Punjabi Varan by: Piara Singh Padam (Prof.)
₹ 325.00
Description
ਪੰਜਾਬੀ ਸਾਹਿਤ ਵਿੱਚ ਵਾਰ-ਕਾਵਿ ਦੀ ਇਕ ਬਲਵਾਨ ਪਰੰਪਰਾ ਮੌਜੂਦ ਹੈ । ਵੀਰ-ਯੋਧਿਆਂ ਦੀ ਧਰਤੀ ਪੰਜਾਬ ਉੱਤੇ ਅਨੇਕਾਂ ਨਾਇਕਾਂ ਨੇ ਆਪਣੀ ਸੂਰਮਗਤੀ ਦੇ ਜੌਹਰ ਵਿਖਾਏ, ਜਿਨ੍ਹਾਂ ਨੂੰ ਵਾਰਕਾਰ ਅਪਣੀਆਂ ਵਾਰਾਂ ਵਿਚ ਸ਼ਬਦ-ਚਿਤਰਾਂ ਰਾਹੀਂ ਸਾਕਾਰ ਕਰਦੇ ਰਹੇ ਹਨ । ਇਨ੍ਹਾਂ ਵਾਰਾਂ ਨੂੰ ਢਾਡੀ ਬੜੇ ਜੋਸ਼ ਤੇ ਵਜਦ ਨਾਲ ਗਾਉਂਦੇ ਹਨ ਅਤੇ ਸਰੋਤਿਆਂ ਵਿਚ ਬੀਰ ਰਸ ਦੇ ਵਲਵਲੇ ਜਗਾਂਦੇ ਹਨ । ਇਸ ਸੰਗ੍ਰਹਿ ਵਿਚ ਭਾਸ਼ਾ ਤੇ ਸਾਹਿਤਕ ਪੱਖ ਤੋਂ 60 ਉਤਕ੍ਰਿਸ਼ਟ ਤੇ ਪ੍ਰਤੀਨਿਧ ਪੰਜਾਬੀ ਵਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਕਈ ਵਾਰਾਂ ਤਾਂ ਪਹਿਲੀ ਵਾਰ ਇਸੇ ਸੰਗ੍ਰਹਿ ਰਾਹੀਂ ਹੀ ਪੰਜਾਬੀ ਜਗਤ ਵਿਚ ਪ੍ਰਕਾਸ਼ਮਾਨ ਹੋਈਆਂ ਹਨ । ਪੁਸਤਕ ਦੇ ਆਰੰਭ ਵਿਚ ਪੰਜਾਬੀ ਵਾਰ-ਕਾਵਿ ਦੇ ਸਰੂਪ ਤੇ ਇਤਿਹਾਸ ਬਾਰੇ ਲਾਭਦਾਇਕ ਤੇ ਸੰਤੁਲਿਤ ਜਾਣਕਾਰੀ ਦਿੱਤੀ ਹੈ । ਇਸ ਤਰ੍ਹਾਂ ਇਹ ਸੰਗ੍ਰਹਿ ਪੰਜਾਬੀ ਦੇ ਇਸ ਮਹੱਤਵਪੂਰਣ ਕਲਾਸਕੀ ਸਾਹਿਤ ਨੂੰ ਸੰਭਾਲਣ ਤੇ ਪ੍ਰਸਤੁਤ ਕਰਨ ਦਾ ਇਕ ਪ੍ਰਮਾਣਿਕ ਯਤਨ ਹੈ ।
Additional information
| Weight | .850 kg |
|---|
Reviews (0)
Be the first to review “Punjabi Varan by: Piara Singh Padam (Prof.)” Cancel reply
You must be logged in to post a review.
Related products
Chupp di Cheekh (Dr. Harshinder Kaur)
₹ 200.00
‘ਚੁੱਪ ਦੀ ਚੀਖ’ ਉਹਨਾਂ ਬੱਚੀਆਂ ਤੇ ਬੀਬੀਆਂ ਦੀ ਆਵਾਜ਼ ਹੈ, ਜਿਨ੍ਹਾਂ ਵਿੱਚੋਂ ਬਹੁਤੀਆਂ ਨੂੰ ਅਖਬਾਰ ਦੀ ਸੁਰਖੀ ਵੀ ਨਸੀਬ ਨਹੀਂ ਹੋਈ। ਜਿਸ ਪੀੜ ਬਾਰੇ ਸੁਣ ਕੇ ਵੀ ਬੰਦਾ ਦਹਿਲ ਜਾਂਦਾ ਹੈ ਤੇ ਅਖਬਾਰਾਂ ਉਸ ਦਰਿੰਦਗੀ ਬਾਰੇ ਛਾਪਣ ਤੋਂ ਵੀ ਕਤਰਾਉਂਦੀਆਂ ਹਨ, ਉਸ ਨੂੰ ਸਹਿੰਦਿਆਂ ਜਿਹਨਾਂ ਨੇ ਦਮ ਤੋੜੇ, ਉਹਨਾਂ ਦੀ ਦਰਦ ਦੀ ਆਵਾਜ਼ ਬਣਨ ਲਈ ਇਹ ਕਿਤਾਬ ਹੋਂਦ ਵਿਚ ਆਈ ਹੈ। ਚੁੱਪ ਦੀ ਚੀਖ, ਇਹ ਸਿਰਲੇਖ ਹੈ, ਜੋ ਸਾਨੂੰ ਹਲੂਣਦਾ ਹੈ, ਕੁਝ ਪ੍ਰਤਿਕਰਮ ਮੰਗਦਾ ਹੈ। ਇਹ ਪਹਿਲੀ ਨਜ਼ਰੇ ਹੀ ਇਸਤਰੀਆਂ ਨਾਲ ਜੁੜੇ ਮੁੱਦਿਆਂ ਵੱਲ ਧਿਆਨ ਖਿੱਚਦਾ ਹੈ ਅਤੇ ਇਸਤਰੀਤੱਵ ਨਾਲ ਜੁੜਿਆ ਵੇਦਨਾਵਾਂ ਨੂੰ ਸਾਡੇ ਸਾਹਮਣੇ ਲਿਆਉਂਦਾ ਹੈ। ਇਹ ਸੰਗ੍ਰਹਿ ਪਾਠਕਾਂ ਨੂੰ ਚੁੱਪ ਦੀ ਚੀਖ ਨਾਲ ਜੁੜੇ ਮੁੱਦੇ ਤੇ ਮਸਲੇ ਸੂਖਮਤਾ, ਸਹਜ ਤੇ ਸੁਹਿਰਦਤਾ ਨਾਲ ਵਿਚਾਰਨ ਦੇ ਰਾਹ ਪਾਏਗਾ।
Ham Hindu Nahin (Kahan Singh Nabha)
₹ 130.00
"ਪਿਆਰੇ ਖ਼ਾਲਸਾ ਜੀ! ਆਪ ਮੇਰੇ ਇਸ ਲੇਖ (ਕਿਤਾਬ: ਹਮ ਹਿੰਦੂ ਨਹੀਂ) ਨੂੰ ਵੇਖ ਕੇ ਅਸਚਰਜ ਹੋਵੋਗੇ ਅਤੇ ਪ੍ਰਸ਼ਨ ਕਰੋਗੇ ਕਿ ਖ਼ਾਲਸਾ ਤਾਂ ਬਿਨਾਂ ਸੰਸੇ ਹਿੰਦੂਆਂ ਤੋਂ ਭਿੰਨ ਹੈ, ਫਿਰ ਇਹ ਲਿਖਣ ਦੀ ਕੀ ਲੋੜ ਸੀ ਕਿ 'ਹਮ ਹਿੰਦੂ ਨਹੀਂ'? ਔਰ ਜੇ ਐਸਾ ਲਿਖਿਆ ਹੈ ਤਾਂ ਨਾਲ਼ ਇਹ ਕਿਉਂ ਨਹੀਂ ਲਿਖਿਆ ਕਿ ਅਸੀਂ ਮੁਸਲਮਾਨ, ਈਸਾਈ ਔਰ ਬੋਧ ਆਦਿਕ ਭੀ ਨਹੀਂ ਹਾਂ? ਇਸ ਸ਼ੰਕਾ ਦੇ ਉੱਤਰ ਵਿੱਚ ਇਹ ਬੇਨਤੀ ਹੈ ਕਿ ਜੋ ਸਤਿਗੁਰੂ ਦੇ ਪੂਰੇ ਵਿਸ਼ਵਾਸੀ, ਗੁਰਬਾਣੀ ਅਨੁਸਾਰ ਚੱਲਦੇ ਹਨ ਔਰ ਖ਼ਾਲਸਾ ਧਰਮ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਉਹਨਾਂ ਨੂੰ ਸਮਝਾਉਣ ਲਈ ਮੈਂ ਇਹ ਪੁਸਤਕ ਨਹੀਂ ਲਿਖੀ। ਕੇਵਲ ਹਿੰਦੂ ਧਰਮ ਤੋਂ ਹੀ ਖ਼ਾਲਸੇ ਦੀ ਭਿੰਨਤਾ ਇਸ ਪੁਸਤਕ ਵਿੱਚ ਇਸ ਵਾਸਤੇ ਲਿਖੀ ਹੈ ਕਿ ਹੋਰਨਾਂ ਧਰਮਾਂ ਤੋਂ ਪਹਿਲਾਂ ਹੀ ਸਾਡੇ ਭਾਈ ਆਪਣੇ ਆਪ ਨੂੰ ਜੁਦਾ ਸਮਝਦੇ ਹਨ ਪਰ ਅਗਿਆਨਤਾ ਕਰ ਕੇ ਖ਼ਾਲਸੇ ਨੂੰ ਹਿੰਦੂ, ਅਥਵਾ ਹਿੰਦੂਆਂ ਦਾ ਹੀ ਇੱਕ ਫ਼ਿਰਕਾ ਖ਼ਿਆਲ ਕਰਦੇ ਹਨ। ਮੈਂ ਨਿਸਚਾ ਕਰਦਾ ਹਾਂ ਕਿ ਮੇਰੇ ਭੁੱਲੇ ਹੋਏ ਭਾਈ ਇਸ ਪੁਸਤਕ ਨੂੰ ਪੜ੍ਹ ਕੇ ਆਪਣੇ ਧਰਮ ਅਨੁਸਾਰ ਚੱਲਣਗੇ ਔਰ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਔਰ ਦਸਵੇਂ ਪਾਤਸ਼ਾਹ ਦਾ ਪੁੱਤਰ ਸਮਝ ਕੇ ਖ਼ਾਲਸਾ ਬਣਨਗੇ ਔਰ ਭਰੋਸਾ ਕਰਨਗੇ ਕਿ 'ਹਮ ਹਿੰਦੂ ਨਹੀਂ'...।" (-ਭਾਈ ਕਾਹਨ ਸਿੰਘ ਨਾਭਾ)
Ik Desh da Janam (Harpal Singh Pannu)
₹ 140.00
ਕਿਹਾ ਜਾਂਦਾ ਹੈ ਕਿ ਦੁਨੀਆ ਵਿੱਚ ਦੋ ਕੌਮਾਂ ਹਨ, ਜਿਨ੍ਹਾਂ ਨੇ ਆਪਣੇ ਪਿੰਡੇ ਤੇ ਬਹੁਤ ਵਧੇਰੇ ਜ਼ੁਲਮ ਤਸ਼ੱਦਦ ਝੱਲ ਕੇ ਆਪਣੇ ਵਜੂਦ ਨੂੰ ਕਾਇਮ ਰੱਖਿਆ ਹੈ, ਇੱਕ ਸਿੱਖ ਤੇ ਦੂਜੀ ਯਹੂਦੀ, ਪਰ ਯਹੂਦੀਆਂ ਨੇ ਦੁਨੀਆਂ ਦੇ ਨਕਸ਼ੇ ਤੇ ਆਪਣਾ ਦੇਸ਼ ਸਥਾਪਤ ਕਰ ਲੈਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ, ਜਦਕਿ ਸਿੱਖ ਕੌਮ ਅਜੇ ਤਕ ਆਪਣਾ ਦੇਸ਼ ਕਾਇਮ ਕਰਨ ਲਈ ਜੱਦੋਜਹਿਦ ਕਰ ਰਹੀ ਹੈ।
ਸਿੱਖਾਂ ਦੇ ਸੰਘਰਸ਼ ਵਿੱਚ ਯਹੂਦੀਆਂ ਦੀ ਮਿਸਾਲ ਆਮ ਦਿੱਤੀ ਜਾਂਦੀ ਹੈ, ਪਰ ਯਹੂਦੀਆਂ ਦੇ ਕੌਮੀ ਸੰਘਰਸ਼ ਬਾਰੇ ਵਿਸਤਾਰ 'ਚ ਪੰਜਾਬੀ 'ਚ ਅਜੇ ਤਕ ਨਹੀਂ ਸੀ ਲਿਖਿਆ ਗਿਆ। ਪਹਿਲੀ ਵਾਰ ਇਹ ਉੱਦਮ ਉੱਘੇ ਸਿੱਖ ਚਿੰਤਕ ਡਾ: ਹਰਪਾਲ ਸਿੰਘ ਪੰਨੂ ਨੇ ਕੀਤਾ ਹੈ। ਮੌਜੂਦਾ ਸਿੱਖ ਸੰਘਰਸ਼ ਵਿੱਚ ਸਿੱਖਾਂ ਨੇ ਜਿੱਥੇ ਸਿਰੜ ਅਤੇ ਸਿਦਕ ਆਪਣੇ ਵਿਰਸੇ ਤੋਂ ਸੇਧ ਲੈ ਕੇ ਪ੍ਰਾਪਤ ਕਰਨਾ ਹੈ, ਓਥੇ ਸੰਘਰਸ਼ ਦੇ ਪੈਂਤੜਿਆਂ ਬਾਰੇ ਦੂਜੀਆਂ ਕੌਮਾਂ ਦੀ ਜੱਦੋਜਹਿਦ ਤੋਂ ਵੀ ਕਾਫ਼ੀ ਕੁਝ ਸਿੱਖਣਾ ਹੈ। ਯਹੂਦੀਆਂ ਦੀ ਜੱਦੋਜਹਿਦ ਵਿਸ਼ੇਸ਼ ਤੌਰ ਤੇ ਸਾਡੇ ਲਈ ਰੋਲ ਮਾਡਲ ਬਣ ਸਕਦੀ ਹੈ; ਇਸ ਲਈ ਡਾ: ਹਰਪਾਲ ਸਿੰਘ ਪੰਨੂ ਵੱਲੋਂ ਲਿਖੀ ਇਹ ਪੁਸਤਕ ਜਾਣਕਾਰੀ ਦਾ ਅਣਮੁੱਲਾ ਖਜ਼ਾਨਾ ਹੋਣ ਦੇ ਨਾਲ਼ ਨਾਲ਼ ਸਿੱਖਿਆ ਤੇ ਸੇਧ ਦੇਣ ਵਾਲ਼ਾ ਇੱਕ ਕੀਮਤੀ ਦਸਤਾਵੇਜ਼ ਵੀ ਹੈ, ਜਿਸ ਨੂੰ ਹਰ ਸਿੱਖ ਲਈ ਪੜਨਾ ਜ਼ਰੂਰੀ ਹੈ।
Karkare da Kaatil Kaun (S.M. Mushrif)
₹ 300.00
Karza ate Maut (Aman Sidhu-Inderjit Singh Jeji)
₹ 295.00
ਵੰਡ ਦੇ ਸਮੇਂ ਪੰਜਾਹ ਸਾਲ ਪਹਿਲਾਂ ਪੰਜਾਬ ਪੇਂਡੂ ਪ੍ਰਫੁਲਤਾ ਦਾ ਖੇਤਰ ਸੀ ਅਤੇ ਭਾਰਤ ਭਰ ਵਿੱਚ ਸਭ ਤੋਂ ਅਮੀਰ ਪ੍ਰਦੇਸ਼ ਸੀ। ਹੁਣ ਦਿਹਾਤ ਵਿੱਚ ਰਹਿੰਦੇ ਕਿਰਸਾਨੀ ਨਾਲ਼ ਜੁੜੇ ਲੋਕ ਬੜੀ ਮੁਸ਼ਕਲ ਨਾਲ਼ ਮਸਾਂ ਦੋ ਵਕਤ ਦੀ ਰੋਟੀ ਜੁਟਾਉਣ ਦੇ ਯਤਨ ਕਰਦੇ ਵੇਖੇ ਜਾ ਸਕਦੇ ਹਨ।
'ਭਾਰਤ ਦੇ ਦਿਹਾਤ ਵਿੱਚ ਕਰਜ਼ਾ ਅਤੇ ਮੌਤ' ਕਿਸਾਨਾਂ ਦੁਆਰਾ ਆਤਮ ਹੱਤਿਆਵਾਂ ਦਾ ਅਧਿਐਨ ਹੈ। ਵਿਆਪਕ ਮੌਲਿਕ ਖੋਜ 'ਤੇ ਆਧਾਰਿਤ, ਇਹ ਕੇਂਦਰ ਤੋਂ ਲੈ ਕੇ ਪ੍ਰਦੇਸ਼ ਨੀਤੀਆਂ ਦੇ ਵੱਖ-ਵੱਖ ਤੱਤਾਂ ਦੀ ਪੜਤਾਲ ਕਰਦਾ ਹੈ ਅਤੇ ਉਹਨਾਂ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਕਾਰਨਾਂ ਦੀ ਅਲੋਚਨਾਤਮ ਢੰਗ ਨਾਲ਼ ਸਮੀਖਿਆ ਕਰਦਾ ਹੈ, ਜਿਨ੍ਹਾਂ ਕਾਰਨ ਪੰਜਾਬ ਵਿੱਚ ਕਿਸਾਨਾਂ ਦੀ ਇੰਨੀ ਮਾੜੀ ਦੁਰਦਸ਼ਾ ਹੋਈ ਹੈ।
Kis Bidh Ruli Patshahi (Ajmer Singh) (Delux Binding)
₹ 500.00
ਇਸ ਪੁਸਤਕ ਅੰਦਰ ਕੀਤੀ ਗਈ ਚਰਚਾ ਦਾ ਸਾਰ-ਅੰਸ਼ ਇਹ ਬਣਦਾ ਹੈ ਕਿ ਇਤਿਹਾਸ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੱਲੋਂ ਨਿਭਾਈ ਗਈ ਸਮੁੱਚੀ ਭੂਮਿਕਾ ਦਾ, ਉਸ ਦੀਆਂ ਪ੍ਰਾਪਤੀਆਂ ਤੇ ਅਪ੍ਰਾਪਤੀਆਂ ਦਾ, ਅਤੇ ਇਸ ਅਨੁਸਾਰ ਹੀ, ਉਸ ਤੋਂ ਬਾਅਦ ਚੱਲੀ ਸਮੁੱਚੀ ਖਾੜਕੂ ਸਿੱਖ ਲਹਿਰ ਦਾ ਲੇਖਾ-ਜੋਖਾ ਕਰਨ ਵੇਲੇ ਸਿੱਖ ਕੌਮ ਦੇ 130 ਸਾਲਾਂ ਦੇ ਸਮੁੱਚੇ ਇਤਿਹਾਸਕ ਪਿਛੋਕੜ ਨੂੰ, ਅਤੇ ਉਨ੍ਹਾਂ ਸਮਕਾਲੀ ਸਥਿਤੀਆਂ, ਜਿਨ੍ਹਾਂ ਵਿਚ ਸੰਤ ਜਰਨੈਲ ਸਿੰਘ ਨੇ ਆਪਣਾ ਇਨਕਲਾਬੀ ਕਾਰਜ ਆਰੰਭਿਆ ਤੇ ਪੂਰ ਚੜ੍ਹਾਇਆ, ਨੂੰ ਸਮੁੱਚਤਾ ਵਿਚ ਸਾਹਮਣੇ ਰੱਖਿਆ ਜਾਣਾ ਜ਼ਰੂਰੀ ਹੈ ।

Reviews
There are no reviews yet.