Dakuan da Munda by Mintu Gurusariya
₹ 160.00
Categories: Biographies, Hor Paranyog Pusatkan
Tag: Dakuan da Munda by Mintu Gurusariya
Description
‘ਡਾਕੂਆਂ ਦਾ ਮੁੰਡਾ’ ਮਿੰਟੂ ਗੁਰੂਸਰੀਏ ਦੀ ਸਵੈਜੀਵਨੀ ਹੈ। ਇਸ ਦੀ ਦਾਸਤਾਂ ਉਹਨਾਂ ਗੱਲਾਂ, ਵਰਤਾਰਿਆਂ, ਘਟਨਾਵਾਂ ਨਾਲ਼ ਵਾਅ-ਵਾਸਤਾ ਰੱਖਦੀ ਹੈ, ਜੋ ਰੌਂਗਟੇ ਖੜ੍ਹੇ ਕਰਦੇ ਹਨ। ਪੜ੍ਹਨ ਵਾਲ਼ੇ ਦੇ ਦਿਮਾਗ ਚ ਖਲਲ ਪੈਂਦਾ ਹੈ ਕਿ ਕੀ ਇਹ ਸੱਚ ਹੈ? ਕੀ ਇਹ ਕੁਝ ਵੀ ਹੋ ਸਕਦਾ ਹੈ? ਪਰ ਇਸ ਸਵੈਜੀਵਨੀ ਨੂੰ ਪੜ੍ਹਦਿਆਂ ਇਸ ਗੱਲ ਦਾ ਰੱਤੀ ਭਰ ਵੀ ਸ਼ੱਕ ਮਨ ਚ ਨਹੀਂ ਉਘੜਦਾ ਕਿ ਕੋਈ ਵੀ ਗੱਲ ਕਲਪਨਾ ਨੂੰ ਖਹਿ ਕੇ ਲੰਘੀ ਹੋਵੇ। ‘ਨਸ਼ਾ ਇੱਕ ਕੋਹੜ ਹੈ’ ਇਸ ਗੱਲ ਨੂੰ ਇਹ ਸਵੈਜੀਵਨੀ ਮੂਲੋਂ ਹੀ ਝੁਠਲਾਉਂਦੀ ਹੈ। ਇੱਥੇ ਤਾਂ ਵਾਰਸ ਸ਼ਾਹ ਵੀ ਝੂਠਾ ਪੈਂਦਾ ਹੈ, ਜੋ ਕਹਿੰਦਾ ਹੈ: ‘ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ…’ ਪਰ ਮਿੰਟੂ ਨੇ ਆਪਣੀਆਂ ਵਿਕਰਾਲ ਰੂਪੀ ਸਭ ਆਦਤਾਂ ਨੂੰ ਛੱਡਿਆ ਹੈ। ਸਾਨੂੰ ਪੂਰਾ ਯਕੀਨ ਹੈ ਕਿ ਇਸ ਕਿਤਾਬ ਨੂੰ ਪੜ੍ਹ ਕੇ ਨਸ਼ਿਆਂ ਦੀ ਦਲਦਲ ‘ਚ ਖੁੱਭੇ ਅਨੇਕਾਂ ਘਰਾਂ ਦੇ ਚਿਰਾਗ ਰੌਸ਼ਨ ਹੋਣਗੇ।
Additional information
| Weight | .300 kg |
|---|
Reviews (0)
Be the first to review “Dakuan da Munda by Mintu Gurusariya” Cancel reply
You must be logged in to post a review.
Related products
Ham Hindu Nahin (Kahan Singh Nabha)
₹ 130.00
"ਪਿਆਰੇ ਖ਼ਾਲਸਾ ਜੀ! ਆਪ ਮੇਰੇ ਇਸ ਲੇਖ (ਕਿਤਾਬ: ਹਮ ਹਿੰਦੂ ਨਹੀਂ) ਨੂੰ ਵੇਖ ਕੇ ਅਸਚਰਜ ਹੋਵੋਗੇ ਅਤੇ ਪ੍ਰਸ਼ਨ ਕਰੋਗੇ ਕਿ ਖ਼ਾਲਸਾ ਤਾਂ ਬਿਨਾਂ ਸੰਸੇ ਹਿੰਦੂਆਂ ਤੋਂ ਭਿੰਨ ਹੈ, ਫਿਰ ਇਹ ਲਿਖਣ ਦੀ ਕੀ ਲੋੜ ਸੀ ਕਿ 'ਹਮ ਹਿੰਦੂ ਨਹੀਂ'? ਔਰ ਜੇ ਐਸਾ ਲਿਖਿਆ ਹੈ ਤਾਂ ਨਾਲ਼ ਇਹ ਕਿਉਂ ਨਹੀਂ ਲਿਖਿਆ ਕਿ ਅਸੀਂ ਮੁਸਲਮਾਨ, ਈਸਾਈ ਔਰ ਬੋਧ ਆਦਿਕ ਭੀ ਨਹੀਂ ਹਾਂ? ਇਸ ਸ਼ੰਕਾ ਦੇ ਉੱਤਰ ਵਿੱਚ ਇਹ ਬੇਨਤੀ ਹੈ ਕਿ ਜੋ ਸਤਿਗੁਰੂ ਦੇ ਪੂਰੇ ਵਿਸ਼ਵਾਸੀ, ਗੁਰਬਾਣੀ ਅਨੁਸਾਰ ਚੱਲਦੇ ਹਨ ਔਰ ਖ਼ਾਲਸਾ ਧਰਮ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਉਹਨਾਂ ਨੂੰ ਸਮਝਾਉਣ ਲਈ ਮੈਂ ਇਹ ਪੁਸਤਕ ਨਹੀਂ ਲਿਖੀ। ਕੇਵਲ ਹਿੰਦੂ ਧਰਮ ਤੋਂ ਹੀ ਖ਼ਾਲਸੇ ਦੀ ਭਿੰਨਤਾ ਇਸ ਪੁਸਤਕ ਵਿੱਚ ਇਸ ਵਾਸਤੇ ਲਿਖੀ ਹੈ ਕਿ ਹੋਰਨਾਂ ਧਰਮਾਂ ਤੋਂ ਪਹਿਲਾਂ ਹੀ ਸਾਡੇ ਭਾਈ ਆਪਣੇ ਆਪ ਨੂੰ ਜੁਦਾ ਸਮਝਦੇ ਹਨ ਪਰ ਅਗਿਆਨਤਾ ਕਰ ਕੇ ਖ਼ਾਲਸੇ ਨੂੰ ਹਿੰਦੂ, ਅਥਵਾ ਹਿੰਦੂਆਂ ਦਾ ਹੀ ਇੱਕ ਫ਼ਿਰਕਾ ਖ਼ਿਆਲ ਕਰਦੇ ਹਨ। ਮੈਂ ਨਿਸਚਾ ਕਰਦਾ ਹਾਂ ਕਿ ਮੇਰੇ ਭੁੱਲੇ ਹੋਏ ਭਾਈ ਇਸ ਪੁਸਤਕ ਨੂੰ ਪੜ੍ਹ ਕੇ ਆਪਣੇ ਧਰਮ ਅਨੁਸਾਰ ਚੱਲਣਗੇ ਔਰ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਔਰ ਦਸਵੇਂ ਪਾਤਸ਼ਾਹ ਦਾ ਪੁੱਤਰ ਸਮਝ ਕੇ ਖ਼ਾਲਸਾ ਬਣਨਗੇ ਔਰ ਭਰੋਸਾ ਕਰਨਗੇ ਕਿ 'ਹਮ ਹਿੰਦੂ ਨਹੀਂ'...।" (-ਭਾਈ ਕਾਹਨ ਸਿੰਘ ਨਾਭਾ)
Karkare da Kaatil Kaun (S.M. Mushrif)
₹ 300.00

Reviews
There are no reviews yet.