ਸੰਘਰਸ਼ ਕਰ ਰਹੀਆਂ ਕੌਮਾਂ ਦੇ ਦਸਤਾਵੇਜ਼ ਇਤਿਹਾਸ ਦਾ ਪ੍ਰਮਾਣਿਕ, ਠੋਸ ਅਤੇ ਸਹੀ ਸੋਮਾ ਹੁੰਦੇ ਹਨ। ਇਤਿਹਾਸ ਨੂੰ ਠੀਕ ਰੂਪ ਵਿੱਚ ਪੇਸ਼ ਕਰਨ ਲਈ ਇਹਨਾਂ ਸੋਮਿਆਂ ਨੂੰ ਆਧਾਰ ਬਣਾਉਣਾ ਪੈਂਦਾ ਹੈ।
‘ਧਰਮ ਯੁੱਧ’ ਅਤੇ ‘ਜੁਝਾਰੂ ਲਹਿਰ’ ਬਾਰੇ ਅੱਜ ਹਰ ਕਿਸੇ ਦਾ ਆਪਣੇ ਸੁਭਾਅ ਅਨੁਸਾਰ ਫ਼ੈਸਲਾ ਹੈ। ਕੋਈ ਇਸ ਨੂੰ ਸਿੱਖ ਪੰਥ ਦੀ ਅਜ਼ਾਦੀ ਦਾ ਸੰਘਰਸ਼, ਕੋਈ ਅੱਡਰੀ ਪਛਾਣ ਦੀ ਜੱਦੋਜਹਿਦ, ਕੋਈ ਅਨਿਆ ਵਿਰੁੱਧ ਲੜਾਈ, ਕੋਈ ਅਨਿਆ ਤੇ ਧੱਕੇਸ਼ਾਹੀਆਂ ਦਾ ਪ੍ਰਤੀਕਰਮ, ਕੋਈ ਦੇਸ਼ ਵਿਰੋਧੀ ਲੜਾਈ, ਕੋਈ ਵਿਦੇਸ਼ੀ ਤਾਕਤਾਂ ਦਾ ਹੱਥ, ਕੋਈ ਅੱਤਵਾਦ, ਕੋਈ ਵੱਖਵਾਦ ਅਤੇ ਕੋਈ ਹੋਰ ਵੀ ਮਾੜੇ ਨਾਂਅ ਦਿੰਦਾ ਹੈ, ਪਰ ਸਹੀ ਨਤੀਜਾ ਕੱਢਣ ਲਈ ਸੰਘਰਸ਼ਸ਼ੀਲ ਧਿਰ ਦੇ ਦਸਤਾਵੇਜ਼ਾਂ ਨੂੰ ਇਕੱਲੀ ਹਿੰਦ ਸਰਕਾਰ ਅਤੇ ਜੁਝਾਰੂ ਧਿਰ ਦੀ ਵਿਰੋਧੀ ਐਨਕ ਤੇ ਜਾਂ ਫਿਰ ਆਪਣੀ ਐਨਕ ਨਾਲ਼ ਵੇਖਣ ‘ਤੇ ਨਹੀਂ ਦਿਸਣਾ, ‘ਧਰਮ ਯੁੱਧ’ ਅਤੇ ‘ਜੁਝਾਰੂ ਲਹਿਰ’ ਦੀ ਐਨਕ ਨਾਲ਼ ਵੀ ਵੇਖਣਾ ਪਵੇਗਾ। ਇਹ ਸੰਘਰਸ਼ ‘ਕਿਉਂ ਅਤੇ ਕਿਵੇਂ ਚੱਲਿਆ’ ਸਮਝਣ ਨਾਲ਼ ਹੀ ਸਹੀ ਇਤਿਹਾਸਕ ਲੀਹ ‘ਤੇ ਚੱਲਿਆ ਜਾ ਸਕਦਾ ਹੈ।
ਦਸਤਾਵੇਜ਼, ਕੌਮ ਦੀ ਰੂਹ ਵਿੱਚੋਂ ਪ੍ਰਗਟ ਹੋਈ ਵਿਚਾਰਧਾਰਾ ਹੁੰਦੇ ਹਨ। ਇਹ ਕੌਮ ਦੇ ਬੌਧਿਕ ਪੱਧਰ, ਸੁਹਿਰਦਤਾ, ਪ੍ਰਤੀਬਧਤਾ, ਨਿਆਰੇਪਣ ਅਤੇ ਅੱਡਰੀ ਪਛਾਣ ਦਾ ਪਤਾ ਲੱਗਦਾ ਹੈ। ਇਹ ਦਸਤਾਵੇਜ਼ ਆਉਣ ਵਾਲ਼ੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਤੇ ਮੀਲ ਪੱਥਰ ਹੁੰਦੇ ਹਨ। ਇਹਨਾਂ ਵਿੱਚੋਂ ਮਿਲ਼ਦਾ ਸੁਨੇਹਾ ਕੌਮ ਦਾ ਭਵਿੱਖ ਤੈਅ ਕਰਦਾ ਹੈ। ਕਿਸੇ ਕੌਮ ਦਾ ਸਹੀ ਇਤਿਹਾਸ ਲਿਖਣ ਲਈ ਇਹਨਾਂ ਨੂੰ ਹੀ ਆਧਾਰ ਬਣਾਇਆ ਜਾਂਦਾ ਹੈ।
ਦਰਬਾਰ ਸਾਹਿਬ ‘ਤੇ ਹਮਲੇ ਨਾਲ ‘ਖ਼ਾਲਿਸਤਾਨ ਦੀ ਨੀਂਹ’ ਰੱਖੀ ਗਈ ਅਤੇ ਜੁਝਾਰੂ ਸਿੱਖ ਜਵਾਨੀ ਨੇ ਹਥਿਆਰ ਚੁੱਕ ਕੇ ਹਿੰਦ ਸਰਕਾਰ ਨਾਲ਼ ਜੰਗ ਸ਼ੁਰੂ ਕਰ ਦਿੱਤੀ। ‘ਪੰਥਕ ਦਸਤਾਵੇਜ਼’ ਇਸ ਜੰਗ ਦੇ ਪੈਂਤੜੇ, ਨੀਤੀਆਂ, ਫ਼ੈਸਲੇ, ਬਿਆਨ ਅਤੇ ਜ਼ਿੰੰਮੇਵਾਰੀਆਂ ਹਨ। ਇਹਨਾਂ ਦਾ ਅਰੰਭ ‘ਅਨੰਦਪੁਰ ਸਾਹਿਬ ਦੇ ਮਤੇ’ ਨਾਲ਼ ਹੁੰਦਾ ਹੈ।
‘ਪੰਥਕ ਦਸਤਾਵੇਜ਼’ ਸਿੱਖ ਕੌਮ ਵੱਲੋਂ ਅੱਧੀ ਸਦੀ ਵਿੱਚ ਚੁੱਕੇ ਗਏ ਕਦਮਾਂ, ਲਏ ਗਏ ਫ਼ੈਸਲਿਆਂ, ਕੀਤੇ ਗਏ ਐਲਾਨਾਂ ਅਤੇ ਪ੍ਰਗਟਾਏ ਵਿਚਾਰਾਂ ਦੀ ਦਾਸਤਾਨ ਹੈ।
Panthak Dastavez : Dharam Yudh te Jujharu Lehar (1966-2010) : Karamjit Singh, Narain Singh
Availability:
In stock
INR 750.00
Additional Information
Weight | 1.250 kg |
---|
Be the first to review “Panthak Dastavez : Dharam Yudh te Jujharu Lehar (1966-2010) : Karamjit Singh, Narain Singh”
You must be logged in to post a comment.
Reviews
There are no reviews yet.