Description

ਇਸ ਕਿਤਾਬ ਵਿੱਚ ਤੱਥਾਂ ਸਮੇਤ ਕੇਜਰੀਵਾਲ ਦੀ ਸਿਆਸਤ ਨੂੰ ਐਕਸਪੋਜ਼ ਕੀਤਾ ਗਿਆ ਐ। ਰਾਜਨੀਤੀ ਦੇ ਵਿਦਵਾਨ ਸਾਲਾਂ ਤੋਂ ਕਹਿੰਦੇ ਆ ਰਹੇ ਹਨ ਕਿ ਕੇਜਰੀਵਾਲ, ਮੋਦੀ ਨਾਲੋਂ ਵੀ ਖ਼ਤਰਨਾਕ ਸਿਆਸਤਦਾਨ ਐ। ਕਿਤਾਬ ਦੇ ਲੇਖਕ ਅਭਿਸ਼ੇਕ ਸ੍ਰੀਵਾਸਤਵ ਨੇ ਇਸ ਗੱਲ ‘ਤੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਮੋਹਰ ਵੀ ਲਾਈ ਹੈ।
ਬੀਤੇ ਦਸ ਸਾਲਾਂ ਵਿੱਚ ਵਾਰ-ਵਾਰ ਇਹ ਸਵਾਲ ਉੱਠਿਆ ਹੈ ਕਿ ਕੀ ਨਰਿੰਦਰ ਮੋਦੀ ਅਤੇ ਅਰਵਿੰਦ ਕੇਜਰੀਵਾਲ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ? ਭੁੱਲਣਾ ਨਹੀਂ ਚਾਹੀਦਾ ਕਿ ਇਸ ਦੇਸ਼ ਵਿੱਚ ਇੱਕੋ ਵਕਤ ਇਹਨਾਂ ਦੋਹਾਂ ਨੇਤਾਵਾਂ ਲਈ ਨਾਅਰਾ ਲੱਗਿਆ ਸੀ ‘ਮੋਦੀ ਫਾਰ ਪੀ.ਐੱਮ.’, ‘ਕੇਜਰੀਵਾਲ ਫਾਰ ਸੀ.ਐੱਮ.।’ … ਤੇ ਫਿਰ ਨਾਅਰਾ ਸਾਕਾਰ ਵੀ ਹੋਇਆ। ਦੇਸ਼ ਵਿੱਚ ਮੋਦੀ ਦੀ ਸਰਕਾਰ ਬਣੀ ਅਤੇ ਦਿੱਲੀ ਵਿੱਚ ਕੇਜਰੀਵਾਲ ਦੀ। ਆਖ਼ਰ ਇਹ ਕਿਵੇਂ ਸੰਭਵ ਹੋਇਆ ਕਿ ਇੱਕ ਹੀ ਵੋਟਰ ਨੇ ਇੱਕੋ ਵਕਤ ‘ਤੇ ਦੋ ਵੱਖ-ਵੱਖ ਵਿਚਾਰਧਾਰਾ ਦੇ ਵਾਹਕ ਕਿਰਦਾਰਾਂ ਨੂੰ ਇਕੱਠੇ ਚੁਣ ਲਿਆ?

Additional information
Weight .400 kg
Reviews (0)

Reviews

There are no reviews yet.

Be the first to review “Aam Adami de naam ute : Abhishek Shrivastava”