Sikh Quom nu Hindutavi Nagwal by Jathedar Mohinder Singh U.K. Archives - Fatehnama

Sikh Quom nu Hindutavi Nagwal by Jathedar Mohinder Singh U.K.
ਸਿੱਖ ਧਰਮ ਦਾ ਜਦੋਂ ਤੋਂ ਪ੍ਰਕਾਸ਼ ਹੋਇਆ ਓਦੋਂ ਤੋਂ ਹੀ ਬ੍ਰਾਹਮਣਵਾਦ ਇਸ ਨਿਵੇਕਲੇ ਧਰਮ ਨੂੰ ਨਿਗਲਣ ਦੀਆਂ ਤਮਾਮ ਕੋਸ਼ਿਸ਼ਾਂ ਕਰ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਗੁਰਬਾਣੀ ‘ਚ ਬ੍ਰਾਹਮਣਵਾਦ ਦੇ ਪਾਜ ਉਘੇੜਦਿਆਂ ਜਗਤ ਨੂੰ ਇੱਕ ਅਕਾਲ ਪੁਰਖ ਦੇ ਨਾਲ਼ ਜੋੜਿਆ। ਬ੍ਰਾਹਮਣਵਾਦ ਨੇ ਸੱਚ ਦਾ ਹੋਕਾ ਕਬੂਲ ਕਰਨ ਦੀ ਬਜਾਇ ਸੱਚ ‘ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਇਤਿਹਾਸ ਗਵਾਹ ਹੈ ਕਿ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰਵਾਉਣ ‘ਚ ‘ਚੰਦੂ ਬ੍ਰਾਹਮਣ’ ਨੇ ਅਹਿਮ ਰੋਲ ਨਿਭਾਇਆ ਤੇ ਦਸਵੇਂ ਪਾਤਸ਼ਾਹ ਵਿਰੁੱਧ ‘ਪਹਾੜੀ ਹਿੰਦੂ ਰਾਜੇ’ ਜੰਗਾਂ ਕਰਦੇ ਰਹੇ। ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ‘ਗੰਗੂ ਬ੍ਰਾਹਮਣ’ ਨੇ ਅਤੇ ਨੀਂਹਾਂ ‘ਚ ਚਿਣਵਾਉਣ ਲਈ ‘ਸੁੱਚਾ ਨੰਦ’ ਨੇ ਪਾਪ ਕਮਾਇਆ। ਅਠਾਰ੍ਹਵੀਂ ਸਦੀ ਦੇ ਸਿੰਘਾਂ ਦੀਆਂ ਮੁਗਲ ਹਕੂਮਤ ਤੋਂ ਮੁਖ਼ਬਰੀਆਂ ਕਰਨ ਵਾਲ਼ੇ ਵੀ ਬ੍ਰਾਹਮਣ ਚੌਧਰੀ ਸਨ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਿਰਜੇ ਵਿਸ਼ਾਲ ਸਿੱਖ ਰਾਜ ਨੂੰ ਵੀ ‘ਬ੍ਰਾਹਮਣ-ਡੋਗਰਿਆਂ’ ਨੇ ਗੋਰਿਆਂ ਦਾ ਗ਼ੁਲਾਮ ਬਣਾ ਦਿੱਤਾ। ਸਿੱਖਾਂ ਨੇ ਆਪਣੇ ਖੁੱਸੇ ਰਾਜ-ਭਾਗ ਦੀ ਮੁੜ ਬਹਾਲੀ ਲਈ ਕਈ ਕੁਰਬਾਨੀਆਂ ਤੇ ਸ਼ਹਾਦਤਾਂ ਦਿੱਤੀਆਂ ਪਰ ਬ੍ਰਾਹਮਣਵਾਦੀ/ਹਿੰਦੂਤਵੀ ਆਗੂਆਂ ਨੇ ਸਿੱਖ ਆਗੂਆਂ ਨੂੰ ਧੋਖੇ ‘ਚ ਰੱਖ ਕੇ ਉਹਨਾਂ ਨੂੰ ਆਪਣੇ ਵੱਖਰੇ ਰਾਜ-ਭਾਗ ਤੋਂ ਵਾਂਝੇ ਕਰ ਦਿੱਤਾ ਤੇ ਜਦ 1947 ‘ਚ ਭਾਰਤ ਅਜ਼ਾਦ ਹੋਇਆ ਤਾਂ ਸਿੱਖ ਇੱਕ ਵਾਰ ਫਿਰ ਗ਼ੁਲਾਮ ਹੋ ਗਏ।

ਫਿਰ ਬ੍ਰਾਹਮਣਵਾਦ ਜੋ ਹੁਣ ਹਿੰਦੂਤਵ ਦੇ ਰੂਪ ‘ਚ ਸਾਡੇ ਸਾਹਮਣੇ ਹੈ ਤੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਦਮਗਜੇ ਮਾਰ ਰਿਹਾ ਹੈ। ਉਸ ਨੇ ਜੂਨ 1984 ਅਤੇ ਨਵੰਬਰ 1984 ਅਤੇ ਫਿਰ ਇੱਕ ਦਹਾਕਾ ਖੁੱਲ੍ਹ ਕੇ ਸਿੱਖ ਕੌਮ ਦੀ ਸਰੀਰਕ ਨਸ਼ਲਕੁਸ਼ੀ ਕੀਤੀ। ਪਰ 1995 ਤੋਂ ਬਾਅਦ ਸਾਡੀ ਮਾਨਸਿਕ/ਬੌਧਿਕ ਨਸਲਕੁਸ਼ੀ ਕਰਨੀ ਸ਼ੁਰੂ ਕਰ ਦਿੱਤੀ, ਸਾਡੇ ‘ਤੇ ਲਗਾਤਾਰ ਸੂਖ਼ਮ ਹਮਲੇ ਹੋ ਰਹੇ ਨੇ ਜਿਸ ਦੇ ਨੁਕਸਾਨ ਬਾਰੇ ਸਿੱਖ ਕੌਮ ਦਾ ਵੱਡਾ ਹਿੱਸਾ ਜਾਣੂ ਹੀ ਨਹੀਂ ਹੈ। ਆਰ.ਐੱਸ.ਐੱਸ. ਨਾਮੀ ਕੱਟੜ ਹਿੰਦੂ ਸੰਸਥਾ ਨੇ ਸਿੱਖ ਸਿਧਾਂਤਾਂ, ਸਿੱਖ ਮਰਿਯਾਦਾ, ਸਿੱਖ ਇਤਿਹਾਸ, ਸਿੱਖ ਪ੍ਰੰਪਰਾਵਾਂ, ਸਿੱਖ ਰਵਾਇਤਾਂ, ਸਿੱਖ ਵਿਸ਼ਵਾਸਾਂ ਤੇ ਸਿੱਖ ਪਛਾਣ ਉੱਤੇ ਹਿੰਦੂਤਵੀ ਰੰਗ ਚਾੜ੍ਹਨਾ ਸ਼ੁਰੂ ਕਰ ਦਿੱਤਾ, ਉਹ ਸਿੱਖ ਧਰਮ ਨੂੰ ਹਿੰਦੂ ਧਰਮ ਦੀ ਇੱਕ ਸ਼ਾਖਾ ਤੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਾਬਤ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀ ਹੈ।

ਸਿੱਖ ਕੌਮ ਨੂੰ ਹਿੰਦੂਤਵੀ ਨਾਗਵਲ਼ ਆਪਣੇ ਵਿਸ਼ਾਲ ਅਤੇ ਜ਼ਹਿਰੀਲੇ ਪੇਟ ‘ਚ ਜਜ਼ਬ ਕਰ ਲੈਣਾ ਚਾਹੁੰਦਾ ਹੈ। ਉਸ ਦਾ ਨਿਸ਼ਾਨਾ ਸਿੱਖ ਕੌਮ ਦਾ ਖ਼ਾਤਮਾ ਹੈ। ਚਿੰਤਾ ਵਾਲ਼ੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੌਮ ਦੀਆਂ ਕਈ ਹੋਰ ਸੰਪਰਦਾਵਾਂ ਤੇ ਸੰਸਥਾਵਾਂ ਬਾਦਲ ਪਿਓ-ਪੁੱਤ ਦੀ ਪੰਥ ਅਤੇ ਪੰਜਾਬ ਨਾਲ਼ ਕੀਤੀ ਗ਼ੱਦਾਰੀ ਕਾਰਨ ਆਰ.ਐੱਸ.ਐੱਸ. ਤੇ ਹਿੰਦੂਤਵ ਦਾ ਸ਼ਿਕਾਰ ਹੋ ਚੁੱਕੀਆਂ ਹਨ। ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਤੇ ਸਾਡੀਆਂ ਹੋਰ ਮਾਣਮੱਤੀ ਸੰਸਥਾਵਾਂ ‘ਤੇ ਭਗਵਾਂਧਾਰੀ ਲੋਕ ਅਸਿੱਧੇ ਰੂਪ ‘ਚ ਕਾਬਜ ਹੋ ਚੁੱਕੇ ਹਨ ਤੇ ਸਿੱਧੇ ਤੌਰ ‘ਤੇ ਕਾਬਜ ਹੋਣ ਲਈ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਦਾ ਖੁੱਲ੍ਹਮ-ਖੁੱਲ੍ਹਾ ਐਲਾਨ ਵੀ ਕਰ ਚੁੱਕੇ ਹਨ। ਸਾਡੇ ਤਖ਼ਤਾਂ ਦੇ ਜਥੇਦਾਰ ਵੀ ਬਾਦਲ ਪਰਿਵਾਰ ਦੀ ਬੋਲੀ ਬੋਲਦੇ ਹਨ ਤੇ ਉਹ ਕੌਮ ਨੂੰ ਹਿੰਦੂਤਵ ਦੇ ਹਮਲਿਆਂ ਤੋਂ ਬਚਾਉਣ ਲਈ ਆਪਣਾ ਫ਼ਰਜ ਨਿਭਾਉਣ ਨੂੰ ਬਿਲਕੁਲ ਵੀ ਤਿਆਰ ਨਹੀਂ ਹਨ। ਡੇਰਾਵਾਦ ਵੀ ਸਿੱਖ ਪੰਥ ਨੂੰ ਕਮਜ਼ੋਰ ਕਰਨ ‘ਤੇ ਤੁਲਿਆ ਹੋਇਆ ਹੈ।

ਦੁਸ਼ਮਣ ਨੇ ਕੌਮ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਹੈ। ਇੱਕ ਪਾਸੇ ਸਿੱਖ ਭਾਰਤ ਸਰਕਾਰ ਦੇ ਹਮਲਿਆਂ ਦਾ ਮੁਕਾਬਲਾ ਕਰ ਰਹੇ ਹਨ ਤੇ ਦੂਜੇ ਪਾਸੇ ਹਿੰਦੂਤਵੀਆਂ ਤੋਂ ਆਪਣੇ ਸਿੱਖ ਸਿਧਾਂਤ ਬਚਾਉਣ ਲਈ ਜੂਝ ਰਹੇ ਹਨ, ਤੀਜਾ ਡੇਰਾਵਾਦ ਤੇ ਚੌਥਾ ਸਾਡੀ ਬੁੱਕਲ ‘ਚ ਬੈਠੇ ਸੱਪ ਬਾਦਲਕੇ ਹੀ ਸਾਡੇ ਵੈਰੀ ਬਣੇ ਹੋਏ ਹਨ।

‘ਜਥੇਦਾਰ ਮਹਿੰਦਰ ਸਿੰਘ ਯੂ.ਕੇ.’ ਦੀ ਨਵ-ਪ੍ਰਕਾਸ਼ਿਤ ਕਿਤਾਬ ‘ਸਿੱਖ ਕੌਮ ਨੂੰ ਹਿੰਦੂਤਵੀ ਨਾਗਵਲ਼’ ਦੇ ਵਿੱਚ ਸੰਗਤਾਂ/ਪਾਠਕਾਂ ਨੂੰ ਇਹ ਦੱਸਣ ਦਾ ਯਤਨ ਕੀਤਾ ਗਿਆ ਹੈ ਇਹ ਹਮਲੇ ਕਦੋਂ, ਕਿਵੇਂ ਅਤੇ ਕੌਣ ਕਰਵਾਉਂਦਾ ਹੈ, ਇਸ ਪਿੱਛੇ ਸਾਜ਼ਿਸ਼ ਕੀ ਹੈ ? ਇਹਨਾਂ ਸੂਖ਼ਮ ਤੇ ਸਿਧਾਂਤਕ ਹਮਲਿਆਂ ਤੋਂ ਕੌਮ ਨੂੰ ਜਾਣੂੰ ਕਰਵਾਉਂਦਿਆਂ ਗੁਰਬਾਣੀ ਅਤੇ ਇਤਿਹਾਸ ਦੀ ਰੌਸ਼ਨੀ ‘ਚ ਜਵਾਬ ਵੀ ਦਿੱਤੇ ਗਏ ਹਨ। ਇਹ ਕਿਤਾਬ ਹਰ ਸਿੱਖ ਲਈ ਪੜ੍ਹਨੀ ਜ਼ਰੂਰੀ ਹੈ ਤਾਂ ਜੋ ਹਿੰਦੂਤਵੀ ਨਾਗਵਲ਼ ਤੋਂ ਸਿੱਖ ਕੌਮ ਨੂੰ ਸੁਚੇਤ ਕੀਤਾ ਜਾ ਸਕੇ।

The post Sikh Quom nu Hindutavi Nagwal by Jathedar Mohinder Singh U.K. appeared first on Fatehnama.