੱਚ ਰਹਿਣਾ ਸਿਖਾਉਂਦੀ ਹੈ। ਇਸ ਕਿਤਾਬ ਦੀ ਇੱਕ ਵੱਡੀ ਖਾਸੀਅਤ ਇਹ ਹੈ ਕਿ ਇਹ ਸਭ ਲੋਕ ਸਿਆਣਪਾਂ ਇੱਕ ਲੈਕਚਰ ਵਾਂਗ ਨਹੀਂ ਦਿੱਤੀਆਂ ਗਈਆਂ ਸਗੋਂ ਇੱਕ ਰੌਚਕ ਕਹਾਣੀ ਨੂੰ ਵੀ ਨਾਲ ਤੋਰਿਆ ਹੈ। ਇਸੇ ਕਹਾਣੀ ਦੇ ਸਫ਼ਰ ਦੌਰਾਨ ਵਾਤਾਵਰਣ ਚਿਤਰਣ ਏਨੀ ਬਰੀਕੀ ਨਾਲ ਸਿਰਜਿਆ ਗਿਆ ਹੈ ਕਿ ਪਸ਼ੂ ਪੰਛੀ, ਪੇੜ ਪੌਦੇ ਤੇ ਟਿੱਬਿਆਂ ਦੀ ਰੇਤ ਵੀ ਬੋਲਦੀ ਜਾਪਦੀ ਹੈ।

Additional information
Weight .400 kg
Reviews (0)

Reviews

There are no reviews yet.

Be the first to review “Chaali Din ਚਾਲੀ ਦਿਨ (Gurpreet Dhugga)”