Kharku Sangarsh by Harpreet Singh Pamma
₹ 250.00
ਖਾੜਕੂ ਸੰਘਰਸ਼ ਉੱਤੇ ਭਾਵੇਂ ਬੇਅੰਤ ਕਿਤਾਬਾਂ ਲਿਖੀਆ ਜਾ ਚੁੱਕੀਆਂ ਹਨ ਪਰ ਬਹੁਤਾਂਤ ਕਿਤਾਬਾਂ ‘ਚ ਲੇਖਕਾਂ, ਬੁੱਧੀਜੀਵੀਆਂ ਤੇ ਚਿੰਤਕਾਂ ਨੇ ਇਸ ਲਹਿਰ ਨਾਲ਼ ਇਨਸਾਫ਼ ਨਹੀਂ ਕੀਤਾ ਤੇ ਪੰਥ ਅਤੇ ਪੰਜਾਬ ਨਾਲ਼ ਬੇਇਨਸਾਫ਼ੀ ਕੀਤੀ ਹੈ। ਦੁਸ਼ਮਣ ਨੇ ਤਾਂ ਆਪਣੇ ਸਰਕਾਰੀ ਸਾਧਨਾਂ, ਮੀਡੀਆ, ਅਖ਼ਬਾਰਾਂ ਤੇ ਚੈੱਨਲਾਂ ਰਾਹੀਂ ਜੁਝਾਰੂਆਂ ਨੂੰ ਭੰਡਣਾ ਹੀ ਸੀ ਪਰ ਆਪਣਿਆਂ ਨੇ ਜੋ ਖੰਜ਼ਰ ਖੋਭਿਆ ਉਸ ਦੀ ਮਾਰ ਕਾਰਨ ਕੌਮ ਦਾ ਇੱਕ ਹਿੱਸਾ ਜੁਝਾਰੂਆਂ ਨੂੰ ਹੀ ਗ਼ਲਤ ਸਮਝੀ ਬੈਠਾ ਹੈ। ਪਰ ਸੱਚੀਆਂ-ਸੁੱਚੀਆਂ ਕਲਮਾਂ ਨੇ ਇਸ ਚਾਲ ਨੂੰ ਅਸਫ਼ਲ ਕਰਨ ‘ਚ ਆਪਣੀ ਭੂਮਿਕਾ ਨਿਭਾਉਂਦਿਆ ਇਤਿਹਾਸ ਸਿਰਜਿਆ ਹੈ।
ਭਾਈ ਹਰਪ੍ਰੀਤ ਸਿੰਘ ਪੰਮਾ ਜਿਨ੍ਹਾਂ ਨੇ ਖ਼ੁਦ ਖਾੜਕੂ ਸੰਘਰਸ਼ ਅੱਖੀਂ ਵੇਖਿਆ, ਕੰਨੀਂ ਸੁਣਿਆ ਤੇ ਹੱਡੀਂ ਹੰਢਾਇਆ ਹੈ। ਉਹਨਾਂ ਨੇ ਇਹ ਪਹਿਲ-ਕਦਮੀ ਕੀਤੀ ਹੈ ਕਿ ਉਸ ਦੌਰ ਬਾਰੇ ਲਿਿਖਆ ਜਾਵੇ। ਸੰਘਰਸ਼ ਵਿੱਚ ਵਿਚਰੇ ਅਜਿਹੀਆਂ ਸ਼ਖ਼ਸੀਅਤਾਂ ਦੀਆਂ ਲਿਖਤਾਂ ਕੇਵਲ ਯਾਦਾਂ ਅਤੇ ਜਾਣਕਾਰੀ ਤਕ ਹੀ ਸੀਮਿਤ ਨਹੀਂ ਰਹਿੰਦੀਆਂ ਸਗੋਂ ਇਤਿਹਾਸਕ ਦਸਤਾਵੇਜ਼ ਹੋ ਨਿਬੜਦੀਆਂ ਹਨ।
ਇਹ ਕਿਤਾਬ ਪੜ੍ਹ ਕੇ ਹਰੇਕ ਪਾਠਕ ਨੂੰ ਇਹ ਕਹਿਣਾ ਪਏਗਾ ਕਿ ਇਸ ਵਿੱਚ ਪੂਰੀ ਇਮਾਨਦਾਰੀ ਨਾਲ਼ ਆਪਣੀਂ ਹੱਡ-ਬੀਤੀ ਬਿਆਨਦਿਆਂ ਅੱਖਰ-ਅੱਖਰ ਸੱਚ ਲਿਿਖਆ ਹੈ ਅਤੇ ਸਰਲ ਸ਼ਬਦਾਂ ‘ਚ ਜੁਝਾਰੂ ਸੰਘਰਸ਼ ਦੀਆਂ ਘਟਨਾਵਾਂ ਨੂੰ ਪੇਸ਼ ਕੀਤਾ ਗਿਆ ਹੈ।
ਵੈਸੇ ਵੀ ਸਿੱਖਾਂ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਇਤਿਹਾਸ ਸਿਰਜਣ ‘ਚ ਤਾਂ ਸਿੱਖ ਮੋਹਰੀ ਹਨ ਪਰ ਲਿਖਣ ‘ਚ ਬੜੇ ਅਵੇਸਲੇ ਹਨ ਜਿਸ ਕਰਕੇ ਦੁਸ਼ਮਣਾਂ ਦੀਆਂ ਕਲਮਾਂ ਸਾਡੇ ਉੱਤੇ ਹਾਵੀ ਹੋ ਜਾਂਦੀਆਂ ਹਨ। ਪਰ ਭਾਈ ਹਰਪ੍ਰੀਤ ਸਿੰਘ ਆਸਟਰੀਆ ਨੇ ਹੁਣ ਇਹ ਉਲਾਂਭਾ ਲਾਹੁਣ ਦਾ ਬਾਖ਼ੂਬੀ ਯਤਨ ਕੀਤਾ ਹੈ ਕਿ ਇਹ ਹੱਥ ਕੇਵਲ ਜੁਝਾਰੂ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ, ਠਾਹਰਾਂ ਬਣਾਉਣ ਤਕ ਸੀਮਿਤ ਨਹੀਂ, ਬਲਕਿ ਇਹ ਕੌਮ ਦੀ ਅਜ਼ਾਦੀ ਲਈ ਸ਼ਸਤਰ ਵੀ ਹੱਥ ‘ਚ ਚੁੱਕ ਸਕਦੇ ਹਨ ਤੇ ਆਪਣੇ ਸ਼ਾਨਾਮੱਤੇ ਇਤਿਹਾਸ ਨੂੰ ਕਲਮਬੱਧ ਵੀ ਕਰ ਸਕਦੇ ਹਨ।
| Weight | .400 kg |
|---|
You must be logged in to post a review.

Reviews
There are no reviews yet.