Karza ate Maut
-
Karza ate Maut (Aman Sidhu-Inderjit Singh Jeji)
INR 295.00ਵੰਡ ਦੇ ਸਮੇਂ ਪੰਜਾਹ ਸਾਲ ਪਹਿਲਾਂ ਪੰਜਾਬ ਪੇਂਡੂ ਪ੍ਰਫੁਲਤਾ ਦਾ ਖੇਤਰ ਸੀ ਅਤੇ ਭਾਰਤ ਭਰ ਵਿੱਚ ਸਭ ਤੋਂ ਅਮੀਰ ਪ੍ਰਦੇਸ਼ ਸੀ। ਹੁਣ ਦਿਹਾਤ ਵਿੱਚ ਰਹਿੰਦੇ ਕਿਰਸਾਨੀ ਨਾਲ਼ ਜੁੜੇ ਲੋਕ ਬੜੀ ਮੁਸ਼ਕਲ ਨਾਲ਼ ਮਸਾਂ ਦੋ ਵਕਤ ਦੀ ਰੋਟੀ ਜੁਟਾਉਣ ਦੇ ਯਤਨ ਕਰਦੇ ਵੇਖੇ ਜਾ ਸਕਦੇ ਹਨ।
‘ਭਾਰਤ ਦੇ ਦਿਹਾਤ ਵਿੱਚ ਕਰਜ਼ਾ ਅਤੇ ਮੌਤ’ ਕਿਸਾਨਾਂ ਦੁਆਰਾ ਆਤਮ ਹੱਤਿਆਵਾਂ ਦਾ ਅਧਿਐਨ ਹੈ। ਵਿਆਪਕ ਮੌਲਿਕ ਖੋਜ ‘ਤੇ ਆਧਾਰਿਤ, ਇਹ ਕੇਂਦਰ ਤੋਂ ਲੈ ਕੇ ਪ੍ਰਦੇਸ਼ ਨੀਤੀਆਂ ਦੇ ਵੱਖ-ਵੱਖ ਤੱਤਾਂ ਦੀ ਪੜਤਾਲ ਕਰਦਾ ਹੈ ਅਤੇ ਉਹਨਾਂ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਕਾਰਨਾਂ ਦੀ ਅਲੋਚਨਾਤਮ ਢੰਗ ਨਾਲ਼ ਸਮੀਖਿਆ ਕਰਦਾ ਹੈ, ਜਿਨ੍ਹਾਂ ਕਾਰਨ ਪੰਜਾਬ ਵਿੱਚ ਕਿਸਾਨਾਂ ਦੀ ਇੰਨੀ ਮਾੜੀ ਦੁਰਦਸ਼ਾ ਹੋਈ ਹੈ।