ਮੁਹੰਮਦ ਕਾਸਿਮ ਔਰੰਗਾਬਾਦੀ ਕ੍ਰਿਤ ਅਹਵਾਲ-ਉਲ-ਖ਼ਵਾਕੀਨ ਇਕ ਸਮਕਾਲੀ ਤੇ ਮੁੱਲਵਾਨ ਇਤਿਹਾਸਕ ਸਰੋਤ ਹੈ, ਜੋ ਅੱਜ ਤੱਕ ਵਿਦਵਾਨਾਂ ਦੀ ਨਜ਼ਰੇ ਨਹੀਂ ਚੜ੍ਹਿਆ । ਇਸ ਪੁਸਤਕ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਹੈ । ਪਹਿਲੇ ਹਿੱਸੇ ਵਿਚ ਮੁਹੰਮਦ ਕਾਸਿਮ ਔਰੰਗਬਾਦੀ ਦੀ ਬਤੌਰ ਇਤਿਹਾਸਕਾਰ ਸੰਖੇਪ ਜਿਹੀ ਜਾਣਕਾਰੀ ਹੈ । ਦੂਜੇ ਹਿੱਸੇ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਪੰਜਾਬ ਵਿਚ ਸਿੱਖਾਂ ਦਾ ਮੁਗ਼ਲਾਂ ਵਿਰੁੱਧ ਸੰਘਰਸ਼ ਪੇਸ਼ ਕੀਤਾ ਹੈ । ਤੀਜੇ ਹਿੱਸੇ ਵਿਚ ਖਰੜੇ ਵਿਚੋਂ ਸਿੱਖਾਂ ਸਬੰਧੀ ਪਾਠ ਦਾ ਤਰਜਮਾ ਪੇਸ਼ ਕੀਤਾ ਹੈ । ਇਹ ਕਿਤਾਬ ਸਿੱਖ ਇਤਿਹਾਸ ਦੀ ਅਠਾਰਵੀਂ ਸਦੀ ਦੀ ਫਾਰਸੀ ਇਤਿਹਾਸਕਾਰੀ ਵਿਚ ਵਾਧਾ ਕਰੇਗਾ ਤੇ ਸਿੱਖ ਧਰਮ ਅਧਿਐਨ ਦੇ ਵਿਦਵਾਨ ਤੇ ਇਤਿਹਾਸਕਾਰ ਨਿਸ਼ਚਿਤ ਤੌਰ ਤੇ ਇਸ ਤੋਂ ਲਾਭ ਉਠਾਉਣਗੇ ।
Additional Information
Weight | .320 kg |
---|
Be the first to review “Ahwal-Ul-Khawaqin by: Balwant Singh Dhillon (Dr.)”
You must be logged in to post a comment.
Reviews
There are no reviews yet.