Balatkari Police Forces by Baljit Singh Khalsa
₹ 300.00
Categories: Hor Paranyog Pusatkan, June 1984, latest books
Tags: Balatkari Police force, Baljit Singh Khalsa
Description
ਭਾਰਤੀ ਪੁਲੀਸ ਫ਼ੋਰਸਾਂ ਵੱਲੋਂ ਅੱਤਵਾਦ ਵਿਰੁੱਧ ਲੜਾਈ ਦੇ ਨਾਂ ‘ਤੇ ਪੰਜਾਬ, ਕਸ਼ਮੀਰ, ਛਤੀਸਗੜ੍ਹ, ਮਨੀਪੁਰ, ਅਸਾਮ ਤੇ ਉੜੀਸਾ ਵਿੱਚ ਮਸੂਮ ਲੜਕੀਆਂ ਨਾਲ਼ ਕੀਤੇ ਗਏ ਜਾਂ ਕੀਤੇ ਜਾ ਰਹੇ ਬਲਾਤਕਾਰਾਂ ਦਾ ਖ਼ੌਫ਼ਨਾਕ ਸੱਚ। ਘਟਨਾਵਾਂ ਦਾ ਵਿਸਥਾਰ ਸਹਿਤ ਵੇਰਵਾ ਅਤੇ ਤੱਥ ਭਰਪੂਰ ਲਿਖਤਾਂ, ਜਿਨ੍ਹਾਂ ਤੋਂ ਸਿੱਧ ਹੁੰਦਾ ਹੈ ਕਿ ਗੜਬੜਗ੍ਰਸਤ ਕਰਾਰ ਦਿੱਤੇ ਗਏ ਇਲਾਕਿਆਂ ਵਿੱਚ ਭਾਰਤੀ ਸੁਰੱਖਿਆ ਫ਼ੋਰਸਾਂ ਦੇ ਜਵਾਨ ਜੋ ਬਲਾਤਕਾਰ ਵਰਗੀਆਂ ਕਰਤੂਤਾਂ ਨੂੰ ਅੰਜਾਮ ਦਿੰਦੇ ਹਨ, ਉਹ ਕੋਈ ਆਪ ਮੁਹਾਰਾ ਵਰਤਾਰਾ ਨਹੀਂ, ਬਲਕਿ ਇੱਕ ਸੋਚੀ ਸਮਝੀ ਰਣਨੀਤੀ ਹੁੰਦਾ ਹੈ।
Additional information
| Weight | .470 kg |
|---|
Reviews (0)
Be the first to review “Balatkari Police Forces by Baljit Singh Khalsa” Cancel reply
You must be logged in to post a review.
Related products
1984 Anchitvya Kehar (Ajmer Singh)
₹ 450.00
‘1984’ ਸਿੱਖਾਂ ਦੇ ਹਿਰਦਿਆਂ ਅੰਦਰ ਖੰਜਰ ਬਣ ਕੇ ਖੁੱਭਿਆ ਹੋਇਆ ਹੈ । ਸਿੱਖਾਂ ਦਾ ਅਤੀਤ, ਵਰਤਮਾਨ ਤੇ ਭਵਿੱਖ, ਸਾਰੇ ‘1984’ ਵਿਚ ਸਿਮਟ ਗਏ ਹਨ । ਇਸ ਦੇ ਹਵਾਲੇ ਤੋਂ ਬਿਨਾਂ ਨਾ ਅਤੀਤ ਦੀ ਗੱਲ ਕਰਨੀ ਸੰਭਵ ਰਹੀ ਹੈ, ਨਾ ਵਰਤਮਾਨ ਨੂੰ ਜਾਣਿਆ ਜਾ ਸਕਦਾ ਹੈ, ਅਤੇ ਨਾ ਹੀ ਭਵਿੱਖ ਕਲਪਿਆ ਜਾ ਸਕਦਾ ਹੈ । ਇਸ ਕਰਕੇ 1984 ਦੇ ਵਰਤਾਰੇ ਦੀ ਪੁਣ-ਛਾਣ ਕਰਦਿਆਂ ਨਿਰੋਲ 1984 ਦੀ ਹੱਦਬੰਦੀ ਵਿਚ ਬੱਝੇ ਰਹਿਣਾ ਸੰਭਵ ਨਹੀਂ ਹੈ । 1984 ਨੂੰ ਸਮਝਣ ਲਈ ਵਾਰ ਵਾਰ ਅਤੀਤ ਵੱਲ ਜਾਣਾ, ਅਤੇ ਵਰਤਮਾਨ ਤੇ ਭਵਿੱਖ ਨਾਲ ਇਸ ਜਾ ਰਿਸ਼ਤਾ ਨਿਰਧਾਰਤ ਕਰਨਾ ਪੈਣਾ ਹੈ ।
Kal Taaran Gur Nanak Aaya… by: Roop Singh (Dr.) Secy., SGPC
₹ 495.00
Karza ate Maut (Aman Sidhu-Inderjit Singh Jeji)
₹ 295.00
ਵੰਡ ਦੇ ਸਮੇਂ ਪੰਜਾਹ ਸਾਲ ਪਹਿਲਾਂ ਪੰਜਾਬ ਪੇਂਡੂ ਪ੍ਰਫੁਲਤਾ ਦਾ ਖੇਤਰ ਸੀ ਅਤੇ ਭਾਰਤ ਭਰ ਵਿੱਚ ਸਭ ਤੋਂ ਅਮੀਰ ਪ੍ਰਦੇਸ਼ ਸੀ। ਹੁਣ ਦਿਹਾਤ ਵਿੱਚ ਰਹਿੰਦੇ ਕਿਰਸਾਨੀ ਨਾਲ਼ ਜੁੜੇ ਲੋਕ ਬੜੀ ਮੁਸ਼ਕਲ ਨਾਲ਼ ਮਸਾਂ ਦੋ ਵਕਤ ਦੀ ਰੋਟੀ ਜੁਟਾਉਣ ਦੇ ਯਤਨ ਕਰਦੇ ਵੇਖੇ ਜਾ ਸਕਦੇ ਹਨ।
'ਭਾਰਤ ਦੇ ਦਿਹਾਤ ਵਿੱਚ ਕਰਜ਼ਾ ਅਤੇ ਮੌਤ' ਕਿਸਾਨਾਂ ਦੁਆਰਾ ਆਤਮ ਹੱਤਿਆਵਾਂ ਦਾ ਅਧਿਐਨ ਹੈ। ਵਿਆਪਕ ਮੌਲਿਕ ਖੋਜ 'ਤੇ ਆਧਾਰਿਤ, ਇਹ ਕੇਂਦਰ ਤੋਂ ਲੈ ਕੇ ਪ੍ਰਦੇਸ਼ ਨੀਤੀਆਂ ਦੇ ਵੱਖ-ਵੱਖ ਤੱਤਾਂ ਦੀ ਪੜਤਾਲ ਕਰਦਾ ਹੈ ਅਤੇ ਉਹਨਾਂ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਕਾਰਨਾਂ ਦੀ ਅਲੋਚਨਾਤਮ ਢੰਗ ਨਾਲ਼ ਸਮੀਖਿਆ ਕਰਦਾ ਹੈ, ਜਿਨ੍ਹਾਂ ਕਾਰਨ ਪੰਜਾਬ ਵਿੱਚ ਕਿਸਾਨਾਂ ਦੀ ਇੰਨੀ ਮਾੜੀ ਦੁਰਦਸ਼ਾ ਹੋਈ ਹੈ।
Panthak Dastavez : Dharam Yudh te Jujharu Lehar (1966-2010) : Karamjit Singh, Narain Singh
₹ 750.00
Sant Bhinderanwalean de Ru-Bru : June 84 di Patarkari (Delux Binding)
₹ 500.00
ਜੂਨ 84 ਵਿਚ ਸ੍ਰੀ ਦਰਬਾਰ ਸਾਹਿਬ ਉੱਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਇਤਿਹਾਸ ਦਾ ਉਹ ਦੁਖਾਂਤਕ ਅਧਿਆਇ ਹੈ, ਜਿਸ ਦੀ ਚੀਸ ਸਿੱਖ ਮਾਨਸਿਕਤਾ ਦੇ ਧੁਰ ਅੰਦਰ ਤਕ ਫੈਲੀ ਹੋਈ ਹੈ। ਇਸ ਪੁਸਤਕ ਦਾ ਲੇਖਕ ਉਸ ਸਮੇਂ ਦੌਰਾਨ ਯੂ.ਐਨ.ਆਈ. ਲਈ ਅੰਮ੍ਰਿਤਸਰ ਤੋਂ ਰਿਪੋਟਿੰਗ ਕਰਦਿਆਂ ਇਹਨਾਂ ਘਟਨਾਵਾਂ ਦਾ ਚਸ਼ਮਦੀਦ ਗਵਾਹ ਹੈ ਤੇ ਇਸ ਪੁਸਤਕ ਰਾਹੀਂ ਉਹ ਆਪਣੀਆਂ ਯਾਦਾਂ ਤੇ ਸਿਮਰਤੀ ਵਿਚ ਪਏ ਤੱਥਾਂ, ਪੀੜਾਂ ਤੇ ਦਰਦਾਂ ਦਾ ਮਹਿਜ਼ ਉਲੇਖ ਹੀ ਨਹੀਂ ਕਰਦਾ, ਬਲਕਿ ਉਸ ਨੇ ਜੋ ਕੁਝ ਦੇਖਿਆ, ਹੰਢਾਇਆ ਅਤੇ ਮਹਿਸੂਸ ਕੀਤਾ, ਉਸ ਦੀ ਈਮਾਨਦਾਰੀ ਨਾਲ ਤਸਵੀਰਕਸ਼ੀ ਕਰਦਾ ਹੈ; ਤੇ ਘਟਨਾਵਾਂ ਨੂੰ ਨੇੜਿਓਂ ਵਾਚਦਿਆਂ ਇਹਨਾਂ ਦੇ ਪਿੱਛੇ ਦਿੱਖ ਤੇ ਅਦਿੱਖ ਪਾਤਰਾਂ ਦੇ ਕਿਰਦਾਰ ਨੂੰ ਵੀ ਨੰਗਿਆਂ ਕਰਦਾ ਹੈ। ਹੱਡੀਂ ਹੰਢਾਈਆਂ ਸਿੱਖਾਂ ਦੀਆਂ ਸਿੱਖਾਂ ਵੱਲੋਂ ਭੋਗੇ ਲੰਬੇ ਸੰਤਾਪ ਦੀ ਚੀਸ ਵੀ ਇਸ ਪੁਸਤਕ ਦੇ ਆਰ-ਪਾਰ ਫੈਲੀ ਹੋਈ ਹੈ। ਲੇਖਕ ਨੇ ਦੁਖਾਂਤਕ ਘਟਨਾਵਾਂ ਦੇ ਬਿਰਤਾਂਤ ਦੇ ਨਾਲ ਸਿੱਖ-ਦਰਦ ਨਾਲ ਪਰੁੱਚੇ ਕੁਝ ਸਿੱਖ ਚਿੰਤਕਾਂ ਦੇ ਵਾਰਤਾਲਾਪ ਦੇ ਵੇਰਵਾਂ ਰਾਹੀਂ ਇਸ ਪੁਸਤਕ ਵਿਚ ਖਾੜਕੂ ਲਹਿਰ ਦੇ ਸਿਧਾਂਤਕ ਪੱਖਾਂ ਨੂੰ ਉਘਾੜਨ ਦਾ ਵੀ ਇਤਿਹਾਸਕ ਕਾਰਜ ਸਹਿਜ-ਸੁਭਾਇ ਕਰ ਦਿੱਤਾ ਹੈ, ਜਿਸ ਨਾਲ ਇਸ ਲਹਿਰ ਦੇ ਮੁਲਾਂਕਣ ਲਈ ਸਾਨੂੰ ਵੱਖਰੀ ਸੂਝ-ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ। ਇੰਜ ਇਹ ਯਾਦਾਂ ਸਿੱਖ ਜਗਤ ਦੇ ਸਮੂਹਿਕ ਦਰਦ ਨੂੰ ਬਿਆਨ ਕਰਨ ਦਾ ਨਿਵੇਕਲਾ ਉੱਦਮ ਹੈ, ਜੋ ਸਿੱਖ ਇਤਿਹਾਸ ਦੇ ਇਸ ਨਾਲ ਸੰਬੰਧੀ ਉਪਲਬਧ ਸਾਹਿਤ ਵਿਚ ਗੁਣਾਤਮਕ ਵਾਧਾ ਹੈ।
Sullan (Autobiography) by Mintu Gurusaria
₹ 380.00

Reviews
There are no reviews yet.