Khalistan da Painda : (Novel) by Narain Singh
₹ 200.00
Out of stock
‘ਖ਼ਾਲਿਸਤਾਨ ਦਾ ਪੈਂਡਾ’ ਨਾਵਲ ਉਸ ਸਿੱਖ ਸੰਘਰਸ਼ ਦੀ ਇਤਿਹਾਸਕ ਵਿਆਖਿਆ ਹੈ, ਜਿਹੜਾ ਦਰਬਾਰ ਸਾਹਿਬ ‘ਤੇ ਜੂਨ ੧੯੮੪ ਦੇ ਹਿੰਦੁਸਤਾਨੀ ਹਮਲੇ ਤੋਂ ਪਿੱਛੋਂ ਜੁਝਾਰੂ ਜੁਆਨੀ ਨੇ ਲੜਿਆ। ਏਸ਼ੀਆ ਦੀ ਵੱਡੀ ਤਾਕਤ ਹਿੰਦ ਸਾਮਰਾਜ ਨਾਲ਼ ਟੱਕਰ ਲੈਣ ਲਈ ਸੀਸ ਤਲ਼ੀ ‘ਤੇ ਟਿਕਾ ਕੇ ਆਪ ਮੁਹਾਰੇ ਪਿੜ ਵਿੱਚ ਨਿੱਤਰੀ ਜੁਝਾਰੂ ਜੁਆਨੀ ਦੇ ਅਨੋਖੇ ਕਾਰਨਾਮਿਆਂ ਤੇ ਵਿਲੱਖਣ ਕੁਰਬਾਨੀ ਨੇ ਸਿੱਖ ਇਤਿਹਾਸ ਵਿੱਚ ਨਵੇਂ ਮੀਲ ਪੱਥਰ ਗੱਡੇ ਹਨ। ਟੈਂਕਾਂ-ਤੋਪਾਂ ਨਾਲ਼ ਉਡਾਈ ਤੇ ਚੁਣ-ਚੁਣ ਪਿੰਡਾਂ ‘ਚੋਂ ਗੋਲ਼ੀਆਂ ਨਾਲ਼ ਭੁੰਨੀ ਕੌਮ ਦਾ ਤੁਰੰਤ ਸੰਭਲਣਾ ਅਤੇ ੧੫੩ ਦਿਨਾਂ ‘ਚ ਇੰਦਰਾ ਨੂੰ ਸੋਧ ਕੇ ਆਪਣੀਆਂ ਇਤਿਹਾਸਕ ਪਰੰਪਰਾਵਾਂ ਨੂੰ ਕਾਇਮ ਰੱਖਣਾ, ਜਿਊਂਦੀ-ਜਾਗਦੀ ਅਣਖੀਲੀ ਕੌਮ ਦੀ ਪ੍ਰਤੱਖ ਮਿਸਾਲ ਹੈ।
ਅੱਜ ਭਾਵੇਂ ਬਹੁਤਿਆਂ ਨੂੰ ਇਹ ਵੀ ਸੱਚ ਈ ਜਾਪਦਾ ਹੋਵੇ ਕਿ ਖ਼ਾਲਿਸਤਾਨ ਦੇ ਸੰਘਰਸ਼ ਦਾ ਸਦੀਵੀਂ ਅੰਤ ਹੋ ਗਿਆ ਹੈ, ਪਰ ਸੱਚ ਇਹ ਹੈ ਕਿ ਇਹ ਦਬਾਇਆ ਜ਼ਰੂਰ ਗਿਆ, ਖ਼ਤਮ ਨਹੀਂ ਹੋਇਆ। ਜੋ ਵਰਤਾਰਾ ਦੁਨੀਆ ਭਰ ‘ਚ ਵੱਖ-ਵੱਖ ਕੌਮਾਂ ਦੇ ਚੱਲ ਰਹੇ ਸੰਘਰਸ਼ ਨਾਲ਼ ਵਰਤਿਆ ਹੈ, ਖ਼ਾਲਿਸਤਾਨ ਦੇ ਸੰਘਰਸ਼ ‘ਤੇ ਵੀ ਸਮੇਂ ਦੀ ਇਸੇ ਬੇਕਿਰਕ ਚਾਲ ਦਾ ਮਾਰੂ ਅਸਰ ਪਿਆ ਹੈ, ਪਰ ਭਵਿੱਖ ਪੰਥ ਦਾ ਹੀ ਹੈ। ਰੌਸ਼ਨ ਭਵਿੱਖ ਦੀਆਂ ਚਾਨਣਮਈ ਕਿਰਨਾਂ ਦੀ ਆਸ ‘ਚ ਹੀ ਤਾਂ ਇਸ ਇਤਿਹਾਸਕ ਨਾਵਲ ਰਾਹੀਂ ਅਜ਼ਾਦੀ ਦੇ ਪੈਂਡੇ ‘ਚ ਗੱਡੇ ਕੁਰਬਾਨੀ ਨੇ ਕਾਰਨਾਮਿਆਂ ਦੇ ਮੀਲ ਪੱਥਰਾਂ, ਮੁਸ਼ਕਿਲਾਂ, ਕਮਜ਼ੋਰੀਆਂ, ਗ਼ਲਤੀਆਂ, ਅਣਗਹਿਲੀਆਂ, ਗ਼ੱਦਾਰੀਆਂ, ਬੁਜ਼ਦਿਲੀਆਂ, ਜ਼ੁਲਮ ਦੀ ਇੰਤਹਾ ਤੇ ਦੁਨੀਆਂ ਦੀਆਂ ਚਾਲਾਂ ਨੂੰ ਤੱਕਿਆ ਹੈ। ਪੰਥ ਦਾ ਉੱਜਲਾ ਭਵਿੱਖ ਵੇਖਣਾ ਹੀ ਇਸ ਨਾਵਲ ਦਾ ਮੰਤਵ ਹੈ। ਕੁਰਬਾਨੀ ਦਾ ਪੱਲੜਾ ਕਿਤੇ ਭਾਰਾ ਹੈ ਤੇ ਇਸ ਲਈ ਭਵਿੱਖ ਵੀ ਇਸੇ ਦਾ ਹੈ।
| Weight | .450 kg |
|---|
You must be logged in to post a review.

Reviews
There are no reviews yet.