Guru Nanak Da Kudrat-Siddhant by: Harpal Singh Pannu
Haal Muridan Da by: Jaswant Singh Kanwal
Ham Hindu Nahin (Kahan Singh Nabha)
"ਪਿਆਰੇ ਖ਼ਾਲਸਾ ਜੀ! ਆਪ ਮੇਰੇ ਇਸ ਲੇਖ (ਕਿਤਾਬ: ਹਮ ਹਿੰਦੂ ਨਹੀਂ) ਨੂੰ ਵੇਖ ਕੇ ਅਸਚਰਜ ਹੋਵੋਗੇ ਅਤੇ ਪ੍ਰਸ਼ਨ ਕਰੋਗੇ ਕਿ ਖ਼ਾਲਸਾ ਤਾਂ ਬਿਨਾਂ ਸੰਸੇ ਹਿੰਦੂਆਂ ਤੋਂ ਭਿੰਨ ਹੈ, ਫਿਰ ਇਹ ਲਿਖਣ ਦੀ ਕੀ ਲੋੜ ਸੀ ਕਿ 'ਹਮ ਹਿੰਦੂ ਨਹੀਂ'? ਔਰ ਜੇ ਐਸਾ ਲਿਖਿਆ ਹੈ ਤਾਂ ਨਾਲ਼ ਇਹ ਕਿਉਂ ਨਹੀਂ ਲਿਖਿਆ ਕਿ ਅਸੀਂ ਮੁਸਲਮਾਨ, ਈਸਾਈ ਔਰ ਬੋਧ ਆਦਿਕ ਭੀ ਨਹੀਂ ਹਾਂ? ਇਸ ਸ਼ੰਕਾ ਦੇ ਉੱਤਰ ਵਿੱਚ ਇਹ ਬੇਨਤੀ ਹੈ ਕਿ ਜੋ ਸਤਿਗੁਰੂ ਦੇ ਪੂਰੇ ਵਿਸ਼ਵਾਸੀ, ਗੁਰਬਾਣੀ ਅਨੁਸਾਰ ਚੱਲਦੇ ਹਨ ਔਰ ਖ਼ਾਲਸਾ ਧਰਮ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਉਹਨਾਂ ਨੂੰ ਸਮਝਾਉਣ ਲਈ ਮੈਂ ਇਹ ਪੁਸਤਕ ਨਹੀਂ ਲਿਖੀ। ਕੇਵਲ ਹਿੰਦੂ ਧਰਮ ਤੋਂ ਹੀ ਖ਼ਾਲਸੇ ਦੀ ਭਿੰਨਤਾ ਇਸ ਪੁਸਤਕ ਵਿੱਚ ਇਸ ਵਾਸਤੇ ਲਿਖੀ ਹੈ ਕਿ ਹੋਰਨਾਂ ਧਰਮਾਂ ਤੋਂ ਪਹਿਲਾਂ ਹੀ ਸਾਡੇ ਭਾਈ ਆਪਣੇ ਆਪ ਨੂੰ ਜੁਦਾ ਸਮਝਦੇ ਹਨ ਪਰ ਅਗਿਆਨਤਾ ਕਰ ਕੇ ਖ਼ਾਲਸੇ ਨੂੰ ਹਿੰਦੂ, ਅਥਵਾ ਹਿੰਦੂਆਂ ਦਾ ਹੀ ਇੱਕ ਫ਼ਿਰਕਾ ਖ਼ਿਆਲ ਕਰਦੇ ਹਨ। ਮੈਂ ਨਿਸਚਾ ਕਰਦਾ ਹਾਂ ਕਿ ਮੇਰੇ ਭੁੱਲੇ ਹੋਏ ਭਾਈ ਇਸ ਪੁਸਤਕ ਨੂੰ ਪੜ੍ਹ ਕੇ ਆਪਣੇ ਧਰਮ ਅਨੁਸਾਰ ਚੱਲਣਗੇ ਔਰ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਔਰ ਦਸਵੇਂ ਪਾਤਸ਼ਾਹ ਦਾ ਪੁੱਤਰ ਸਮਝ ਕੇ ਖ਼ਾਲਸਾ ਬਣਨਗੇ ਔਰ ਭਰੋਸਾ ਕਰਨਗੇ ਕਿ 'ਹਮ ਹਿੰਦੂ ਨਹੀਂ'...।" (-ਭਾਈ ਕਾਹਨ ਸਿੰਘ ਨਾਭਾ)