ਲੇਖਕ ਅਰਵਿੰਦਰ ਸਿੰਘ ਹੁਰਾਂ ਨੇ ਬਹੁਤ ਹੀ ਸੌਖੇ ਢੰਗ ਨਾਲ ਗੁਰੂ ਪੰਥ ਨਾਲ ਸੰਬੰਧਿਤ ਨਿਸ਼ਾਨੀਆਂ, ਸਿਧਾਂਤਾਂ ਤੇ ਪਰੰਪਰਾਵਾਂ ਨੂੰ ਕਾਵਿ ਰੂਪ ਦਿੰਦੇ ਹੋਏ ਖ਼ਾਲਸੇ ਦੀ ਵਿਲੱਖਣਤਾ ਨੂੰ ਉਜਾਗਰ ਕੀਤਾ ਹੈ । 96 ਪੰਨਿਆਂ ਦੀ ਇਹ ਕਿਤਾਬ ਪੰਜ ਭਾਗਾਂ ਵਿੱਚ ਵੰਡੀ ਹੋਈ ਹੈ। ਸਿੱਖ ਦਰਸ਼ਨ ਤੇ ਸਿੱਖ ਇਤਿਹਾਸਕਾਰੀ ਨੂੰ ਛੰਦ-ਪ੍ਰਬੰਧ ਵਿੱਚ ਬੰਨ ਕੇ ਇੱਕ ਸੁੰਦਰ ਬਿੰਬ ਉਸਾਰਿਆ ਹੈ । ਖ਼ਾਲਸੇ ਦੇ ਸ਼ਸਤਰ, ਘੋੜਿਆਂ, ਲੰਗਰਾਂ ਤੇ ਸ਼ਹੀਦਾਂ ਦੀ ਸੋਭਾ ਬਿਆਨਦੀ ਇਸ ਕਿਤਾਬ ਅੰਦਰ ਪਵਿੱਤਰ ਸਰੋਵਰਾਂ, ਗ੍ਰੰਥਾਂ, ਨਿਸ਼ਾਨਾਂ, ਬੁੰਗਿਆਂ, ਨਿਹੰਗ ਸਿੰਘਾਂ ਤੇ ਖ਼ਾਲਸੇ ਦੀ ਉਸਤਤਿ ਵਿੱਚ ਦਰਜ਼ ਨਜ਼ਮਾਂ ਦੇ ਨਾਲ ਇਹਨਾਂ ਨੂੰ ਦਰਸਾਉਂਦੇ ਚਿੱਤਰ ਵੀ ਦਰਜ਼ ਕੀਤੇ ਹਨ। ਖ਼ਾਲਸੇ ਦੇ ਪੰਜ ਕਕਾਰਾਂ, ਸਾਜ਼ਾਂ ਦੇ ਸੋਹਲੇ ਹਰ ਕਵਿਤਾ ਨੂੰ ਦਰਸਾਉਂਦੇ ਚਿੱਤਰ ਉਸ ਗੱਲ ਦੀ ਸੂਖਮ ਰਮਜ਼ ਨੂੰ ਪ੍ਰਤੱਖ ਕਰਦਿਆਂ ਖੋਲ੍ਹਦੇ ਹਨ ਅਤੇ ਖਾਲਸਾਈ ਬੋਲੇ ਤੇ ਹਸਤੀ ਨੂੰ ਰੂਪਮਾਨ ਕਰਦੇ ਹਨ । ਕਿਤਾਬ ਅੰਦਰ ਗੁਰੂ ਗ੍ਰੰਥ ਤੇ ਪੰਥ ਦੀ ਅਜ਼ਾਦ ਹੋਣੀ ਤੇ ਹਸਤੀ ਨੂੰ ਬਾਖੂਬੀ ਬਿਆਨਿਆ ਗਿਆ ਹੈ । ਪਵਿੱਤਰ ਸਿਧਾਂਤਾਂ ਪਿੱਛੇ ਚਲਦੇ ਰੂਹਾਨੀ ਜੌਹਰ ਨੂੰ ਕਵਿਤਾ ਦੇ ਸੰਕੇਤ ਲੈ ਕੇ ਉਜਾਗਰ ਕੀਤਾ ਹੈ । ਸੰਗਤ ਨੂੰ ਬੇਨਤੀ ਹੈ ਕਿ ਸਾਡੀ ਨਵੀਂ ਪੀੜੀ ਨੂੰ ਉਸ ਦੀ ਪੁਰਾਤਨ ਰਵਾਇਤ ਨਾਲ ਜੋੜਨ ਲਈ ਇਸ ਕਿਤਾਬ ਨੂੰ ਆਪਣੇ ਘਰ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਜ਼ਰੂਰ ਬਣਾਈਏ ।
Additional Information
Weight | .650 kg |
---|
Be the first to review “Sohle Gur Panth ke by Arwinder Singh”
You must be logged in to post a comment.
Reviews
There are no reviews yet.