ਅਜਮੇਰ ਸਿੰਘ ਔਲਖ ਛੋਟੀ ਕਿਸਾਨੀ ਦੇ ਵਸਤੂ-ਮੂਲਕ ਦੁਖਾਂਤ ਦੇ ਇਕ ਸ਼ਕਤੀਸ਼ਾਲੀ ਅਤੇ ਸੁਲਝੇ ਹੋਏ ਨਾਟਕਕਾਰ ਵਜੋਂ ਉਭਰਿਆ ਹੈ । ਉਹਦੀ ਰਚਨਾ ਰੋਮਾਂਸਵਾਦੀ-ਆਦਰਸ਼ਵਾਦੀ ਉਪਭਾਵੁਕਤਾ ਤੋਂ ਮੁਕਤ ਹੈ ਪਰ ਉਹ ਵਸਤੂ-ਸਥਿਤੀ ਨੂੰ ਆਲੋਚਨਾਤਮਕ ਯਥਾਰਥਵਾਦੀ ਰਚਨਾ ਵਿਧੀ ਅਨੁਸਾਰ ਪੇਸ਼ ਕਰਦਾ ਹੈ । ਪੰਜਾਬੀ ਨਾਟਕ ਸਾਹਿਤ ਵਿਚ ਉਹਦੇ ਨਾਟਕ ਇਕ ਵਿਲੱਖਣ ਲੀਹ ਤੋਰਦੇ ਹਨ । ਨਿਰਸੰਦੇਹ ਔਲਖ ਪੰਜਾਬੀ ਦਾ ਉਹ ਲੋਕ-ਪ੍ਰਿਯ ਨਾਟਕਕਾਰ ਹੈ ਜਿਸ ਨੇ ਗੁਰਸ਼ਰਨ ਸਿੰਘ ਦੀ ਨਾਟ-ਪਰੰਪਰਾ ਦੀਆਂ ਨਵੀਆਂ ਸਾਹਿਤਕ ਸੰਭਾਵਨਾਵਾਂ ਉਜਾਗਰ ਕੀਤੀਆਂ ਹਨ । ਜਿਵੇਂ ਜਿਵੇਂ ਔਲਖ ਦੇ ਨਾਟਕਾਂ ਦਾ ਸਾਹਿਤਕ ਅਧਿਐਨ ਹੋਵੇਗਾ, ਇਹ ਸੰਭਾਵਨਾਵਾਂ ਹੋਰ ਉਜਾਗਰ ਹੁੰਦੀਆਂ ਜਾਣਗੀਆਂ ।
Be the first to review “Aise Jan Virle Sansare by: Ajmer Singh Aulakh”
You must be logged in to post a comment.
Reviews
There are no reviews yet.