Sarabjit Singh Ghuman Archives - Fatehnama

Punjab da Butcher KPS Gill : by Sarabjit Singh Ghuman
ਕੇ.ਪੀ.ਐੱਸ. ਗਿੱਲ ਦੀ ਅਗਵਾਈ ਹੇਠ ਪੰਜਾਬ ਨੂੰ ਇਕ ਖੁੱਲ੍ਹੇ ਸਮਸ਼ਾਨਘਾਟ ਵਿਚ ਬਦਲ ਦਿਤਾ ਗਿਆ ਤੇ ਦਮਗਜੇ ਮਾਰੇ ਗਏ ਕਿ ਅਸੀਂ ਪੰਜਾਬ ਵਿਚ ‘ਸ਼ਾਂਤੀ’ ਲਿਆਂਦੀ ਹੈ ਜਦਕਿ ਅਸਲ ਵਿਚ ਇਹ ਤਾਂ ਲੋਕਾਂ ਦੇ ਮਨੁੱਖੀ ਹੱਕਾਂ ਦੇ ਦਰੜੇ ਜਾਣ ਦੀ ਓਹ ਦਾਸਤਾਨ ਹੈ ਜਿਸ ਦਾ ਮਕਸਦ ਸਿੱਖਾਂ ਦੀ ਨਸਲਕੁਸ਼ੀ ਹੈ।

ਸਿੱਖ ਕੌਮ ਦੇ ਆਪਸ ਵਿਚ ਬੜੇ ਹੀ ਵਖਰੇਵੇਂ, ਧੜੇ ਤੇ ਧਿਰਾਂ ਹਨ ਪਰ ਸਿੱਖਾਂ ਨੂੰ ਪਾਪੀ ਗਿੱਲ ਦੀ ਮੌਤ ਨੇ ‘ਇੱਕੋ ਜਿਹਾ ਸਕੂਨ’ ਦਿੱਤਾ। ਚਾਹੇ ਕੋਈ ਵੀ ਸਿੱਖ ਹੋਵੇ, ਜਿੱਥੇ ਮਰਜ਼ੀ ਰਹਿੰਦਾ ਹੈ, ਬੇਸ਼ੱਕ ਉਸ ਨੇ ਗਿੱਲ ਦਾ ਬੁੱਚੜਪੁਣੇ ਵਾਲਾ ਦੌਰ ਵੇਖਿਆ ਸੀ ਜਾਂ ਨਹੀਂ, ਕਿਸੇ ਵੀ ਸਿਆਸੀ ਜਾਂ ਧਾਰਮਿਕ ਪਿਛੋਕੜ ਵਾਲਾ ਹੈ, ਨੌਕਰੀ-ਪੇਸ਼ਾ ਹੈ ਜਾਂ ਆਪਣਾ ਕੋਈ ਕਾਰੋਬਾਰ ਕਰਦਾ ਹੈ। ਸਾਰੇ ਸਿੱਖਾਂ ਨੇ ਇੱਕੋ ਜਿਹੀ ਤਸੱਲੀ, ਇੱਕੋ ਜਿਹੀ ਸੰਤੁਸ਼ਟੀ ਮਹਿਸੂਸ ਕੀਤੀ। ਉਹ ਸਿੱਖਾਂ ਦਾ ਸਾਂਝਾ ਦੁਸ਼ਮਣ ਸੀ।

ਗਿੱਲ ਦੀ ਕਮਾਂਡ ਹੇਠ ਜੋ ਜ਼ੁਲਮੀ ਹਨੇਰੀ ਝੁੱਲੀ, ਓਸ ਕਰਕੇ ਜਾਪਦਾ ਸੀ ਜਿਵੇਂ ਪੰਜਾਬ ਵਿੱਚੋਂ ਪੱਗ ਤੇ ਦਾਹੜਾ-ਕੇਸ ਸਦਾ ਲਈ ਮੁੱਕ ਜਾਣਗੇ। ਕਿਸੇ ਵੀ ਸਿੱਖ ਨੂੰ, ਚਾਹੇ ਓਹ ਕਿਸੇ ਵੀ ਥਾਂ ਕੁਝ ਵੀ ਹੋਵੇ, ਜਦ ਜੀ ਚਾਹੇ ਖ਼ਾਕੀ ਵਰਦੀ ਵਾਲੇ ਚੁੱਕ ਕੇ ਲੈ ਜਾਂਦੇ, ਗੈਰ-ਕਨੂੰਨੀ ਹਿਰਾਸਤਾਂ, ਬੇਕਿਰਕੀ ਨਾਲ ਤਸੀਹੇ, ਝੂਠੇ ਮੁਕਾਬਲਿਆਂ ਦਾ ਦੌਰ ਸਿਖ਼ਰ ‘ਤੇ ਰਿਹਾ। ਗਿੱਲ ਦੀ ਅਗਵਾਈ ਹੇਠਲੇ ਕਾਤਲ ਟੋਲਿਆਂ ਨੇ ਸਿੱਖਾਂ ਵਰਗੇ ਪਹਿਰਾਵੇ ਵਿਚ ਅਗਵਾ, ਬਲਾਤਕਾਰ, ਲੁੱਟਾਂ-ਖੋਹਾਂ, ਕਤਲਾਂ ਨਾਲ ਹਰੇਕ ਨੂੰ ਦਹਿਸ਼ਤਜ਼ਦਾ ਕੀਤਾ। ਕੈਟਾਂ-ਟਾਊਟਾਂ ਤੇ ਹੋਰ ਸਮਾਜ-ਵਿਰੋਧੀ ਤੱਤਾਂ ਦੀ ਚੜ੍ਹਤ ਰਹੀ ਤੇ ਸਹੀ ਸੋਚ ਵਾਲੇ ਨਾਗਿਰਕ ਆਪਣੀ ਜਾਨ-ਮਾਲ, ਇੱਜ਼ਤ ਤੇ ਸਵੈਮਾਣ ਨੂੰ ਬਚਾਉਣ ਲਈ ਲਿਲਕੜੀਆਂ ਲੈਂਦੇ ਰਹੇ। ਗਿੱਲ ਦੀ ਅਗਵਾਈ ਹੇਠ ਸਾਰਾ ਪੰਜਾਬ ਇਕ ਖੁੱਲ੍ਹੀ ਜੇਲ੍ਹ ਵਾਂਗ ਸੀ ਜਿਵੇਂ ਜੇਲ੍ਹਾਂ ਵਿਚ ਹਜ਼ਾਰਾਂ ਲੋਕਾਂ ਦੇ ਹੁੰਦਿਆਂ ਵੀ ਭੋਰਾ ਅਵਾਜ਼ ਨਹੀ ਹੁੰਦੀ, ਓਵੇਂ ਪੰਜਾਬ ਵਿਚ ਗਿੱਲ ਨੇ ਸਮਸ਼ਾਨਘਾਟ ਵਰਗੀ ਸ਼ਾਂਤੀ ਲਿਆਂਦੀ।

ਗਿੱਲ ਨੇ ਪੁਲੀਸ ਨੂੰ ਵਹਿਸ਼ੀਪਣਾ ਤੇ ਦਰਿੰਦਗੀ ਦਾ ਐਨਾ ਬੁਰੀ ਤਰ੍ਹਾਂ ਆਦੀ ਬਣਾਇਆ ਕਿ ਬਹੁਤੇ ਪੁਲਸੀਏ ਤਸੀਹੇ ਦੇ-ਦੇ ਕੇ ਬੰਦੇ ਮਾਰਨ ਵਿਚ ਸਵਾਦ ਲੈਣ ਲੱਗ ਪਏ। ਉਹਨਾਂ ਅੰਦਰਲਾ ‘ਬੰਦਾ’ ਮਰ-ਮੁੱਕ ਹੀ ਗਿਆ ਤੇ ਲੋਕਾਂ ਦੀਆਂ ਮਰਨ ਤੋਂ ਪੈਂਦੀਆਂ ਚੀਕਾਂ ਉਹਨਾਂ ਨੂੰ ਅਨੰਦ ਦਿੰਦੀਆਂ। ਉਸ ਨੇ ਪੁਲੀਸ ਨੂੰ ‘ਇੱਕ ਕਾਤਲ ਮਸ਼ੀਨ’ ਬਣਾ ਧਰਿਆ। ਗਿੱਲ ਦੀ ਅਗਵਾਈ ਵਿਚ ਪੁਲੀਸ ਖ਼ਾਕੀ ਵਰਦੀਧਾਰੀ ਅਪਰਾਧਿਕ ਗਿਰੋਹ ਵਿਚ ਬਦਲ ਚੁੱਕੀ ਸੀ। ਵਿਦੇਸ਼ੀ ਦਰਿੰਦੇ ਨਾਲੋਂ ਵੀ ਵੱਧ ਜ਼ਾਲਮ ਗ਼ੁਲਾਮ ਓਵਰਸੀਅਰ ਗਿੱਲ ਨੇ ਹਕੂਮਤ ਲਈ ਓਹ ਕੰਮ ਕੀਤਾ ਜੋ ਸ਼ਾਇਦ ਕੋਈ ਹੋਰ ਨਾ ਹੀ ਕਰਦਾ। ੧੬ ਸਤੰਬਰ ੧੯੯੪ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਗਿੱਲ ਦੀ ਅਗਵਾਈ ਹੇਠ ਪੰਜਾਬ ਪੁਲੀਸ ਗੁੰਮਰਾਹ, ਤਾਨਾਸ਼ਾਹ ਤੇ ਬੇਲਗਾਮ ਫੋਰਸ ਬਣ ਗਈ ਹੈ। ਹਰ ਤਰ੍ਹਾਂ ਦੀਆਂ ਬੁਰੀਆਂ ਆਦਤਾਂ ਦੇ ਐਬੀ, ਸ਼ਰਾਬੀ ਤੇ ਮਨੁੱਖਤਾ ਦੇ ਬੇਰਹਿਮ ਕਾਤਲ ਨੂੰ ਇਕ ਔਰਤ ਨਾਲ ਗ਼ਲਤ ਵਿਹਾਰ ਦੇ ਮੁਕੱਦਮੇ ਵਿਚ ਜ਼ੁਰਮਾਨਾ ਤੇ ਸਜ਼ਾ ਸੁਣਾਉਣ ਮੌਕੇ ਅਦਾਲਤ ਨੇ ‘ਚਰਿੱਤਰਹੀਣ’ ਗਰਦਾਨਿਆ।

‘ਗਿੱਲ’ ਨੂੰ ਸਿੱਖਾਂ ਵਿਚ ਮੱਸੇ ਰੰਘੜ, ਜ਼ਕਰੀਆ ਖਾਂ, ਮੀਰ ਮੰਨੂ ਤੇ ਲਖਪਤ ਰਾਏ ਵਰਗੇ ਸਿੱਖੀ ਦੇ ਵੈਰੀਆਂ ਵਾਂਗ ਮੰਨਿਆ ਜਾਂਦਾ ਹੈ। ਗਿੱਲ ਉਵੇਂ ਮਰਿਆ, ਜਿਵੇਂ ਉਸ ਦੀ ਲਿਖੀ ਹੋਈ ਸੀ। ਇਹ ਅਕਾਲ ਪੁਰਖ ਦੀ ਮੌਜ ਹੈ ਕਿ ਉਸ ਦੀ ਮੌਤ ਕਿਸੇ ਸਿੰਘ ਦੀ ਗੋਲੀ, ਕਿਸੇ ਮਨੁੱਖੀ ਬੰਬ ਦੇ ਧਮਾਕੇ ਜਾਂ ਕਿਸੇ ਹੋਰ ਕਾਰਵਾਈ ਵਿਚ ਨਹੀਂ ਸੀ ਜਾਣੀ ਤੇ ਉਸ ਨੇ ਨਰੈਣੂ ਮਹੰਤ ਵਾਂਗ ਆਪਣੀ ਮੌਤੇ ਆਪ ਮਰਨਾ ਸੀ।

ਜਿਸ ਨਿਜ਼ਾਮ ਲਈ ਗਿੱਲ ਨੇ ਸਿੱਖਾਂ ਦਾ ਘਾਣ ਕੀਤਾ, ਉਸ ਨਿਜਾਮ ਨੇ ਆਪਣੇ ਇਸ ਹੱਥਠੋਕੇ ਵਿਚ ਬੜੀ ਵਾਰ ਬੇ-ਯਕੀਨੀ ਵਿਖਾਈ। ਪੰਜਾਬ ਵਿਚ ਲੋਥਾਂ ਦੇ ਸੱਥਰ ਵਿਛਾ ਦੇਣ ਦੇ ਬਾਵਜੂਦ ਭਾਰਤੀ ਨਿਜਾਮ ਨੇ ਕਦੇ ਵੀ ਓਸ ਨੂੰ ‘ਪੂਰਾ ਭਰੋਸੇਯੋਗ’ ਨਹੀਂ ਸੀ ਮੰਨਿਆ। ਗਿੱਲ ਨੂੰ ਵਾਰ-ਵਾਰ ਇਹ ਸਬਕ ਦਿੱਤਾ ਗਿਆ ਕਿ ਬੇਸ਼ੱਕ ਉਸ ਨੇ ਮੁਲਕ ਲਈ ਬੜਾ ਕੁਝ ਕੀਤਾ ਹੋਵੇਗਾ ਪਰ ਉਸ ਨੂੰ ਜਦ ਚਾਹੇ ਜਿੱਥੇ ਚਾਹੇ ‘ਵਰਤਿਆ’ ਜਾਵੇਗਾ ਤੇ ਆਪਣੀ ਮਰਜ਼ੀ ਨਹੀਂ ਕਰਨ ਦਿੱਤੀ ਜਾਵੇਗੀ। ਇਹੋ ਜਿਹੇ ਹੱਥਠੋਕੇ ਹਕੂਮਤਾਂ ਕੋਲ ਨਾ ਮੁੱਕੇ ਹਨ, ਨਾ ਘਟੇ ਹਨ। ਗਿੱਲ ਝੂਰਦਾ ਹੁੰਦਾ ਸੀ ਕਿ ਭਾਰਤੀ ਨਿਜ਼ਾਮ ਨੇ ਉਸ ਨੂੰੰ ਸਿੱਖਾਂ ਦੀ ਨਸਲਕੁਸ਼ੀ ਲਈ ਰੱਜ ਕੇ ਵਰਤਿਆ ਤੇ ਵਰਤ ਕੇ ਵਗਾਹ ਮਾਰਿਆ। ਸਿੱਖ ਸੱਭਿਆਚਾਰ ਵਿਚ ਵਹਿਸ਼ੀ ਤੋਂ ਵਹਿਸ਼ੀ ਦੁਸ਼ਮਣ ਦੇ ਮਰਨ ਮਗਰੋਂ ਉਹ ਕੁਝ ਨਹੀਂ ਕਿਹਾ ਜਾਂਦਾ, ਜੋ ਹੁਣ ਗਿੱਲ ਬਾਰੇ ਕਿਹਾ ਗਿਆ। ਗਿੱਲ ਦੇ ਪਾਪਾਂ ਦੇ ਸਤਾਏ ਸਿੱਖ ਕੌਮ ਦੇ ਸਾਂਝੇ ਜਜ਼ਬਾਤ ਇੱਕਮੁੱਠ ਤੇ ਇੱਕਜੁੱਟ ਹੋ ਕੇ ਦੋਹਾਈਆਂ ਦਿੰਦੇ ਰਹੇ ਕਿ ਕੋਈ ਸਿੱਖ ਗਿੱਲ ਦੇ ਸਸਕਾਰ ਤੇ ਅੰਤਿਮ ਅਰਦਾਸ ‘ਤੇ ਨਾ ਜਾਵੇ । ਸਿੱਖ ਕੌਮ ਦੇ ਸਾਂਝੇ ਜਜ਼ਬਾਤਾਂ ਸਦਕਾ ਹੀ ਉਸ ਦੇ ਲਈ ਅਖੰਡ ਪਾਠ ਆਦਿਕ ਨਹੀਂ ਹੋ ਸਕੇ। ੧੩ ਅਪ੍ਰੈਲ ੧੯੧੯ ਨੂੰ ਜਲ੍ਹਿਆਂਵਾਲੇ ਬਾਗ ਵਿਚ ਲਹੂ ਦੀਆਂ ਨਦੀਆਂ ਵਗਾਉਣ ਵਾਲੇ ਜਨਰਲ ਡਾਇਰ ਨੂੰ ਦੁਨੀਆ ‘ਅੰਮ੍ਰਿਤਸਰ ਦਾ ਬੁੱਚੜ’ ਕਹਿ ਕੇ ਯਾਦ ਕਰਦੀ ਹੈ ਕਿਉਂਕਿ ਉਸ ਦੇ ਜ਼ੁਲਮਾਂ ਦਾ ਅੰਮ੍ਰਿਤਸਰ ਵਿਚ ਕਹਿਰ ਢਾਹਿਆ ਸੀ । ਜਨਰਲ ਡਾਇਰ ਵਾਂਗ ਹੀ ਕੇ.ਪੀ.ਐਸ. ਗਿੱਲ ਨੇ ਸਾਰੇ ਪੰਜਾਬ ਵਿਚ ਅੱਤਿਆਚਾਰ ਕੀਤੇ ਸਨ ਜਿਸ ਕਰਕੇ ਉਸ ਨੂੰ ‘ਪੰਜਾਬ ਦਾ ਬੁੱਚੜ’ ਕਹਿੰਦੇ ਹਨ। ‘ਹੰਟਰ ਕਮਿਸ਼ਨ’ ਦੀ ਰਿਪੋਰਟ ਵਿਚ ਜਨਰਲ ਡਾਇਰ ਦੀ ਸਖ਼ਤ ਨਿਖੇਧੀ ਕੀਤੀ ਗਈ ਸੀ ਤੇ ਵਿਨਸਟਨ ਚਰਚਿਲ ਨੇ ਵੀ ਉਸ ਨੂੰ ਬਰਤਰਫ਼ ਕਰਨ ਦੀ ਮੰਗ ਰੱਖੀ ਸੀ। ਜਨਰਲ ਡਾਇਰ ਕਹਿੰਦਾ ਸੀ ਕਿ ਮੈਂ ਲੋਕਾਂ ਦੇ ਦਿਲਾਂ ਵਿਚ ਦਹਿਸ਼ਤ ਪੈਦਾ ਕਰ ਕੇ ਉਹਨਾਂ ਦੇ ਹੌਂਸਲੇ ਪਸਤ ਕਰਨੇ ਚਾਹੁੰਦਾ ਸੀ। ਗਿੱਲ ਵੀ ਕਹਿੰਦਾ ਸੀ ਕਿ ਜਿੰਨੇ ਕੁ ਬੰਦੇ ਮੈਂ ਮਾਰ ਦਿੱਤੇ ਹਨ ਹੁਣ ਸਿੱਖਾਂ ਦੀ ਸੋਚਣੀ ਹੀ ਬਦਲ ਗਈ ਹੈ। ਡਾਇਰ ਦੇ ਜ਼ੁਲਮਾਂ ਨੂੰ ਭਾਰਤ ਦੀ ਅਜ਼ਾਦੀ ਦੀ ਲਹਿਰ ਵਿਚ ਤੇਜੀ ਲਿਆਉਣ ਦਾ ਕਾਰਨ ਮੰਨਿਆ ਜਾਂਦਾ ਹੈ ਤੇ ਗਿੱਲ ਬਾਰੇ ਵੀ ਕਹਿੰਦੇ ਨੇ ਕਿ ਇਸ ਦੇ ਜ਼ੁਲਮਾਂ ਦੇ ਸਤਾਏ ਉਹ ਲੋਕ ਵੀ ਖ਼ਾਲਿਸਤਾਨ ਦੇ ਸਮਰਥਕ ਬਣ ਗਏ, ਜਿਹੜੇ ਪਹਿਲਾਂ ਇਸ ਦੇ ਖ਼ਿਲਾਫ਼ ਸਨ। ਜਨਰਲ ਡਾਇਰ ਦੇ ਹੱਕ ਵਿਚ ਜਿਵੇਂ ਪ੍ਰੈੱਸ ਦਾ ਗਲ਼ਾ ਘੁੱਟਿਆ ਸੀ, ਓਵੇਂ ਹੀ ਗਿੱਲ ਦੇ ਜ਼ੁਲਮਾਂ ਦੀ ਖ਼ਬਰ ਛਾਪਣ ਮੌਕੇ ਸੈਂਸਰ ਦਾ ਕੁਹਾੜਾ ਚੱਲਿਆ। ਸੱਚਮੁੱਚ ਜੇ ਡਾਇਰ ‘ਅੰਮ੍ਰਿਤਸਰ ਦਾ ਬੁੱਚੜ’ ਐਲਾਨਿਆ ਗਿਆ ਹੈ ਤਾਂ ਗਿੱਲ ‘ਪੰਜਾਬ ਦਾ ਬੁੱਚੜ’ ਹੈ। ਇਸ ਮਹਾਂ-ਪਾਪੀ ਨੂੰ ‘ਸੁਪਰਕੌਪ’ ਕਹਿਣ ਵਾਲੇ ਉਹਨਾਂ ਦੇ ਵਾਰਿਸ ਹਨ, ਜਿਨ੍ਹਾਂ ਨੇ ਡਾਇਰ ਦੇ ਬੁੱਚੜਪੁਣੇ ਦੀ ਹਮਾਇਤ ਕੀਤੀ ਸੀ। ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਤਾਂ ਜਨਰਲ ਡਾਇਰ ਵੱਲੋਂ ਅੰਮ੍ਰਿਤਸਰ ਵਿਚ ਵਿਖਾਏ ਬੁੱਚੜਪੁਣੇ ਨੂੰ ਸ਼ਰਮਨਾਕ ਆਖ ਹੀ ਦਿੱਤਾ ਪਰ ਭਾਰਤੀ ਨਿਜਾਮ ਨੇ ਗਿੱਲ ਦੇ ਬੁੱਚੜਪੁਣੇ ‘ਤੇ ਫ਼ਖ਼ਰ ਹੈ।

The post Punjab da Butcher KPS Gill : by Sarabjit Singh Ghuman appeared first on Fatehnama.

Jo Larre Deen ke Het (ਜੁ ਲਰੈ ਦੀਨ ਕੇ ਹੇਤ) : Loveshinder Singh Dallewal, Sarbjit Singh Ghuman
ਇਸ ਕਿਤਾਬ ਵਿੱਚ ਜੁਝਾਰੂਵਾਦ ਦੇ ਦੌਰ ਦੇ ਵਿੱਚ ਲੋਹਾ ਲੈ ਕੇ ਹਿੰਦ ਸਰਕਾਰ ਦੇ ਦੰਦ ਖੱਟੇ ਕਰਨ ਵਾਲ਼ੇ ਉਹਨਾਂ ਸ਼ਹੀਦ ਗੁਰਸਿੱਖਾਂ ਦੀਆਂ ਕਾਰਨਾਮਿਆਂ-ਜੀਵਨੀਆਂ ਨੂੰ ਗੰਭੀਰ ਅਧਿਐਨ ਮਗਰੋਂ ਦਾਸਤਾਨ ਰੂਪ ‘ਚ ਪਰੋ ਕੇ ਇਤਿਹਾਸਕ ਪੱਖੋਂ ਪੇਸ਼ ਕੀਤਾ ਗਿਆ ਹੈ, ਜਿਨ੍ਹਾਂ ਨੇ ਕੌਮ ਵਿੱਚ ਅਣਖ਼ੀਲੀ ਜੁਰਅਤ ਭਰ ਕੇ ਛਾਤੀ ਠੋਕਦਿਆਂ ਇਹ ਮੁਬਾਰਕ ਪੈਗ਼ਾਮ ਦਿੱਤਾ ਹੈ ਕਿ ‘ਬਾਬਰ’ ਜਿਸ ਦੌਰ, ਜਿਸ ਜੁੱਗ ‘ਚ ਮਰਜੀ ‘ਪਾਪ ਕੀ ਜੰਞ’ ਲੈ ਆਵੇ, ਸਤਿਗੁਰੂ ਨਾਨਕ ਜੀ ਦੇ ਸਿੱਖ ਅੱਜ ਵੀ ਓਸੇ ਹੀ ਜਜ਼ਬੇ ਨਾਲ਼ ‘ਜਾਬਰ’ ਕਹਿ ਕੇ ਭਾਜੀ ਮੋੜਨ ਦੀ ਸਮਰੱਥਾ ਰੱਖਦੇ ਨੇ…।

ਇਹ ਕਿਤਾਬ ਹਰ ਅਜ਼ਾਦੀ ਪਸੰਦ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ।

The post Jo Larre Deen ke Het (ਜੁ ਲਰੈ ਦੀਨ ਕੇ ਹੇਤ) : Loveshinder Singh Dallewal, Sarbjit Singh Ghuman appeared first on Fatehnama.

1984 : Hindustani Kehar (Editor : Sarabjit Singh Ghuman)
–ਸਿੱਖ ਕੌਮ ਦਾ ਇੱਕ ਹਿੱਸਾ ਹਿੰਦੂਆਂ ਨੂੰ ਆਪਣੇ ‘ਵੱਡੇ ਭਰਾ’ ਹੀ ਮੰਨਣ ਲੱਗ ਪਿਆ ਸੀ, ਪਰ 6 ਜੂਨ 1984 ਨੂੰ ਅਕਾਲ ਤਖ਼ਤ ਸਾਹਿਬ ਦੀ ਤਬਾਹੀ ਅਤੇ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਮਗਰੋਂ ਜਦ ਇਹ ‘ਵੱਡੇ ਭਰਾ’ ਲੱਡੂ ਵੰਡਦੇ ਬਜ਼ਾਰਾਂ ਵਿੱਚ ਨਿਕਲ਼ੇ ਤਾਂ ਸਿੱਖ ਹੱਕੇ-ਬੱਕੇ ਰਹਿ ਗਏ। 1984 ਇਸੇ ਕਰਕੇ ਵੱਡੇ ਤੇ ਛੋਟੇ ਘਲੂਘਾਰਿਆਂ ਨਾਲ਼ੋਂ ਵੱਖਰਾ ਹੈ ਕਿ ਇਸ ਵਾਰ ਕਹਿਰ ਢਾਹੁਣ ਵਾਲ਼ੀ ਹਕੂਮਤ ਉਹ ਸੀ, ਜਿਸ ਨੂੰ ਸਿੱਖ ‘ਆਪਣੀ’ ਸਮਝੀ ਬੈਠੇ ਸੀ। ਹਿੰਦੂਆਂ ਦੀ ਸਿੱਖੀ ਵਿਚਾਰਧਾਰਾ ਖ਼ਿਲਾਫ਼ ਨਫ਼ਰਤ ਤੇ ਵੈਰ ਦੀ ਭਾਵਨਾ ਨੂੰ ਸਮਝਣ ਦੀ ਥਾਂ, ਸਿੱਖਾਂ ਦਾ ਵੱਡਾ ਹਿੱਸਾ ਇੱਕ ਗ਼ਲਤ ਤਸਵੀਰ ਬਣਾਈ ਬੈਠਾ ਸੀ। ਸਿੱਖ ਮਾਨਸਿਕਤਾ ਨੂੰ ਹਿੰਦੂ ਦੀ ਕਰੂਪਤਾ ਤੇ ਅਸਲੀਅਤ ਦੇ ਅਰਥ ਸਮਝ ਹੋਣੇ ਚਾਹੀਦੇ ਸਨ। 1984 ਵਿੱਚ ਇਹ ਸਮਝ ਹਾਸਲ ਕਰਨ ਲਈ ਸਾਨੂੰ ਬੜੀ ਵੱਡੀ ਕੀਮਤ ‘ਤਾਰਨੀ ਪਈ।

The post 1984 : Hindustani Kehar (Editor : Sarabjit Singh Ghuman) appeared first on Fatehnama.

Khalistani Jarnail (Sarabjit Singh Ghuman)
ਸਿੱਖ ਸੰਘਰਸ਼ ਦੇ ਕੇਂਦਰ-ਬਿੰਦੂ, ਸੂਤਰਧਾਰ ਤੇ ਪ੍ਰਮੁੱਖ ਹਸਤੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਬਾਰੇ ‘ਜਰਨੈਲਾਂ ਦਾ ਜਰਨੈਲ’ ਨਾਮੀ ਕਿਤਾਬ ਤੁਸੀਂ ਪੜ੍ਹ ਚੁਕੇ ਹੋ। ‘ਖ਼ਾਲਿਸਤਾਨੀ ਜਰਨੈਲ’ ਉਹਨਾਂ ਯੋਧਿਆਂ ਦੀ ਦਾਸਤਾਨ ਹੈ, ਜਿਹੜੇ ‘ਜਰਨੈਲਾਂ ਦੇ ਜਰਨੈਲ’ ਦੀ ਜਥੇਦਾਰੀ ਕਬੂਲ ਕੇ ਜਥੇਦਾਰੀਆਂ ਨਿਭਾਉਂਦੇ ਰਹੇ। ਕੌਣ ਸਨ ਇਹ ਖਾੜਕੂ ਜਰਨੈਲ? ਇਹ ਤਾਂ ਕਿਰਤੀ ਸਿੱਖ ਸਨ। ਆਪੋ-ਆਪਣੇ ਕੰਮਾਂ-ਧੰਦਿਆਂ ਵਿੱਚ ਮਸਤ। ਕੋਈ ਖੇਤੀ ਕਰਦਾ ਸੀ, ਕੋਈ ਫ਼ੌਜ ਵਿੱਚ ਸੀ, ਕੋਈ ਟਰੱਕ ਚਲਾਉਂਦਾ ਸੀ, ਕੋਈ ਪੜ੍ਹਦਾ ਸੀ, ਕੋਈ ਸਿੱਖੀ ਦਾ ਪਰਚਾਰ ਕਰਦਾ ਸੀ, ਸਭ ਆਪੋ-ਆਪਣੇ ਥਾਂ ਜਿੰਦਗੀ ਜਿਓਂ ਰਹੇ ਸਨ। ਬਹੁਤੇ ਤਾਂ ਧਰਮ-ਯੁਧ ਮੋਰਚੇ ਵੇਲ਼ੇ ਵੀ ਨਿਰਲੇਪ ਰਹੇ ਕਿ ਹੋਣਾ ਕੋਈ ਅਕਾਲੀਆਂ ਤੇ ਕਾਂਗਰਸੀਆਂ ਦਾ ਸਿਆਸੀ ਮਸਲਾ। ਬਹੁਤੇ ਤਾਂ ਸੰਤ ਭਿੰਡਰਾਂਵਾਲ਼ਿਆਂ ਨੂੰ ਵੀ ਨਹੀਂ ਸੀ ਮਿਲ਼ੇ। ਕਈ ਤਾਂ ਸੰਤਾਂ ਦੀ ਸੋਚ ਤੋਂ ਉਲ਼ਟ ਸੀ। ਕਈ ਸੰਤਾਂ ਦੇ ਸਮਰਥਕਾਂ ਨਾਲ਼ ਵੀ ਬਹਿਸਦੇ ਰਹਿੰਦੇ ਸੀ। ਕਈਆਂ ਨੂੰ ਜੂਨ ੧੯੮੪ ਮੌਕੇ ਅਕਾਲ ਤਖ਼ਤ ਸਾਹਿਬ ਦੀ ਤਬਾਹੀ ਨੇ ਝੰਜੋੜਿਆ। ਕਈਆਂ ਨੂੰ ‘ਅਪਰੇਸ਼ਨ ਬਲਿਊ ਸਟਾਰ’ ਮਗਰੋਂ ‘ਅਪੇਸ਼ਨ ਵੁਡਰੋਜ’ ਦੌਰਾਨ ਖਾਕੀ ਵਰਦੀ ਦੇ ਕਹਿਰ ਨੇ ਜਗਾਇਆ, ਪਰ ਜਦ ਨਵੰਬਰ ੧੯੮੪ ਨੂੰ ਸਾਰੇ ਮੁਲਕ ਵਿੱਚ ਸਿੱਖਾਂ ਦਾ ਬੇਦਰਦੀ ਨਾਲ਼ ਕਤਲੇਆਮ ਹੋਇਆ ਤਾਂ ਹਰ ਸਿੱਖ ਨੂੰ ਸਮਝ ਪੈ ਗਈ ਕਿ ਹਿੰਦੋਸਤਾਨ ਵਿੱਚ ਸਿੱਖੀ ਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਉਹ ਘਰਾਂ ਵਿੱਚੋਂ ਨਿਕਲ਼ ਤੁਰੇ। ਉਹਨਾਂ ਨੂੰ ਜਿਹੜਾ ਵੀ ਰਾਹ ਲੱਭਿਆ, ਓਧਰ ਹੋ ਤੁਰੇ। ਕਈ ਜਾਨਾਂ ਬਚਾਉਣ ਲਈ ਪਾਕਿਸਤਾਨ ਜਾ ਨਿਕਲ਼ੇ। ਕਈਆਂ ਨੇ ਇੱਥੋਂ ਹੀ ਅਸਲਾ ਇਕੱਠਾ ਕਰ ਲਿਆ। ਇੰਝ ਇਸ ਧਰਤੀ ਉੱਤੇ ਖ਼ਾਲਸਈ ਜਲਾਲ ਪ੍ਰਚੰਡ ਹੋਇਆ। ਬੇਸ਼ੱਕ ਖਾੜਕੂ ਲਹਿਰ ਦੇ ਇਹ ਮੋਢੀ ਹਕੂਮਤ ਨਾਲ਼ ਜੂਝਦਿਆ ਜਾਨਾਂ ਵਾਰ ਗਏ ਪਰ ਸਿੱਖ ਸੰਗਤ ਦੇ ਦਿਲ-ਦਿਮਾਗ ਵਿੱਚ ਉਹ ਸਦਾ ਲਈ ਜਿਊਂਦੇ ਰਹਿਣਗੇ। ਜੁਝਾਰੂ ਜਥੇਬੰਦੀਆਂ ਦੇ ਮੁਖੀਆਂ ਬਾਰੇ ਜਾਨਣ ਦੀ ਭੁੱਖ ਹਰ ਸਿੱਖ ਦੇ ਅੰਦਰ ਹਰ ਵੇਲ਼ੇ ਮੌਜੂਦ ਰਹਿੰਦੀ ਹੈ। ਇਹ ਲਿਖਤ ਓਸੇ ਭੁੱਖ ਨੂੰ ਪੂਰਾ ਕਰਨ ਦਾ ਯਤਨ ਹੈ। ਇਹ ਕਿਤਾਬ ਹਰ ਅਜ਼ਾਦੀ ਪਸੰਦ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ।

The post Khalistani Jarnail (Sarabjit Singh Ghuman) appeared first on Fatehnama.

Hakumati Dehshatgardi (Baljinder Kotbhara-Sarabjit Singh Ghuman)
ਪੰਜਾਬ ‘ਚ ੧੯੮੪ ਤੋਂ ੧੯੯੪ ਤਕ ਇੱਕ ਦਹਾਕੇ ਦੇ ਕਾਲ਼ੇ ਦੌਰ ਵਿੱਚ ਸਾਜ਼ਿਸ਼ਾਂ ਤਹਿਤ ਜੋ ਸਿੱਖ ਜਵਾਨੀ ਦਾ ਘਾਣ ਕੀਤਾ ਗਿਆ, ਉਸ ਪਿੱਛੇ ਬਹੁਤ ਕੁਝ ਅਜੇ ਵੀ ਅਜਿਹਾ ਹੈ ਜੋ ਅਜੇ ਵੀ ਇਤਿਹਾਸ ਦੇ ਪੰਨਿਆਂ ਅੰਦਰ ਦੱਬਿਆ ਪਿਆ ਹੈ, ਪਰ ਕੁਝ ਹਿੰਮਤੀ ਲੋਕਾਂ ਨੇ ਆਪਣਾ ਯਤਨ ਜਾਰੀ ਰੱਖਿਆ, ਉਹਨਾਂ ਸ਼ਾਜਿਸ਼ਾਂ ਨੂੰ ਆਮ ਲੋਕਾਂ ਸਾਮ੍ਹਣੇ ਲੈ ਕੇ ਆਉਣ ਦੀ ਕੋਸ਼ਿਸ਼ ਵੀ ਕਰਦੇ ਰਹਿੰਦੇ ਹਨ।

‘ਹੁੰਦੇ ਨੇ ਵਕਤ ਹਰ ਜ਼ਖ਼ਮ ਦੀ ਦਵਾ ਹੈ’, ਪਰ ਇਹ ਕਥਨ ਹਰ ਵੇਲ਼ੇ ਸੱਚ ਨਹੀਂ ਹੁੰਦੇ, ਕੁਝ ਜ਼ਖ਼ਮ ਸਮੇਂ ਦੇ ਨਾਲ਼-ਨਾਲ਼ ਨਾਸੂਰ ਬਣ ਜਾਂਦੇ ਨੇ, ਖ਼ਾਸ ਕਰਕੇ ਉਹ ਜ਼ਖ਼ਮ ਜਿਨ੍ਹਾਂ ਦੀ ਮਰਹਮ ਕਰਨ ਦੇ ਨਾਂ ‘ਤੇ ਡਰਾਮੇਬਾਜ਼ ਬਹੁਤੇ ਹੋਣ ਤੇ ਦਰਦੀ ਬਹੁਤੇ ਘੱਟ ਹੋਣ। ਅਜਿਹੇ ਹੀ ਜ਼ਖ਼ਮ ਕਾਲ਼ੇ ਦੌਰ ਦੇ ਜ਼ਖ਼ਮਾਂ ਵਜੋਂ ਜਾਣੇ ਜਾਂਦੇ ਨੇ, ਜੋ ਮਿੱਟੀ ‘ਚ ਗੁਆਚ ਗਏ ਲਾਲਾਂ ਦੀ ਭਾਲ਼ ਵਿੱਚ ਨਿੱਤ ਦਿਨ ਉਚੜਦੇ ਨੇ। ਉਸ ਦੌਰ ਨੂੰ ‘ਰੱਤ ਰੱਤੀ ਰੁੱਤ’ ਦੇ ਨਾਂ ਨਾਲ਼ ਵੀ ਇਤਿਹਾਸ ਚੇਤੇ ਕਰੇਗਾ। ਉਸ ‘ਰੱਤ ਰੱਤੀ ਰੁੱਤ’ ਦੇ ਦਿੱਤੇ ਜ਼ਖ਼ਮ ਸਿਰਫ਼ ਸਿੱਖ ਭਾਈਚਾਰੇ ਲਈ ਹੀ ਨਾਸੂਰ ਨਹੀਂ ਬਲਕਿ ਜਾਗਦੇ ਸਿਰਾਂ ਵਾਲ਼ੇ ਤੇ ਇਨਸਾਨੀਅਤ ਨੂੰ ਪਿਆਰਨ ਵਾਲ਼ੇ ਸਭਨਾਂ ਦੇ ਕਲੇਜੇ ਚਸਕਾਂ ਨਾਲ਼ ਭਰ ਰਹੇ ਨੇ। ਪਤਾ ਵੀ ਹੈ ਕਿ ਇਹਨਾਂ ਜ਼ਖ਼ਮਾਂ ਦੀ .. ਇਹਨਾਂ ਦਰਦਾਂ ਦੀ ਕੋਈ ਦਾਰੂ ਨਹੀਂ.. ਪਰ ਫੇਰ ਵੀ ਇਹਨਾਂ ਨੂੰ ਕੁਰੇਦਣਾ ਬਣਦਾ ਹੈ, ਤਾਂ ਜੋ ਆਉਂਦੀਆਂ ਨਸਲਾਂ ਸਾਵਧਾਨ ਰਹਿਣ ਕਿ ਮਨੁੱਖਤਾ ਦਾ ਘਾਣ ਕਰਨ ਵਾਲ਼ੇ ਕਿਵੇਂ ਇੱਕ ਦੂਜੇ ਦੀਆਂ ਕਾਲ਼ੀਆਂ ਕਰਤੂਤਾਂ ‘ਤੇ ਪਰਦੇ ਪਾਉਂਦੇ ਨੇ।

ਪੰਜਾਬ ਦੇ ਇੱਕ ਦਹਾਕੇ ਦੇ ਕਾਲ਼ੇ ਦੌਰ ਵਿਚਲੀ ਹਕੀਕਤ ਕੀ ਸੀ? ਪੰਜਾਬ ਨੂੰ ਖ਼ੂਨੀ ਪ੍ਰਯੋਗਸ਼ਾਲਾ ਬਣਾ ਕੇ ਕਿਵੇਂ ਪੰਜਾਬ ਦੀ ਜਵਾਨੀ ‘ਤੇ ਘਾਤਕ ਤਜਰਬੇ ਕਰਕੇ ਨੌਜਵਾਨੀ ਦਾ ਘਾਣ ਕੀਤਾ ਤੇ ਇਹਨਾਂ ਦਾ ਘਾਣ ਕਰਨ ਵਾਲ਼ੇ ਕੇ.ਪੀ.ਐਸ. ਗਿੱਲ ਵਰਗਿਆਂ ਦੇ ‘ਪੰਥ ਰਤਨ’, ‘ਫ਼ਖ਼ਰ-ਏ-ਕੌਮ’ ਪਰਕਾਸ਼ ਸਿੰਘ ਬਾਦਲ ਵਰਗਿਆਂ ਨਾਲ਼ ਕੀ ਰਿਸ਼ਤੇ ਰਹੇ? ਸ. ਬਾਦਲ ਕਿਵੇਂ ਗਿੱਲ ਪਰਿਵਾਰ ਦੀ ਹਾਜ਼ਰੀ ਭਰਦਾ ਰਿਹਾ? ਗਿੱਲ ਦੀ ਤਾਰੀਫ਼ ਦਾ ਬਾਦਲ ਸਾਹਬ, ਬੇਅੰਤ ਸਿੰਘ ਵਾਂਗ ਹੀ ਕਿਵੇਂ ਕੇਂਦਰ ਰਿਹਾ? ਕਿਵੇਂ ਮੀਡੀਆ, ਬੁੱਚੜਾਂ ਦੀ ਕਤਾਰ ਵਿੱਚ ਖੜ੍ਹਾਉਣ ਦੇ ਯੋਗ ਪੁਲੀਸ ਅਫਸਰਾਂ ਦੇ ਸੋਹਲੇ ਗਾਉਂਦਾ ਰਿਹਾ..।

ਸਮੇਂ ਦੀ ਧੂੜ ‘ਚ ਦਫ਼ਨਾ ਗਏ ਤੱਥਾਂ ਬਾਰੇ ਅਧਿਐਨ ਕਰਕੇ ਕੁਝ ਤੱਥ ਪਾਠਕਾਂ ਦੇ ਸਨਮੁੱਖ ਕਰ ਰਹੇ ਹਾਂ।

The post Hakumati Dehshatgardi (Baljinder Kotbhara-Sarabjit Singh Ghuman) appeared first on Fatehnama.

Jarnaila da Jarnail (Editor Sarabjit Singh Ghuman)
ਵੀਹਵੀਂ ਸਦੀ ਦੇ ਮਹਾਨ ਸਿੱਖ ਐਲਾਨੇ ਗਏ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਦੀ ਵਡਿਆਈ ਹੁਣ ਕੇਵਲ ਦਮਦਮੀ ਟਕਸਾਲ ਦੇ ਮੁਖੀ ਵਜੋਂ ਨਹੀਂ, ਸਗੋਂ ਹੁਣ ਉਹਨਾਂ ਦਾ ਨਾਂ ਸਮੁੱਚੇ ਖ਼ਾਲਸਾ ਪੰਥ ਦੇ ਸਿਰਮੌਰ ਸ਼ਹੀਦਾਂ ਵਿੱਚ ਦਰਜ਼ ਹੈ। ਇਸ ਅਦੁੱਤੀ ਹਸਤੀ ਨੇ ਡੂੰਘੀ ਨੀਂਦ ਵਿੱਚ ਸੁੱਤੇ ਖ਼ਾਲਸਾ ਪੰਥ ਨੂੰ ਝੰਜੋੜ ਕੇ ਜਗਾਇਆ। ਧਰਮ ਹੇਤ ਸੀਸ ਵਾਰਨ ਦਾ ਚਾਅ ਲੈ ਕੇ ਉਹ ਮੈਦਾਨ ਵਿੱਚ ਇੰਝ ਗਰਜ਼ੇ ਕਿ ਉਨਾਂ ਦੀ ਗਰਜ਼ ਹੁਣ ਤਕ ਵੀ ਸਿੱਖ ਜਵਾਨੀ ਨੂੰ ਵੰਗਾਰ ਰਹੀ ਹੈ। ਹਰ ਸਿੱਖ ਸੰਤਾਂ ਦੇ ਬੋਲਾਂ ਨੂੰ ਹਿਰਦੇ ਵਿੱਚ ਵਸਾਈ ਬੈਠਾ ਹੈ ਕਿ ‘ਜੇ ਦਰਬਾਰ ਸਾਹਿਬ ਉੱਤੇ ਹਮਲਾ ਹੋ ਗਿਆ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ।’ ਗੁਰੂ ਸਾਹਿਬ ਦੀ ਬਖ਼ਸ਼ਿਸ਼ ਨਾਲ਼ ਨਿਹਾਲ ਹੋਏ ਓਸ ਸੂਰਬੀਰ ਨੂੰ ਬਦਨਾਮ ਕਰਨ ਲਈ ਹਕੂਮਤ ਨੇ ਕੋਈ ਕਸਰ ਨਹੀਂ ਛੱਡੀ। ਹਜ਼ਾਰਾਂ ਕਲਮਾਂ, ਹਜ਼ਾਰਾਂ ਜ਼ੁਬਾਨਾਂ, ਟੀ.ਵੀ. ਚੈਨਲਾਂ, ਕਿਤਾਬਾਂ ਤੇ ਹੋਰ ਸਾਧਨਾਂ ਰਾਹੀਂ ਸੱਚ ਨੂੰ ਝੂਠ ਬਣਾਉਣ ਲਈ ਕੁਫ਼ਰ ਦੀ ਹਨੇਰੀ ਝੁਲਾਈ ਹੋਈ ਹੈ। ਹਕੂਮਤ ਹੈਰਾਨ-ਪਰੇਸ਼ਾਨ ਹੈ ਕਿ ਮਣਾਂ-ਮੂੰੰਹ ਖ਼ਰਚਾ ਕਰਕੇ ਵੀ ਸਿੱਖ-ਮਨਾਂ ਵਿੱਚੋਂ ਸੰਤਾਂ ਦੀ ਯਾਦ ਮਿਟਾਈ ਨਹੀਂ ਜਾ ਸਕੀ। ਖਿੱਝ, ਨਫ਼ਰਤ ਤੇ ਈਰਖਾ-ਵੱਸ ਪੰਥ-ਦੋਖੀ ਦਿਨੋਂ ਦਿਨ ਹੋਰ ਘਾਤਕ ਹੁੰਦੇ ਜਾ ਰਹੇ ਹਨ। ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੀ ਉੱਚੀ-ਸੁੱਚੀ ਸਖ਼ਸ਼ੀਅਤ ਵਿਰੁੱਧ ਕੂੜ ਪਰਚਾਰ ਕਰਦੇ ਲੋਕਾਂ ਨੂੰ ਸੱਚ ਦੇ ਦੀਦਾਰੇ ਕਰਵਾਉਣ ਲਈ ‘ਜਰਨੈਲਾਂ ਦਾ ਜਰਨੈਲ’ ਕਿਤਾਬ ਹਾਜ਼ਰ ਹੈ। ‘ਜਰਨੈਲਾਂ ਦਾ ਜਰਨੈਲ’ ਪੰਥ ਦੋਖੀਆਂ ਨੂੰ ਵੰਗਾਰ ਹੈ ਕਿ ਖ਼ਾਲਸਾ ਪੰਥ ਆਪਣੇ ਇਸ ਪਿਆਰੇ ‘ਸੰਤ-ਸਿਪਾਹੀ’ ਨੂੰ ਪਾਕ-ਪਵਿੱਤਰ ਪ੍ਰੇਮ ਕਰਦਾ ਰਹੇਗਾ ।

The post Jarnaila da Jarnail (Editor Sarabjit Singh Ghuman) appeared first on Fatehnama.