Kharku Archives - Fatehnama

Kandh Ohle Pardes (Harpreet Singh Pamma)
ਜੂਨ 1984 ’ਚ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਤੋਂ ਬਾਅਦ ਪੰਜਾਬ ਦੇ ਸਾਰੇ ਥਾਣੇ-ਚੌਂਕੀਆਂ ਬੁੱਚੜਖ਼ਾਨਿਆਂ ਦਾ ਰੂਪ ਧਾਰ ਚੁੱਕੇ ਸਨ। ਥਾਣਿਆਂ ਵਿੱਚ ਸਿੱਖ ਨੌਜਵਾਨਾਂ ਉੱਤੇ ਤੀਜੇ ਦਰਜੇ ਦਾ ਅੱਤਿਆਚਾਰ ਕੀਤਾ ਜਾਂਦਾ। ਪੁੱਠੇ ਟੰਗਣਾ, ਚੱਡੇ ਪਾੜਨੇ, ਘੋਟਣਾ ਲਾਉਣਾ, ਲੱਤਾਂ ਉੱਤੇ ਲੋਹੇ ਦਾ ਭਾਰਾ ਜਿਹਾ ਰੁੱਲਾ ਫੇਰਨਾ, ਗੁਪਤ ਅੰਗਾਂ ਉੱਤੇ ਕਰੰਟ ਲਾਉਣਾ, ਪੱਟ ਚੀਰ ਕੇ ਵਿੱਚ ਲੂਣ ਜਾਂ ਮਿਰਚਾਂ ਭਰਨੀਆਂ, ਗਰਮ ਸਰੀਏ ਢਿੱਡ ਵਿੱਚ ਦੀ ਆਰ-ਪਾਰ ਲੰਘਾ ਦੇਣੇ, ਪਲਾਸ ਨਾਲ਼ ਨਹੁੰ ਪੁੱਟ ਦੇਣੇ; ਇਸ ਤਰ੍ਹਾਂ ਦੇ ਅੱਤਿਆਚਾਰ ਪੁਲੀਸ ਲਈ ਆਮ ਗੱਲ ਸੀ।

ਭਰਾ ਦੇ ਸਾਮ੍ਹਣੇ ਭੈਣ ਨੂੰ ਨੰਗਿਆਂ ਕਰਨਾ, ਫਿਰ ਜਬਰਦਸਤੀ ਉਸ ਦੇ ਉੱਪਰ ਲੰਮਿਆਂ ਪਾਉਣਾ। ਇਸੇ ਤਰ੍ਹਾਂ ਪਿਓ ਸਾਹਮਣੇ ਧੀ ਨੂੰ, ਪੁੱਤ ਸਾਹਮਣੇ ਮਾਂ ਨੂੰ, ਸਹੁਰੇ ਸਾਹਮਣੇ ਨੂੰਹ ਨੂੰ।

ਤੁਸੀਂ ਆਪ ਸੋਚੋ ਜਿਨ੍ਹਾਂ ਨਾਲ਼ ਇਹ ਸਭ ਕੁਝ ਬੀਤਿਆ ਹੋਵੇਗਾ, ਉਹਨਾਂ ਦਾ ਕੀ ਹਾਲ ਹੋਇਆ ਹੋਵੇਗਾ।

ਫਿਰ ਜਿਸ ਤਰ੍ਹਾਂ ਅਠਾਰ੍ਹਵੀਂ ਸਦੀ ਵਿੱਚ ਸਿੱਖਾਂ ਵੱਲੋਂ ਜੰਗਲ਼ਾਂ ਦੀ ਸ਼ਰਨ ਲੈਣੀ ਪਈ, ਓਸੇ ਤਰ੍ਹਾਂ 1984 ਤੋਂ 1994 ਵਾਲ਼ੇ ਦਮਨ ਚੱਕਰ ਤੋਂ ਬਾਅਦ ਪ੍ਰਦੇਸਾਂ ਵਿੱਚ ਸ਼ਰਨ ਲੈਣੀ ਪਈ।

ਪੰਜਾਬ ਦੀ ਜਵਾਨੀ ਨੇ ਜਿਸ ਤਰ੍ਹਾਂ ਵੀ ਪ੍ਰਬੰਧ ਹੋਇਆ, ਜੁਗਾੜ ਕਰ ਕੇ ਵਿਦੇਸ਼ ਜਾਣਾ ਬਿਹਤਰ ਸਮਝਿਆ। ਹਰ ਮਾਂ-ਪਿਓ ਵੀ ਚਾਹੁੰਦਾ ਸੀ ਕਿ ਮੇਰਾ ਪੁੱਤ ਬਾਹਰ ਚਲਾ ਜਾਵੇ। ਭਾਵੇਂ ਓਥੇ ਜਾ ਕੇ ਕੁਝ ਵੀ ਨਾ ਕਰੇ ਪਰ ਉਹ ਜਿਊਂਦਾ ਤਾਂ ਰਹੇਗਾ।

ਇਸ ਦਾਸਤਾਨ ਵਿੱਚੋਂ ਮੇਰੀ ਵੀ ਇੱਕ ਦਾਸਤਾਨ ਹੈ।

ਸੰਨ 1990 ’ਚ ਸਰਕਾਰੀ ਜ਼ੁਲਮ ਤੋਂ ਤੰਗ ਆ ਕੇ ਮੈਨੂੰ ਪੰਜਾਬ ਤੋਂ ਵਿਦੇਸ਼ ਵੱਲ ਰੁਖ਼ ਕਰਨਾ ਪਿਆ। ਮੈਂ ਪੰਜਾਬ (ਭਾਰਤ) ਤੋਂ ਚੈਕੋਸਲਵਾਕੀਆ ਪਹੁੰਚਿਆ। ਫਿਰ ਡੌਂਕੀ ਲਗਾ ਕੇ ਚੈਕੋਸਲਵਾਕੀਆ ਤੋਂ ਜਰਮਨ ਪਹੁੰਚਿਆ। ਜਰਮਨ ਦਾ ਬਾਰਡਰ ਪਾਰ ਕਰ ਕੇ ਸਵਿਟਜ਼ਰਲੈਂਡ ਗਿਆ ਤੇ ਫਿਰ ਬਾਰਡਰ ਟੱਪ ਕੇ ਆਸਟਰੀਆ ਗਿਆ। ਕੀ-ਕੀ ਮੁਸ਼ਕਿਲਾਂ ਆਈਆਂ, ਕਿਹਨਾਂ ਰਾਹਾਂ ਤੋਂ ਲੰਘਣਾ ਪਿਆ, ਕੀ-ਕੀ ਜੱਫਰ ਜਾਲ਼ੇ, ਕਿਹੋ-ਕਿਹੋ ਜਿਹੇ ਲੋਕਾਂ ਨਾਲ਼ ਵਾਹ ਪਿਆ; ਪੰਜਾਬ ਤੋਂ ਆਸਟਰੀਆ ਤਕ ਦੇ ਸਫ਼ਰ ਦਾ ਇਸ ਕਿਤਾਬ ਵਿੱਚ ਵਰਣਨ ਕਰਨ ਦਾ ਯਤਨ ਕੀਤਾ ਹੈ।

– ਹਰਪ੍ਰੀਤ ਸਿੰਘ ਪੰਮਾ

The post Kandh Ohle Pardes (Harpreet Singh Pamma) appeared first on Fatehnama.

Tawareekh Shaheed-E-Khalistan (Part 2) by Ranjit Singh Damdami Taksal
ਇਸ ਕਿਤਾਬ ‘ਚ ਉਹਨਾਂ ਸਿੰਘਾਂ-ਸੂਰਮਿਆਂ ਦੀ ਤਵਾਰੀਖ਼ ਹੈ, ਜਿਨ੍ਹਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਬਚਨਾਂ ਨੂੰ ਸਕਾਰਥਾ ਕਰਨ ਲਈ ਮੈਦਾਨ ਮੱਲਿਆ ਕਿ “ਜੇ ਦਰਬਾਰ ਸਾਹਿਬ ‘ਤੇ ਹਮਲਾ ਹੋਇਆ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ।”

ਇਹ ਕਿਤਾਬ ਉਹਨਾਂ ਜੁਝਾਰੂ ਤੇ ਸਿਦਕੀ ਸਿੱਖਾਂ ਬਾਰੇ ਹੈ ਜਿਹੜੇ ਜੂਨ 1984 ਤੇ ਨਵੰਬਰ 1984 ਦੇ ਘੱਲੂਘਾਰੇ ਤੋਂ ਬਾਅਦ ਕੌਮੀ ਘਰ ਖ਼ਾਲਿਸਤਾਨ ਦੀ ਅਜ਼ਾਦੀ ਲਈ ਮੈਦਾਨ-ਏ-ਜੰਗ ‘ਚ ਕੁੱਦੇ ਸਨ। ਉਸ ਦੌਰ ਨੂੰ ਸਿੱਖ ਇਤਿਹਾਸ ਦਾ ‘ਸੁਨਹਿਰੀ ਦੌਰ’ ਕਿਹਾ ਜਾਂਦਾ ਹੈ। ਹਕੂਮਤ ਨੇ ਉਸ ਦੌਰ ਨੂੰ ‘ਕਾਲ਼ਾ ਦੌਰ’ ਗਰਦਾਨਣ ‘ਚ ਕੋਈ ਕਸਰ ਨਹੀਂ ਛੱਡੀ, ਪਰ ਪੰਜਾਬ ਦੀ ਧਰਤੀ ਨੇ ਫ਼ੈਸਲਾ ਦੇ ਦਿੱਤਾ ਹੈ ਕਿ ਹੱਕ-ਸੱਚ ਅਤੇ ਧਰਮ ਦੀ ਰਾਖੀ ਲਈ ਸਿਰਾਂ ‘ਤੇ ਕੱਫ਼ਨ ਬੰਨ੍ਹ ਕੇ ਨਿੱਤਰੇ ਉਹ ਸੂਰਮੇ ਖ਼ਾਲਸਾ ਪੰਥ ਦਾ ਮਾਣ ਹਨ।

ਖ਼ਾਲਿਸਤਾਨ ਦੀ ਸਿਰਜਣਾ ਲਈ ਜਿਨ੍ਹਾਂ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ, ਘਾਲਣਾਵਾਂ ਘਾਲੀਆਂ ਤੇ ਸ਼ਹਾਦਤਾਂ ਪਾਈਆਂ ਉਹਨਾਂ ‘ਚੋਂ ਕਈਆਂ ਦੀ ਬੜੀ ਚਰਚਾ ਹੋਈ, ਪਰ ਬਹੁਤ ਸਾਰੇ ਅਣਗੌਲ਼ੇ ਹੀ ਰਹਿ ਗਏ। ‘ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ’ ਕਿਤਾਬ ਦੇ ਇਸ ਦੂਜੇ ਭਾਗ ‘ਚ ਇਹੋ ਜਿਹੇ ਸੈਂਕੜੇ ਸ਼ਹੀਦਾਂ ਦੀ ਦਾਸਤਾਨ ਬਿਆਨੀ ਗਈ ਹੈ ਜਿਨ੍ਹਾਂ ਬਾਰੇ ਤੁਸੀਂ ਪਹਿਲਾਂ ਕਦੇ ਪੜ੍ਹਿਆ-ਸੁਣਿਆ ਨਹੀਂ ਹੋਵੇਗਾ।

The post Tawareekh Shaheed-E-Khalistan (Part 2) by Ranjit Singh Damdami Taksal appeared first on Fatehnama.

Tawareekh Shaheed-E-Khalistan by Ranjit Singh Damdami Taksal
ਸਿੱਖ ਕੌਮ ਨਾਲ਼ ਪੰਜ ਸਦੀਆਂ ਦਾ ਵੈਰ ਕੱਢਣ ਲਈ ਅਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਤੇ ਉਹਨਾਂ ਦੇ ਜੁਝਾਰੂਆਂ ਨੂੰ ਖ਼ਤਮ ਕਰਨ ਲਈ, ਧਰਮ ਯੁੱਧ ਮੋਰਚੇ ਨੂੰ ਕੁਚਲਣ ਲਈ, ਸਿੱਖਾਂ ਨੂੰ ਹਮੇਸ਼ਾਂ ਵਾਸਤੇ ਗ਼ੁਲਾਮ ਬਣਾਉਣ ਲਈ ਤੇ ਸਿੱਖਾਂ ਦੇ ਮਨਾਂ `ਚ ਹਿੰਦ ਹਕੂਮਤ ਦੀ ਦਹਿਸ਼ਤ ਫੈਲਾਉਣ ਲਈ ਅਤੇ ਕੌਮ ਦੇ ਸਵੈ-ਮਾਣ ਤੇ ਸ਼ਕਤੀ ਨੂੰ ਦਰੜਨ ਲਈ ਜੂਨ 1984 ਦੇ ਪਹਿਲੇ ਹਫ਼ਤੇ ਹਿੰਦੂ ਸਾਮਰਾਜ ਨੇ ਸ੍ਰੀ ਦਰਬਾਰ ਸਾਹਿਬ `ਤੇ ਟੈਂਕਾਂ-ਤੋਪਾਂ ਨਾਲ਼ ਫ਼ੌਜੀ ਹਮਲਾ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ। ਪੰਜਾਬ ਦੇ ਪਿੰਡਾਂ-ਸ਼ਹਿਰਾਂ `ਚ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਬੇ-ਰਹਿਮੀ ਨਾਲ਼ ਕਤਲ ਕੀਤਾ ਗਿਆ। ਰਾਜਧਾਨੀ ਦਿੱਲੀ ਤੇ ਦੇਸ਼ ਦੇ ਹੋਰਾਂ ਸੂਬਿਆਂ `ਚ ਨਿਰਦੋਸ਼ੇ ਸਿੱਖਾਂ ਦੇ ਗਲ਼ਾਂ `ਚ ਟਾਇਰ ਪਾ ਕੇ ਅੱਗਾਂ ਲਾਈਆਂ ਗਈਆਂ, ਧੀਆਂ-ਭੈਣਾਂ ਦੀ ਪੱਤ ਰੋਲੀ ਗਈ। ਸਿੱਖ ਹੋਣਾ ਹੀ ਇਸ ਦੇਸ਼ `ਚ ਪਾਪ ਹੋ ਗਿਆ।

ਫਿਰ ਅਣਖ਼ੀ ਸਿੱਖ ਨੌਜਵਾਨਾਂ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੱਸੇ ਸਿਧਾਂਤ `ਤੇ ਪਹਿਰਾ ਦਿੰਦਿਆਂ, ਖ਼ਾਲਸਾ ਪੰਥ ਦੀ ਅਣਖ਼, ਇੱਜ਼ਤ, ਸਵੈਮਾਣ ਤੇ ਖ਼ਾਲਿਸਤਾਨ ਦੀ ਅਜ਼ਾਦੀ ਲਈ ਹਥਿਆਰ ਚੁੱਕ ਲਏ। ਖ਼ਾਲਿਸਤਾਨ ਕਮਾਂਡੋ ਫ਼ੋਰਸ, ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ, ਭਿੰਡਰਾਂਵਾਲ਼ਾ ਟਾਈਗਰ ਫ਼ੋਰਸ, ਦੁਸ਼ਟ ਸੋਧ ਕਮਾਂਡੋ ਫ਼ੋਰਸ ਆਦਿ ਜੁਝਾਰੂ ਜਥੇਬੰਦੀਆਂ ਹੋਂਦ `ਚ ਆਈਆਂ ਤੇ ਦਮਦਮੀ ਟਕਸਾਲ, ਬੱਬਰ ਖ਼ਾਲਸਾ, ਸਿੱਖ ਸਟੂਡੈਂਟਸ ਫ਼ੈਡਰੇਸ਼ਨ ਤੇ ਹੋਰਾਂ ਸਿੱਖ ਜੁਝਾਰੂਆਂ ਦੀ ਲਲਕਾਰ ਉੱਠੀ। ਦੁਸ਼ਟਾਂ ਨੂੰ ਸੋਧੇ ਲੱਗਣ ਲੱਗੇ। ਦੁਸ਼ਮਣ ਦੀ ਸ਼ੁਰੂ ਕੀਤੀ ਜੰਗ ਨੂੰ ਇਹਨਾਂ ਮਰਜੀਵੜਿਆਂ ਨੇ ਦੁਸ਼ਮਣ ਦੇ ਘਰ ਤਕ ਪਹੁੰਚਾਇਆ। ਹਜ਼ਾਰਾਂ ਜੁਝਾਰੂ ਸ਼ਹੀਦੀਆਂ ਪਾ ਗਏ। ਕੌਮ ਦੇ ਜਰਨੈਲ ਆਪਾ ਵਾਰ ਗਏ।

`ਤਵਾਰੀਖ ਸ਼ਹੀਦ-ਏ-ਖ਼ਾਲਿਸਤਾਨ` ਕਿਤਾਬ `ਚ ਜੁਝਾਰੂ-ਜਰਨੈਲਾਂ ਦੀਆਂ ਜੀਵਨੀਆਂ ਅਤੇ ਹੋਰ ਵੀ ਅਹਿਮ ਦਸਤਾਵੇਜ਼ ਤੇ ਸਿੱਖ ਸੰਘਰਸ਼ ਦੀਆਂ ਇਤਿਹਾਸਕ ਘਟਨਾਵਾਂ ਪੇਸ਼ ਕੀਤੀਆਂ ਗਈਆਂ ਹਨ।

The post Tawareekh Shaheed-E-Khalistan by Ranjit Singh Damdami Taksal appeared first on Fatehnama.

Khalistani Jarnail (Sarabjit Singh Ghuman)
ਸਿੱਖ ਸੰਘਰਸ਼ ਦੇ ਕੇਂਦਰ-ਬਿੰਦੂ, ਸੂਤਰਧਾਰ ਤੇ ਪ੍ਰਮੁੱਖ ਹਸਤੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਬਾਰੇ ‘ਜਰਨੈਲਾਂ ਦਾ ਜਰਨੈਲ’ ਨਾਮੀ ਕਿਤਾਬ ਤੁਸੀਂ ਪੜ੍ਹ ਚੁਕੇ ਹੋ। ‘ਖ਼ਾਲਿਸਤਾਨੀ ਜਰਨੈਲ’ ਉਹਨਾਂ ਯੋਧਿਆਂ ਦੀ ਦਾਸਤਾਨ ਹੈ, ਜਿਹੜੇ ‘ਜਰਨੈਲਾਂ ਦੇ ਜਰਨੈਲ’ ਦੀ ਜਥੇਦਾਰੀ ਕਬੂਲ ਕੇ ਜਥੇਦਾਰੀਆਂ ਨਿਭਾਉਂਦੇ ਰਹੇ। ਕੌਣ ਸਨ ਇਹ ਖਾੜਕੂ ਜਰਨੈਲ? ਇਹ ਤਾਂ ਕਿਰਤੀ ਸਿੱਖ ਸਨ। ਆਪੋ-ਆਪਣੇ ਕੰਮਾਂ-ਧੰਦਿਆਂ ਵਿੱਚ ਮਸਤ। ਕੋਈ ਖੇਤੀ ਕਰਦਾ ਸੀ, ਕੋਈ ਫ਼ੌਜ ਵਿੱਚ ਸੀ, ਕੋਈ ਟਰੱਕ ਚਲਾਉਂਦਾ ਸੀ, ਕੋਈ ਪੜ੍ਹਦਾ ਸੀ, ਕੋਈ ਸਿੱਖੀ ਦਾ ਪਰਚਾਰ ਕਰਦਾ ਸੀ, ਸਭ ਆਪੋ-ਆਪਣੇ ਥਾਂ ਜਿੰਦਗੀ ਜਿਓਂ ਰਹੇ ਸਨ। ਬਹੁਤੇ ਤਾਂ ਧਰਮ-ਯੁਧ ਮੋਰਚੇ ਵੇਲ਼ੇ ਵੀ ਨਿਰਲੇਪ ਰਹੇ ਕਿ ਹੋਣਾ ਕੋਈ ਅਕਾਲੀਆਂ ਤੇ ਕਾਂਗਰਸੀਆਂ ਦਾ ਸਿਆਸੀ ਮਸਲਾ। ਬਹੁਤੇ ਤਾਂ ਸੰਤ ਭਿੰਡਰਾਂਵਾਲ਼ਿਆਂ ਨੂੰ ਵੀ ਨਹੀਂ ਸੀ ਮਿਲ਼ੇ। ਕਈ ਤਾਂ ਸੰਤਾਂ ਦੀ ਸੋਚ ਤੋਂ ਉਲ਼ਟ ਸੀ। ਕਈ ਸੰਤਾਂ ਦੇ ਸਮਰਥਕਾਂ ਨਾਲ਼ ਵੀ ਬਹਿਸਦੇ ਰਹਿੰਦੇ ਸੀ। ਕਈਆਂ ਨੂੰ ਜੂਨ ੧੯੮੪ ਮੌਕੇ ਅਕਾਲ ਤਖ਼ਤ ਸਾਹਿਬ ਦੀ ਤਬਾਹੀ ਨੇ ਝੰਜੋੜਿਆ। ਕਈਆਂ ਨੂੰ ‘ਅਪਰੇਸ਼ਨ ਬਲਿਊ ਸਟਾਰ’ ਮਗਰੋਂ ‘ਅਪੇਸ਼ਨ ਵੁਡਰੋਜ’ ਦੌਰਾਨ ਖਾਕੀ ਵਰਦੀ ਦੇ ਕਹਿਰ ਨੇ ਜਗਾਇਆ, ਪਰ ਜਦ ਨਵੰਬਰ ੧੯੮੪ ਨੂੰ ਸਾਰੇ ਮੁਲਕ ਵਿੱਚ ਸਿੱਖਾਂ ਦਾ ਬੇਦਰਦੀ ਨਾਲ਼ ਕਤਲੇਆਮ ਹੋਇਆ ਤਾਂ ਹਰ ਸਿੱਖ ਨੂੰ ਸਮਝ ਪੈ ਗਈ ਕਿ ਹਿੰਦੋਸਤਾਨ ਵਿੱਚ ਸਿੱਖੀ ਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਉਹ ਘਰਾਂ ਵਿੱਚੋਂ ਨਿਕਲ਼ ਤੁਰੇ। ਉਹਨਾਂ ਨੂੰ ਜਿਹੜਾ ਵੀ ਰਾਹ ਲੱਭਿਆ, ਓਧਰ ਹੋ ਤੁਰੇ। ਕਈ ਜਾਨਾਂ ਬਚਾਉਣ ਲਈ ਪਾਕਿਸਤਾਨ ਜਾ ਨਿਕਲ਼ੇ। ਕਈਆਂ ਨੇ ਇੱਥੋਂ ਹੀ ਅਸਲਾ ਇਕੱਠਾ ਕਰ ਲਿਆ। ਇੰਝ ਇਸ ਧਰਤੀ ਉੱਤੇ ਖ਼ਾਲਸਈ ਜਲਾਲ ਪ੍ਰਚੰਡ ਹੋਇਆ। ਬੇਸ਼ੱਕ ਖਾੜਕੂ ਲਹਿਰ ਦੇ ਇਹ ਮੋਢੀ ਹਕੂਮਤ ਨਾਲ਼ ਜੂਝਦਿਆ ਜਾਨਾਂ ਵਾਰ ਗਏ ਪਰ ਸਿੱਖ ਸੰਗਤ ਦੇ ਦਿਲ-ਦਿਮਾਗ ਵਿੱਚ ਉਹ ਸਦਾ ਲਈ ਜਿਊਂਦੇ ਰਹਿਣਗੇ। ਜੁਝਾਰੂ ਜਥੇਬੰਦੀਆਂ ਦੇ ਮੁਖੀਆਂ ਬਾਰੇ ਜਾਨਣ ਦੀ ਭੁੱਖ ਹਰ ਸਿੱਖ ਦੇ ਅੰਦਰ ਹਰ ਵੇਲ਼ੇ ਮੌਜੂਦ ਰਹਿੰਦੀ ਹੈ। ਇਹ ਲਿਖਤ ਓਸੇ ਭੁੱਖ ਨੂੰ ਪੂਰਾ ਕਰਨ ਦਾ ਯਤਨ ਹੈ। ਇਹ ਕਿਤਾਬ ਹਰ ਅਜ਼ਾਦੀ ਪਸੰਦ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ।

The post Khalistani Jarnail (Sarabjit Singh Ghuman) appeared first on Fatehnama.