Kitaban de set Archives - Fatehnama

Vishav Kosh : Bhai Veer Singh ji (Dr. Harchand Singh Bedi)
ਸ਼ੇਰ-ਏ-ਪੰਜਾਬ ਦੇ ਤੁਰ ਜਾਣ ਤੋਂ ਬਾਅਦ ਖਾਲਸਾ ਰਾਜ ਗਵਾ ਕੇ ਹਾਰੀ ਹੰਭੀ ਸਿੱਖ ਕੌਮ ਨੇ ਭਾਈ ਵੀਰ ਸਿੰਘ ਦੀ ਪ੍ਰਤਿਭਾ ਰਾਹੀਂ ਬਦਲ ਰਹੇ ਯੁੱਗ ਦੀ ਹਾਣੀ ਬਣਕੇ ਜ਼ਬਰਦਸਤ ਸਿਰਜਣਾਤਮਕ ਪ੍ਰਗਟਾਵਾ ਕੀਤਾ। ਭਾਈ ਵੀਰ ਸਿੰਘ ਨੇ ਸਾਂਝੀ ਕੌਮੀ ਚੇਤਨਾ ਦੇ ਮੁਜੱਸਮੇ ਬਣਕੇ ਇਕੋ ਵੇਲੇ ਪੱਤਰਕਾਰੀ , ਇਤਿਹਾਸਕਾਰੀ , ਕੋਸ਼ਕਾਰੀ , ਬਿਰਤਾਂਤਕਾਰੀ , ਗੁਰਬਾਣੀ ਵਿਆਖਿਆ ਅਤੇ ਸਾਹਿਤ ਸਿਰਜਣਾ ਦੇ ਖੇਤਰਾਂ ਵਿਚ ਮੁੱਲਵਾਨ ਤੇ ਯਾਦਗਾਰੀ ਕੰਮ ਕੀਤਾ । ਭਾਈ ਸਾਹਿਬ ਦੀ ਸਿਰਜਣਾਤਮਕ ਪ੍ਰਤਿਭਾ ਅਤੇ ਵੱਖ – ਵੱਖ ਪਾਸਾਰਾਂ ਦਾ ਪੁਨਰ ਸਿਮਰਨ ਕਰਨਾ ਅਕਾਦਮਿਕਤਾ ਦੀ ਲੋੜ ਵੀ ਹੈ ਅਤੇ ਨੈਤਿਕ ਫਰਜ਼ ਵੀ ਪਰ ਇਸ ਵੱਡੇ ਫੈਲਾਅ ਨੂੰ ਯੱਕ-ਮੁਸ਼ਤ ਸੂਤਰ ਬੱਧ ਕਰਨ ਲਈ ਵਿਸ਼ਵਕੋਸ਼ ਪੱਧਰ ਦਾ ਯਤਨ ਦਰਕਾਰ ਸੀ । ਇਸ ਲਈ ਇਸ ਵਿਸ਼ਵਕੋਸ਼ ਦੀ ਸਿਰਜਣਾ ਕੀਤੀ ਗਈ । ਇਸਦਾ ਉਦੇਸ਼ ਇਹ ਹੈ ਕਿ ਭਾਈ ਸਾਹਿਬ ਦੀ ਪ੍ਰਤਿਭਾ ਅਤੇ ਯੋਗਦਾਨ ਨਵੀਂ ਪੀੜੀ ਦੀ ਸਿਮਰਤੀ ਦਾ ਹਿੱਸਾ ਬਣੇ । ਇਸ ਲਈ ਇਸ ਕੋਸ਼ ਵਿਚ ਉਹਨਾਂ ਦੇ ਪੂਰਬਕਾਲ, ਜੀਵਨਕਾਲ, ਸਮਕਾਲ ਅਤੇ ਉੱਤਰਕਾਲ ਨੂੰ ਨਿੱਗਰ, ਪ੍ਰਭਾਵਸ਼ਾਲੀ ਤੇ ਸੰਚਾਰੀ ਰੂਪ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਪੰਜਾਬੀ ਦੇ ਕਿਸੇ ਸਾਹਿਤਕਾਰ ਬਾਰੇ ਤਿਆਰ ਹੋਣ ਵਾਲਾ ਇਹ ਪਹਿਲਾ ਵਿਸ਼ਵ ਕੋਸ਼ ਹੈ ਤੇ ਇਹ ਆਧੁਨਿਕ ਪੰਜਾਬੀ ਸਾਹਿਤ ਦੇ ਜਨਕ ਵਜੋਂ ਜਾਣੇ ਜਾਂਦੇ ਭਾਈ ਵੀਰ ਸਿੰਘ ਦੇ ਜੀਵਨ ਤੇ ਸਾਹਿਤ ਸਾਧਨਾ ‘ਤੇ ਅਧਾਰਿਤ ਹੈ। ਇਸ ਦੇ ਤਿੰਨ ਭਾਗ ਹਨ। ਪਹਿਲੇ ਭਾਗ ਵਿਚ ਜੀਵਨ ਸਮਾਚਾਰ, ਸਮਕਾਲ ਤੇ ਉਨ੍ਹਾਂ ਵੱਲੋਂ ਰਚਿਤ ਸਾਹਿਤ ਦਾ ਸਰਵੇਖਣ ਕੀਤਾ ਗਿਆ ਹੈ। ਦੂਜੇ ਤੇ ਤੀਜੇ ਭਾਗ ਵਿਚ, ਭਾਈ ਸਾਹਿਬ ਦੀਆਂ ਸਮੁੱਚੀਆਂ ਰਚਨਾਵਾਂ ਬਾਰੇ ਸੀਮਤ ਇਤਿਹਾਸ, ਅਧਿਐਨ ਤੇ ਵਿਸ਼ਲੇਸ਼ਣ ਸ਼ਾਮਲ ਹੈ। ਇਸ ਤਰ੍ਹਾਂ ਭਾਈ ਵੀਰ ਸਿੰਘ ਜੀ ਦੀ ਬਹੁਪਖੀ ਸ਼ਖਸੀਅਤ ਅਤੇ ਕਾਰਜਾਂ ਨਾਲ ਜਾਣ-ਪਛਾਣ ਤੇ ਅਧਿਐਨ ਨੂੰ ਸਮਝਣ ਲਈ ਇਹ ਮਹੱਤਵਪੂਰਨ ਸਰੋਤ ਹੈ।

The post Vishav Kosh : Bhai Veer Singh ji (Dr. Harchand Singh Bedi) appeared first on Fatehnama.

Twareekh Guru Khalsa (set of 2 Books) Giani Gian Singh wala
The post Twareekh Guru Khalsa (set of 2 Books) Giani Gian Singh wala appeared first on Fatehnama.

Set of 2 Books : Babania Kahania, Simran dian Barkatan (Prof. Sahib Singh)
ਸਿਮਰਨ ਦੀਆਂ ਬਰਕਤਾਂ :

ਇਸ ਪੁਸਤਕ ਵਿਚ ਪ੍ਰੋ: ਸਾਹਿਬ ਸਿੰਘ ਜੀ ਨੇ ਸਿਮਰਨ ਦੀਆਂ ਬਰਕਤਾਂ, ਰਹਿਮਤਾਂ ਕਿਵੇਂ ਪ੍ਰਾਪਤ ਹੁੰਦੀਆਂ ਹਨ , ਸਿਮਰਨ ਕੀ ਹੈ , ਸਿਮਰਨ ਕਿਵੇਂ ਕਰਨਾ ਚਾਹੀਦਾ ਹੈ ਬਾਰੇ ਲਿਖਿਆ ਹੈ ।

ਬਾਬਾਣੀਆਂ ਕਹਾਣੀਆਂ :

ਇਸ ਪੁਸਤਕ ਵਿਚ ਦੱਸ ਗੁਰੂ ਸਾਹਿਬਾਨ ‘ਗੁਰੂ ਨਾਨਕ ਦੇਵ ਜੀ’ ਤੋਂ ‘ਗੁਰੂ ਗੋਬਿੰਦ ਸਿੰਘ ਜੀ’ ਦੇ ਜੀਵਨ ਬਾਰੇ ਦੱਸਿਆ ਹੈ ।

The post Set of 2 Books : Babania Kahania, Simran dian Barkatan (Prof. Sahib Singh) appeared first on Fatehnama.

Amar Lekh (Set of 3 Books) by Bhai Veer Singh ji
ਅਮਰ ਲੇਖਾਂ ਦੀ ਲੜੀ ਵਿਚ ਤਿੰਨ ਭਾਗ ਹਨ। ਭਾਈ ਵੀਰ ਸਿੰਘ ਜੀ ਹੁਰਾਂ ਦੇ ਕੌਮ ਵਿਚ ਜਿੰਦ ਫੂਕਣ ਵਾਲੇ ਤੇ ਸਦਾ ਅਮਰ ਲੇਖ, ਜੋ ਖਾਲਸਾ ਸਮਾਚਾਰ ਦੀਆਂ ਪੁਰਾਣੀਆਂ ਜਿਲਦਾਂ ਵਿਚ, ਵਡੇ ਗ੍ਰੰਥਾਂ ਵਿਚ ਯਾਂ ਸਤਿਸੰਗੀਆਂ ਨੂੰ ਲਿਖੀਆਂ ਨਿੱਜੀ ਚਿਠੀਆਂ ਦੇ ਰੂਪ ਵਿਚ ਛੁਪੇ ਪਏ ਸਨ, ਉਹਨਾਂ ਨੂੰ ਪੁਸਤਕਾਂ ਦੇ ਰੂਪ ਵਿਚ ਪ੍ਰਗਟ ਕਰਨ ਦਾ ਯਤਨ ਕੀਤਾ ਹੈ ।

ਸੂਚੀ ਪੱਤਰ (Part 1)

ਸਰਵ ਪ੍ਰਿਯ ਸਿੱਖ ਧਰਮ / 1

ਗ੍ਰੰਥੀ (ਗੁਰੂ ਗ੍ਰੰਥ ਪੰਥ ਦੀ ਸੰਭਾਲ) / 19

ਗੁਰੂ ਗ੍ਰੰਥ ਪੰਥ ਦੀ ਕਾਇਮੀ ਦੀ ਅਵੱਸ਼ਕਤਾ / 19

ਸ੍ਰੀ ਗੁਰੂ ਗ੍ਰੰਥ ਸਾਹਿਬ / 20

ਅਵਿਦਯ ਗ੍ਰੰਥੀਆਂ ਕਾਰਨ ਪੁਜ ਰਹੇ ਨੁਕਸਾਨ / 25

ਗ੍ਰੰਥੀਆਂ ਦੀ ਸਿਖਯਾ ਦਾ ਗ਼ਲਤ ਤਰੀਕਾ / 30

ਧਰਮਸਾਲ ਦੀਆਂ ਸੰਗਤਾਂ ਨੂੰ ਹਾਨੀ / 35

ਦੇਹਧਾਰੀ ਗੁਰੂ / 38

ਰਾਗੀ, ਢਾਡੀ ਤੇ ਗਯਾਨੀ / 43

ਕੀਰਤਨ / 47

ਗੁਰਪੁਰਬ / 51

ਗੁਰਮਤ ਸੰਸਕਾਰ / 57

ਗੁਰਮਤਿ ਰਸਮਾਂ / 61

ਗੁਰ ਮਰਿਯਾਦਾ / 66

ਰੀਤਾਂ ਤੇ ਰਸਮਾਂ / 71

ਸ੍ਰੀ ਗੁਰੂ ਗ੍ਰੰਥ ਪਾਠ ਤੇ ਅਰਦਾਸ / 74

ਕੜਾਹ ਪ੍ਰਸਾਦਿ / 77

ਆਰਤੀ / 79

ਸਿੱਖਾਂ ਦਾ ਪ੍ਰਸਾਦ / 82

ਰਸਮਾਂ / 86

ਯਹੂਦੀਆਂ ਦਾ ਤੇ ਸਿੱਖਾਂ ਦਾ ਖੁਦਾ / 90

ਰਸਮ ਕੁਰਬਾਨੀ / 93

ਮੱਥਾ ਟੇਕਣਾ ਰਸਮ / 98

ਕਥੋਨੀ ਕੀਰਤਨ / 103

(ੳ) ਉਮਰ ਖਿਆਮ ਦੀ ਨਸੀਅਤ / 108

(ਅ) ਰਾਗੀਆਂ ਨੂੰ (ਕਵਿਤਾ) / 109

ਜਥੇਬੰਦੀ / 110

ਸਾਡੀ ਅਵਿਦਯਾ ਤੇ ਭੁਲ / 110

ਪੰਥ ਸੇਵਕਾਂ ਦੀ ਪੜਤਾਲ / 116

ਨਿੰਦਾ ਤੇ ਨੁਕਤਾਚੀਨੀ / 122

ਹੋਰ ਅਹੁਰਾਂ ਤੇ ਇਲਾਜ / 125

(ੳ) ਲਿਖਾਰੀ ਨੂੰ (ਕਵਿਤਾ) / 127

(ਅ) ਅਪਣੇ ਦੇਸ਼ ਨਾਲ ਪ੍ਰੇਮ (ਕਵਿਤਾ) / 128

ਇਤਫਾਕ / 129

ਖਾਲਸਾ ਧਰਮ ਤੇ ਇਤਿਹਾਸ / 133

(ੳ) ਵਿਚਾਰਾਂ ਦੀ ਫੁਹਾਰ / 138

ਕੌਮਾਂ ਕਿਸ ਆਸਰੇ ਜੀਉਂਦੀਆਂ ਹਨ ? / 139

ਕੌਮ ਕਿਸ ਤਰ੍ਹਾਂ ਪ੍ਰਫੁਲਤ ਹੋ ਸਕਦੀ ਹੈ? / 142

(ੳ) ਜਗਤ ਨਾਸ਼ਮਾਨੀ ਹੈ (ਕਵਿਤਾ) / 143

‘ਸਿਖ ਸੈਨਿਕ’ ਬਾਰੇ ਅੰਗ੍ਰੇਜ਼ ਨੀਤੀਵਾਨਾਂ ਦੀ ਰਾਇ / 145

ਭਾਈ ਦੀਆਂ ਮੂਰਤਾਂ / 147

ਨਾਰਿ ਭਤਾਰ ਪਿਆਰ ਹੈ / 159

ਜੀਵਨ ਥਿਰ ਨਹੀਂ (ਕਵਿਤਾ) / 166

ਸ੍ਰੀ ਗੁਰੂ ਨਾਨਕ ਨੇ ਮੇਰੇ ਲਈ ਕੀਹ ਕੀਤਾ? / 169

ਪੰਥ ਜਗਾਵਾਂ (ਕਵਿਤਾ) / 174

ਹੱਕ ਤੇ ਫ਼ਰਜ ਅਰਥਾਤ ਅਧਿਕਾਰ ਤੇ ਕਰ / 179

ਅਮੀਰੀ ਤੇ ਮੌਤ / 184

ਬਾਣੀ ਨਾਲ ਮਨ ਕਿਵੇਂ ਨਿਰਮਲ ਹੁੰਦਾ ਹੈ? / 187

ਸਾਡੇ ਦਸਵੰਧ ਦੀ ਕਾਯਾਂ-ਪਲਟ / 191

ਪਰੀਆਂ ਦਾ ਇਸ਼ਨਾਨ / 197

ਮੁਨੀਰਾਜ ਜੀ ਦਰਸ਼ਨ / 204

ਗਾਇਕਾਂ ਨੂੰ (ਕਵਿਤਾ) / 210

ਸੂਚੀ ਪਤਰ (Part 2)

ਕੇਸ ਕਿਉਂ ਜ਼ਰੂਰੀ ਹਨ? / 1

ਕੀਰਤਨ / 14

ਕਰਮ / 16

ਗੁਰਮਤਿ ਵਿਚ ਸੰਨਿਆਸ, ਜੋਗ ਆਦਿ / 20

ਰਾਗ / 30

ਸੁੰਦਰਤਾ / 37

ਇਕਾਂਤ ਤੇ ਇਕੱਲ / 44

ਦ੍ਰਿਸ਼ਟੀ ਤੇ ਅਭਿਆਸ / 51

ਮਨ-1 / 60

ਮਨ-2 / 66

ਸਹਜਿ -1 / 72

ਸਹਜਿ-2 / 79

ਪ੍ਰਾਰਥਨਾ / 86

ਸਚਾ ਰਾਹ / 93

ਕੌਮੀ ਜੀਵਨ / 101

ਦਇਆ, ਧਰਮ ਦੀ ਨਗਰੀ / 106

ਮਜ਼ਹਬ / 113

ਸਿੱਖ ਮਜ਼ਹਬ ਦਾ ਬਚਾਓ / 120

ਮਜ਼ਹਬ-ਗਿਰਾ ਤੇ ਬਚਾਓ / 126

ਕੀ ਧਰਮ ਭਾਵ ਨਿਤਾਣਪੁਣਾ ਹੈ? / 132

ਸਿੱਖ ਦਾ ਨਿੱਤ ਕਰਮ-1 / 141

ਸਿਖ ਦਾ ਨਿੱਤ ਕਰਮ-2 / 148

ਸਾਡੀ ਸਿਥਲਤਾ ਦਾ ਕਾਰਨ / 156

ਏਕਤਾ / 160

ਵਿਰਸਾ ਤੇ ਵਿਕਾਸ / 163

ਗੁਰਬਾਣੀ ਦਾ ਸੰਦੇਸ਼ / 167

ਗੁਰੂ ਨਾਨਕ ਦੇਵ ਦੇ ਚਰਨਾਂ ਦਾ ਫ਼ਕੀਰ / 172

ਗੁਰਮੁਖ ਪੱਤ੍ਰ / 176

ਗੁਰਮੁਖ ਪੱਤ੍ਰ (ਜੀਉਂਦਾ ਆਤਮ ਜੀਵਨ) / 180

ਸਦਾਚਾਰ / 186

ਸਾਊਪੁਣਾ / 192

ਗੁਰਮੁਖ ਪੱਤ੍ਰ (ਗੁਰੂ ਨਾਨਕ ਪ੍ਰੇਮ) / 198

ਨਾਮ ਬਿਹੂਨ ਜੀਵਨ ਕਉਨ ਕਾਮ? / 202

ਉਦਮ ਕਰਤ ਆਨਦੁ ਭਇਆ / 209

ਸੂਚੀ ਪੱਤਰ (Part 3)

ਭਜਨ ਰਾਮ ਚਿਤੁ ਲਾਵਓ / 1

ਗੁਰਬਾਣੀ ਇਸ ਜਗ ਮਹਿ ਚਾਨਣੁ / 8

ਪਰ ਕਾ ਬੁਰਾ ਨ ਰਾਖਹੁ ਚੀਤ॥ / 13

ਨਾਮ-ਜਪ / 18

ਇਨਸਾਨੀ ਸ਼ਖਸੀਅਤ / 24

ਅਰਦਾਸ / 29

ਸਿਖ ਸੰਗਤ ਨੂੰ ਸੰਦੇਸ਼ / 35

ਸਤਿਵੰਤੀਆਂ ਜੋਗ ਸੰਦੇਸ਼ / 40

ਪਤਿਤ ਉਬਾਰ / 49

ਨਾਮ ਤੇ ਨਾਮੀ / 53

ਵਿੱਦਿਅਕ ਜਾਗ੍ਰਿਤੀ ਦੀ ਲੋੜ / 63

ਸਿਮਰਨ ਵਿਚ ਰਸ / 67

ਇਤਿਹਾਸ ਕੀ ਕਹਿੰਦਾ ਹੈ? / 71

ਗੁਰਪੁਰਬ ਵਾਲੇ ਪਵਿਤ੍ਰ ਦਿਨ ਕੀ ਕਰਨਾ ਚਾਹੀਦਾ ਹੈ? / 76

ਗੁਰੂ / 8

ਏਕਾਗ੍ਰ / 80

ਭੋਗ ਤੇ ਇਸ ਤੋਂ ਛੁਟਕਾਰਾ / 81

ਸੇਵਾ / 82

ਗ੍ਰਹਸਤ ਉਦਾਸ / 84

ਨਿਰਵਿਘਨ ਰਸਤਾ / 91

ਗੁਰੂ ਪਰਮੇਸਰੁ ਤੇ ਪਾਰਬ੍ਰਹਮ ਪਰਮੇਸਰੁ / 84

ਹਜ਼ੂਰੀ ਦਾ ਪਾਠ / 102

ਸਚਾ ਰਸਤਾ / 106

ਦੁਖ ਸੁਖ ਦਾ ਕਾਰਨ ਤੇ ਦਾਰੂ / 110

ਰਾਗ ਤੇ ਵੈਰਾਗ / 113

ਸ਼ੁਭ ਤੇ ਅਸ਼ੁਭ ਕਰਮ / 117

ਆਪੇ ਨੂੰ ਆਪੇ ਕੈਦ / 119

ਸਚ / 122

ਸਫਲ ਰਾਤ / 126

ਰਾਗ ਮਸਤ ਤੇ ਕੀਰਤਨ ਮਸਤ / 129

ਨਾਮ ਤੇ ਨਾਮੀ / 132

ਕਿਵ ਸਚਿਆਰਾ ਹੋਈਏ / 140

ਨਿਰਗੁਣ ਸਰਗੁਣ / 143

ਕੀ ਮਾੜੀਆਂ ਰੂਹਾਂ ਸਦਾ ਲਈ ਮਾਰੀਆਂ ਗਈਆਂ? / 145

ਤਿਨ ਮੰਗਾ ਜਿ ਤੁਝੈ ਧਿਆਈਦੇ / 148

ਵਿਸਮਾਦੁ / 149

ਫ਼ਕੀਰੀ / 157

ਬਿਮਾਰ ਤੇ ਸ੍ਵਸਥ ਜ਼ਿੰਦੜੀ / 163

ਬੁਧਿ ਬਦਲੀ ਸਿਧਿ ਪਾਈ / 170

“ਪੜਿਆ ਮੂਰਖੁ ਆਖੀਐ॥” / 175

ਵਾਹਿਗੁਰੂ ਸਦਾ ਦਿਆਲ ਹੈ / 184

The post Amar Lekh (Set of 3 Books) by Bhai Veer Singh ji appeared first on Fatehnama.

Set of Pracheen Panth Prakash Steek Part 1 & Part 2 (Shaheed Bhai Rattan Singh ji Bhangu) by Teekakaar Baba Santa Singh Akali
The post Set of Pracheen Panth Prakash Steek Part 1 & Part 2  (Shaheed Bhai Rattan Singh ji Bhangu) by Teekakaar Baba Santa Singh Akali appeared first on Fatehnama.

Jaswant Singh Neki’s 7 Books Set
1) ਗੁਰਮਤਿ ਮਨੋਵਿਿਗਆਨ

2) ਗਿਆਨ ਗੀਤ

3) ਸਦਾ ਵਿਗਾਸ

4) ਅਰਦਾਸ

5) ਹਉਮੈ ਤੋਂ ਤੂੰ ਹੀ ਵੱਲ

6) ਵਿਸ਼ਵ ਅਰਦਾਸ

7) ਅਨੁਭਵ ਪ੍ਰਕਾਸ਼

1) ਗੁਰਮਤਿ ਮਨੋਵਿਿਗਆਨ

ਗੁਰਮਤਿ ਮਨੋਵਿਗਿਆਨ ਦੇ ਇਸ ਅਧਿਐਨ ਦਾ ਉਦੇਸ਼ ਪ੍ਰਾਥਮਿਕ ਸਰੋਤਾਂ ਦੇ ਆਧਾਰ ਤੇ ਗੁਰਮਤਿ ਸਿੱਧਾਤਾਂ ਦਾ ਅਧਿਐਨ ਕਰਨਾ ਹੈ । ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋਈ ਮਨੋਵਿਗਿਆਨਕ ਟੈਕਸਟ ਨਹੀਂ ਹੈ । ਇਹ ਤਾਂ ਪ੍ਰਭੂ-ਭਗਤੀ ਦਾ, ਗੁਰੂਆਂ, ਭਗਤਾਂ, ਫ਼ਕੀਰਾਂ, ਭੱਟਾਂ ਆਦਿ ਦੇ ਰਚੇ ਦੈਵੀ ਸੰਗੀਤਕ ਕਾਵਿ ਦਾ ਸੰਗ੍ਰਹਿ ਹੈ । ਪਰ ਇਸ ਵਿਚ ਅਨੇਕਾਂ ਐਸੇ ਬੋਲ ਹਨ, ਜਿਨ੍ਹਾਂ ਦੀ ਸਪੱਸ਼ਟ ਮਨੋਵਿਗਿਆਨਕ ਮਹੱਤਾ ਹੈ ਤੇ ਜਿਨ੍ਹਾਂ ਦੀ ਗੁਰਮਤਿ ਅਨੁਸਾਰ ਪਰਿਭਾਸ਼ਾ ਤੇ ਵਿਆਖਿਆ ਬਾਣੀ ਨੂੰ ਸਹੀ ਪ੍ਰਕਰਣ ਵਿਚ ਸਮਝਣ ਲਈ ਸਹਾਈ ਹੋ ਸਕਦੀ ਹੈ । ਗੁਰਬਾਣੀ ਦੇ ਮਨੋਵਿਗਿਆਨਕ ਸਿੱਧਾਂਤਾਂ ਨੂੰ ਸਮਝਣਾ, ਉਨ੍ਹਾਂ ਦੀ ਉਚੇਚੀ ਵਸਤ ਨੂੰ ਪਛਾਣਨਾ ਤੇ ਉਸ ਦੇ ਅਨੁਭਵੀ ਵੇਰਵਿਆਂ ਨੂੰ ਯਥਾਸ਼ਕਤਿ ਸਪੱਸ਼ਟ ਕਰਨਾ ਇਸ ਪੁਸਤਕ ਦਾ ਮੁੱਖ ਉਦੇਸ਼ ਹੈ ।

2) ਗਿਆਨ ਗੀਤ

ਡਾ. ਜਸਵੰਤ ਸਿੰਘ ਨੇਕੀ ਨੇ ਪੰਜਾਬੀ ਭਾਸ਼ਾ ਦੀ ਝੋਲੀ ਵਿਚ ਅਨੇਕਾਂ ਕਾਵਿ-ਸੰਗ੍ਰਹਿ ਅਰਪਣ ਕਰਕੇ ਪੰਜਾਬੀ ਕਾਵਿ ਦੀ ਅਨਮੋਲ ਵਿਰਾਸਤ ਨੂੰ ਮਾਲਾਮਾਲ ਕੀਤਾ ਹੈ। ਕਾਵਿ ਰਾਹੀਂ ਆਪ ਨੇ ਅਨੁਭਵ ਦੀਆਂ ਸੂਖਮ ਪਰਤਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਰੂਪਮਾਨ ਕੀਤਾ ਹੈ। ਇਸ ਕਾਵਿ-ਸੰਗ੍ਰਹਿ ਗਿਆਨ ਗੀਤ ਵਿਚ ਉਨ੍ਹਾਂ ਨੇ ‘ਪ੍ਰੇਮ ਤੇ ਬਿਰਹਾ’, ‘ਕੁਦਰਤ’, ਪ੍ਰਭੂ ਨਾਲ ਵਾਰਤਾ ਤੇ ਮਿਲਾਪ’, ‘ਗੁਣ ਗਾਇਨ’, ‘ਵਹਿਗੁਰੂ ਦਾ ਭਾਣਾ’, ‘ਅਰਦਾਸ, ਨਦਰ, ਸ਼ੁਕਰਾਨਾ’, ‘ਪਛਤਾਵਾ ਤੇ ਇਕਬਾਲ’, ‘ਰਹੱਸ’, ‘ਸੰਸਾਰ ਤੋਂ ਵਿਦਾਇਗੀ’, ‘ਮਾਨਵੀ ਸਮੱਸਿਆਵਾਂ’ ਦੇ ਸਿਰਲੇਖਾਂ ਅਧੀਨ ਆਪਣੇ ਵਲਵਲਿਆਂ ਨੂੰ ਪ੍ਰਗਟਾਇਆ ਹੈ।

3) ਸਦਾ ਵਿਗਾਸ

ਸਦਾ ਵਿਗਾਸ ਦੀ ਅਧਿਆਤਮਕ ਅਵਸਥਾ ਇਕ ਅਵਿਰਲ ਤੇ ਅਮੁੱਕ ਅਵਸਥਾ ਹੁੰਦੀ ਹੈ । ਤਦ ਇਉਂ ਲੱਗਦਾ ਹੈ, ਜਿਵੇਂ ਮਹਾ-ਬ੍ਰਹਿਮੰਡ ਦਾ ਸਮਸਤ ਖੇੜਾ ਆਤਮਾ ਅੰਦਰ ਆਣ ਸਿਮਟਿਆ ਹੈ । ਹਰ ਖੇੜੇ ਵਿਚੋਂ, ਹਰ ਵਿਗਾਸ ਅੰਦਰੋਂ, ਪਰਮਾਤਮਾ ਦੀ ਆਪਣੀ ਮੁਸਕ੍ਰਾਹਟ ਝਾਤ ਮਾਰਦੀ ਹੈ । ਹਰ ਮੁਸਕ੍ਰਾਹਟ ਪਾਸ ਛੋਤ ਲਗਾਉਣ ਦੀ ਸਮਰੱਥਾ ਹੁੰਦੀ ਹੈ । ਉਹ ਹੋਰਨਾਂ ਦੇ ਅੰਦਰੋਂ ਨਿਹਿਤ ਮੁਸਕ੍ਰਾਹਟਾਂ ਜਗਾ ਦੇਂਦੀ ਹੈ । ਤਦੇ ਤਾਂ ਕਿਸੇ ਨੂੰ ਮੁਸਕ੍ਰਾਉਂਦਾ ਵੇਖ ਕੇ ਅਸੀਂ ਵੀ ਮੁਸਕ੍ਰਾਉਣ ਲੱਗਦੇ ਹਾਂ । ਤਦੇ ਤਾਂ ਖਿੜੇ ਮੱਥੇ ਮਿਲਣ ਵਾਲੇ ਨੂੰ ਅਸੀਂ ਵੀ ਖਿੜੇ ਮੱਥੇ ਮਿਲਦੇ ਹਾਂ । ਤਦੇ ਤਾਂ ਬਹਾਰ ਦਾ ਖੇੜਾ ਵੇਖ ਕੇ ਅਸੀਂ ਵੀ ਬਾਗ਼ ਬਾਗ਼ ਹੋ ਜਾਂਦੇ ਹਾਂ ।

4) ਅਰਦਾਸ

ਅਰਦਾਸ, ਸਿਦਕ ਦੇ ਅਭਿਆਸ ਦਾ ਪ੍ਰਮੁੱਖ ਸਾਧਨ ਹੈ । ਸਿੱਖ ਅਰਦਾਸ ਨ ਕੇਵਲ ਪੰਥ ਦੇ ਗੌਰਵ ਭਰਪੂਰ ਇਤਿਹਾਸ ਦਾ ਖੁਲਾਸਾ ਹੀ ਹੈ, ਗੁਰਮਤਿ ਧਰਮ-ਵਿਗਿਆਨ ਦਾ ਸਾਰੰਸ਼ ਵੀ ਹੈ । ਇਸ ਦੇ ਭਾਵਾਂ ਨਾਲ ਪਰਿਚਿਤ ਹੋਣਾ, ਆਪਣੇ ਕੌਮੀ ਵਕਾਰ ਨਾਲ ਵੀ ਜੁੜਨਾ ਹੈ ਤੇ ਆਪਣੇ ਧਰਮ-ਸਿੱਧਾਂਤਾਂ ਵਲੋਂ ਸੁਚੇਤ ਹੋਣਾ ਵੀ । ਇਹ ਪੁਸਤਕ ਸਿੱਖ ਅਰਦਾਸ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਵਿਆਖਿਆਉਣ ਦੇ ਨਾਲ ਨਾਲ ਪਾਠਕ ਨੂੰ ਅਰਦਾਸ ਵਿਚ ਜੁੜਨ ਲਈ ਵੀ ਆਮੰਤ੍ਰਿਤ ਕਰਦੀ ਹੈ ।

5) ਹਉਮੈ ਤੋਂ ਤੂੰ ਹੀ ਵੱਲ

ਹਉਮੈ ਬਾਰੇ ਤਕਰੀਬਨ ਸਾਰੇ ਧਰਮਾਂ ਦੀ ਇਹੋ ਮਾਨਤਾ ਹੈ ਕਿ ਇਹ ਸਾਨੂੰ ਬੁਨਿਆਦੀ ਏਕਤਾ ਤੋਂ ਵਖਰਿਆਉਂਦੀ ਹੈ ਤੇ ਇਹ ‘ਨਿਜ’ ਤੇ ‘ਪਰ’, ‘ਵਸਤੂ’ ਤੇ ‘ਅਵਸਤੂ’ ਆਦਿ ਵਿਚ ਨਿਖੇੜਾ ਪਾਉਣ ਵਾਲੀ ਦੰਵਦਾਤਮਕ ਸੋਚਣੀ ਹੈ, ਜੋ ਏਕਤਾ ਨਹੀਂ ਕੇਵਲ ਅਨੇਕਤਾ ਵੇਖਦੀ ਹੈ । ਇਸ ਦੰਵਦ ਕਰਕੇ ਹੀ ਮਨੁੱਖ ਅਸਤਿੱਤਵ ਨੂੰ ਕੇਵਲ ਵਿਰੋਧਤਾਈਆਂ ਰਾਹੀਂ ਹੀ ਵੇਖਦਾ ਹੈ । ਇਹ ਪੁਸਤਕ ਆਤਮ-ਮੰਥਨ ਤੇ ਆਤਮ-ਸਾਧਨਾ ਲਈ ਪ੍ਰੇਰਕ ਰਚਨਾ ਹੈ, ਜੋ ਜਗਿਆਸੂ ਨੂੰ ਹਉਮੈ-ਰੋਗ ਤੋਂ ਛੁਟਕਾਰਾ ਪਾਉਣ ਅਤੇ ‘ਤੂੰ ਹੀ’ ਵੱਲ ਦੇ ਸਫ਼ਰ ਲਈ ਤਿਆਰ ਕਰਦੀ ਹੈ ।

6) ਵਿਸ਼ਵ ਅਰਦਾਸ

ਇਸ ਪੁਸਤਕ ਵਿਚ ਵੱਖ ਵੱਖ ਧਰਮਾਂ, ਸਭਿਆਚਾਰਾਂ, ਆਦਮ ਕਬੀਲਿਆਂ ਆਦਿ ਦੇ ਲੋਕਾਂ ਵੱਲੋਂ ਵੱਖ ਵੱਖ ਸਮਿਆਂ ਤੇ ਵੱਖ ਵੱਖ ਹਾਲਾਤ ਵਿਚ ਕੀਤੀਆਂ ਅਰਦਾਸਾਂ ਨੂੰ ਪੰਜਾਬੀ ਕਵਿਤਾ ਵਿਚ ਤਰਜਮਾਨ ਕੀਤਾ ਗਿਆ ਹੈ । ਇਨ੍ਹਾਂ ਅਰਦਾਸਾਂ ਵਿਚਲੀ ਅਧਿਆਤਮਕ ਭਾਵਨਾ ਪਾਠਕ ਨੂੰ ਨਿਰਮਲਤਾ ਤੇ ਨਿਰਛਲਤਾ ਨਾਲ ਜੋੜਦੀ ਹੈ ਤੇ ਇਨ੍ਹਾਂ ਵਿਚਲਾ ਕਾਵਿਕ ਸੰਗੀਤ ਹਿਰਦੇ ਦੀਆਂ ਤਰਬਾਂ ਵਿਚ ਇਲਾਹੀ ਨਾਦ ਦੀ ਝੁਣਕਾਰ ਪੈਦਾ ਕਰਦਾ ਹੈ । ਇਹ ਸੰਗ੍ਰਹਿ

ਸਰਬ ਧਰਮ ਸੰਬਾਦ ਦੀ ਅਨੋਖੀ ਰਚਨਾ ਬਣ ਗਿਆ ਹੈ, ਜਿਸ ਰਾਹੀਂ ਕੋਈ ਵੀ ਜਗਿਆਸੂ ਅਰਦਾਸ ਵਿਚ ਜੁੜ ਕੇ ਅਧਿਆਤਮਕ ਮੰਜ਼ਿਲਾਂ ਪ੍ਰਾਪਤ ਕਰ ਸਕਦਾ ਹੈ ।

7) ਅਨੁਭਵ ਪ੍ਰਕਾਸ਼

ਇਸ ਪੁਸਤਕ ਵਿਚ ਲੇਖਕ ਨੇ ਨਾਮ, ਸੇਵਾ, ਵਾਹਿਗੁਰੂ ਆਦਿ ਸੰਕਲਪਾਂ ਦੀ ਵਿਆਖਿਆ ਕਰ ਕੇ ਸਿੱਖ ਅਧਿਆਤਮ ਸ਼ਾਸਤਰ ਦੀ ਸਿਰਜਣਾ ਕੀਤੀ ਹੈ। ਗੁਰਬਾਣੀ ਦੀਆਂ ਤੁਕਾਂ ਦੇ ਹਵਾਲਿਆ ਦੀ ਭਰਪੂਰ ਵਰਤੋਂ ਤੋਂ ਇਲਾਵਾ, ਉਹਨਾਂ ਨੇ ਕਹਾਣੀਆਂ, ਮਿਸਾਲਾਂ, ਸਾਖੀਆਂ, ਕਥਾਵਾਂ, ਦੂਜੇ ਧਰਮਾਂ ਦਾ ਫਲਸਫਾ ਤੇ ਮਿਥਿਹਾਸ, ਬ੍ਰਹਿਮੰਡ ਦੇ ਹਵਾਲੇ, ਆਪ ਬੀਤੀਆਂ ਆਦਿ ਬਹੁਤ ਸਾਰੇ ਹਵਾਲਿਆਂ ਦੀ ਵਰਤੋਂ ਕਰਦਿਆਂ ਦੂਜੇ ਧਾਰਮਿਕ ਫਲਸਫਿਆਂ ਨਾਲ ਤੁਲਨਾ ਵੀ ਕੀਤੀ ਹੈ। ਪੁਸਤਕ ਦੇ ਅਖੀਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਦਰਭਾਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਗੁਰਬਾਣੀ ਦੇ ਟੀਕਿਆਂ ਦਾ ਵੇਰਵਾ ਦਿੰਦਿਆਂ ਉਹਨਾਂ ਦਾ ਮੁਲਾਂਕਣ ਵੀ ਕੀਤਾ ਹੈ। ਇਸ ਤਰ੍ਹਾਂ ਇਹ ਪੁਸਤਕ ਅਧਿਆਤਮਕ ਗਿਆਨ ਨਾਲ ਭਰਪੂਰ ਹੈ।

The post Jaswant Singh Neki’s 7 Books Set appeared first on Fatehnama.

Sikh Raaj kiven Banya te Sikh Raaj kiven Gya by (Giani Sohan Singh Seetal) set of 2 books
‘ਸਿੱਖ ਰਾਜ ਕਿਵੇਂ ਗਿਆ?’, ਜਦ ਅਸੀਂ ਇਸ ਗੱਲ ਦਾ ਉੱਤਰ ਲੱਭਣ ਵਾਸਤੇ ਇਤਿਹਾਸ ਫੋਲਦੇ ਹਾਂ ਤਾਂ ਹੈਰਾਨ ਰਹਿ ਜਾਂਦੇ ਹਾਂ। ਸੋਚਣ ਲੱਗ ਜਾਂਦੇ ਹਾਂ ਕਿ ਕੀ ਸੀ ਤੇ ਕੀ ਹੋ ਗਿਆ? ਅਸੀਂ ਗ਼ੁਲਾਮ ਹੋ ਗਏ ਹਾਂ। ਇਹ ਕੋਈ ਅਨਹੋਣੀ ਗੱਲ ਨਹੀਂ। ਕੌਮਾਂ ਉੱਭਰਦੀਆਂ ਵੀ ਆਈਆਂ ਹਨ ਤੇ ਡਿੱਗਦੀਆਂ ਵੀ। ਜੋ ਕਦੇ ਰਾਜ ਭਾਗ ਵਾਲ਼ੇ ਹੁੰਦੇ ਹਨ, ਕਦੇ ਗ਼ੁਲਾਮ ਵੀ ਹੋ ਜਾਂਦੇ ਹਨ। ਅਸੀਂ ਕੋਈ ਨਵੇਕਲੇ ਗ਼ੁਲਾਮ ਨਹੀਂ ਹੋਏ, ਪਰ ਜਿਸ ਢੰਗ ਨਾਲ਼ ਗ਼ੁਲਾਮ ਹੋਏ ਹਾਂ, ਇਹ ਠੀਕ ਹੀ ਹੈਰਾਨੀ ਦਾ ਕਾਰਨ ਹੈ। ਅੰਗਰੇਜ਼ ਅਜੇ ਤਕ ਮੰਨਦੇ ਹਾਂ ਕਿ “ਅਸਾਂ ਇਹਨਾਂ ਨੂੰ ਤਲਵਾਰ ਨਾਲ਼ ਨਹੀਂ ਜਿੱਤਿਆ ਤੇ ਨਾ ਸਾਨੂੰ ਯਕੀਨ ਹੀ ਆਇਆ ਕਿ ਅਸੀਂ ਮੈਦਾਨ ਵਿੱਚ ਜਿੱਤੇ ਗਏ ਹਾਂ।” ਤਾਂ ਫੇਰ ਹੋਇਆ ਕੀ?

ਧੋਖਾ, ਸਰਾਸਰ ਧੋਖਾ!! ਤੇ ਉਹ ਵੀ ਘਰ ਦੇ ਭੇਤੀਆਂ ਹੱਥੋਂ…।”

ਇਹਨਾਂ ਦੋਹਾਂ ਪੁਸਤਕਾਂ ਵਿਚ ਇਤਿਹਾਸ ਉੱਤੇ ਚਾਨਣਾ ਪਾਉਂਦੇ ਹੋਏ ਦੱਸਿਆ ਗਿਆ ਹੈ ਕਿ ਸਿੱਖ ਰਾਜ ਕਿਵੇਂ ਬਣਿਆ ਤੇ ਫਿਰ ਕਿਵੇਂ ਗਿਆ । ਇਸ ਵਿਚ ਦੱਸਿਆ ਹੈ 14500 ਮੁਰੱਬਾ ਮੀਲ ਦੀ ਏਨੀ ਤਕੜੀ ਬਾਦਸ਼ਾਹੀ, ਜਿਸ ਕੋਲ ਬੇਅੰਤ ਸਾਮਾਨ-ਜੰਗ ਤੇ ਬੇਸ਼ੁਮਾਰ ਮਰ ਮਿਟਣ ਵਾਲੇ ਯੋਧੇ ਹੋਣ, ਉਹ ਕਿਵੇਂ ਦਿਨਾਂ ਵਿਚ ਗੁਲਾਮ ਹੋ ਗਈ।

ਇਹ ਸੋਹਣ ਸਿੰਘ ‘ਸੀਤਲ’ ਜੀ ਦੀ ਇਤਿਹਾਸਕ ਰਚਨਾ ਹੈ।

The post Sikh Raaj kiven Banya te  Sikh Raaj kiven Gya by (Giani Sohan Singh Seetal) set of 2 books appeared first on Fatehnama.

Set of 17 Books by Giani Sohan Singh Seetal
ਗਿਆਨੀ ਸੋਹਣ ਸਿੰਘ ਸੀਤਲ ਜੀ ਦੀਆਂ ਗੁਰ-ਇਤਿਹਾਸ, ਗੁਰਮਤਿ ਨਾਲ਼ ਸੰਬੰਧਤ ਅਤੇ ਖ਼ਾਲਸਾ ਰਾਜ ਨਾਲ਼ ਸੰਬੰਧਿਤ ਖੋਜ ਭਰਪੂਰ 17 ਕਿਤਾਬਾਂ ਦਾ ਸੈੱਟ

ਕਿਤਾਬਾਂ ਦਾ ਨਾਂ :

1) ਬਾਬਾ ਨਾਨਕ

2) ਮਨੁੱਖਤਾ ਦੇ ਗੁਰੂ : ਗੁਰੂ ਗੋਬਿੰਦ ਸਿੰਘ ਜੀ

3) ਗੁਰਬਾਣੀ ਵਿਚਾਰ

4) ਗੁਰ ਇਤਿਹਾਸ ਦਸ ਪਾਤਸ਼ਾਹੀਆਂ

5) ਬੰਦਾ ਸਿੰਘ ਸ਼ਹੀਦ

6) ਸਿੱਖ ਰਾਜ ਕਿਵੇਂ ਬਣਿਆ

7) ਸਿੱਖ ਰਾਜ ਕਿਵੇਂ ਗਿਆ

8) ਦੁਖੀਏ ਮਾਂ-ਪੁੱਤ

9) ਮਹਾਰਾਣੀ ਜਿੰਦਾਂ

10) ਸਿੱਖ ਮਿਸਲਾਂ ਤੇ ਸਰਦਾਰ ਘਰਾਣੇ

11) ਸਿੱਖ ਰਾਜ ਤੇ ਸ਼ੇਰੇ ਪੰਜਾਬ

12) ਈਚੋਗਿਲ ਨਹਿਰ ਤਕ (ਨਾਵਲ)

13) ਤੂਤਾਂ ਵਾਲ਼ਾ ਖੂਹ (ਨਾਵਲ)

14) ਵੇਖੀ ਮਾਣੀ ਦੁਨੀਆ

15) ਪੰਜਾਬ ਦਾ ਉਜਾੜਾ

16) ਦੀਵੇ ਦੀ ਲੋਅ (ਨਾਵਲ)

17) ਬਦਲਾ (ਨਾਵਲ)

The post Set of 17 Books by Giani Sohan Singh Seetal appeared first on Fatehnama.

Set of 7 Books Sardar Ajmer Singh (HardBond) Delux Binding
(1) ਵੀਹਵੀਂ ਸਦੀ ਦੀ ਸਿੱਖ ਰਾਜਨੀਤੀ

ਇਹ ਦਸਤਾਵੇਜ਼ ਕਰੜੀ ਮਿਹਨਤ ਤੇ ਪੂਰੀ ਈਮਾਨਦਾਰੀ ਦੇ ਨਾਲ ਨਾਲ ਕਿਸੇ ਵੀ ਕਿਸਮ ਦੇ ਜਜ਼ਬਾਤੀ ਉਲਾਰਪੁਣੇ ਤੇ ਧੜੇਬੰਦਕ ਝੁਕਾਅ ਤੋਂ ਲਾਂਭੇ ਰਹਿ ਕੇ ਲਿਖਿਆ ਗਿਆ ਹੈ । ਸਿੰਘ ਸਭਾ ਲਹਿਰ ਤੋਂ ਲੈ ਕੇ ਜੂਨ 1984 ਤੱਕ, ਸਿੱਖ ਜੱਦੋ-ਜਹਿਦ ਦੇ ਅੱਡ-ਅੱਡ ਦੌਰਾਂ ਦੌਰਾਨ ਅੱਡ-ਅੱਡ ਸਿੱਖ ਹਸਤੀਆਂ ਦੇ ਕਰਮ (ਰੋਲ) ਨੂੰ ਬਿਨਾਂ ਕਿਸੇ ਲੱਗ-ਲਗਾਅ ਦੇ ਦੇਖਣ ਤੇ ਅੰਗਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਹ ਦਸਤਾਵੇਜ਼ ਆਪਣੇ ਆਪ ਵਿਚ ਸਿੱਖ ਸੰਘਰਸ਼ਾਂ ਦਾ ਇਤਿਹਾਸ ਵੀ ਹੈ । ਪਰ ਇਹ ਕਿਸੇ ਉਲਾਰ ਤੇ ਸੌੜੇ ਨਜ਼ਰੀਏ ਤੋਂ ਲਿਖਿਆ ਇਤਿਹਾਸ ਨਹੀਂ, ਸਗੋਂ ਸਾਰੇ ਇਤਿਹਾਸਕ ਕਰਮ ਨੂੰ ਇਕ ਖਾਸ ਸੰਦਰਭ ਵਿਚ ਰੱਖ ਕੇ ਸਮਝਣ ਦਾ ਨਿਵੇਕਲਾ ਯਤਨ ਵੀ ਹੈ ।

(2) 1984 : ਅਣਚਿਤਵਿਆ ਕਹਿਰ

‘1984’ ਸਿੱਖਾਂ ਦੇ ਹਿਰਦਿਆਂ ਅੰਦਰ ਖੰਜਰ ਬਣ ਕੇ ਖੁੱਭਿਆ ਹੋਇਆ ਹੈ । ਸਿੱਖਾਂ ਦਾ ਅਤੀਤ, ਵਰਤਮਾਨ ਤੇ ਭਵਿੱਖ, ਸਾਰੇ ‘1984’ ਵਿਚ ਸਿਮਟ ਗਏ ਹਨ । ਇਸ ਦੇ ਹਵਾਲੇ ਤੋਂ ਬਿਨਾਂ ਨਾ ਅਤੀਤ ਦੀ ਗੱਲ ਕਰਨੀ ਸੰਭਵ ਰਹੀ ਹੈ, ਨਾ ਵਰਤਮਾਨ ਨੂੰ ਜਾਣਿਆ ਜਾ ਸਕਦਾ ਹੈ, ਅਤੇ ਨਾ ਹੀ ਭਵਿੱਖ ਕਲਪਿਆ ਜਾ ਸਕਦਾ ਹੈ । ਇਸ ਕਰਕੇ 1984 ਦੇ ਵਰਤਾਰੇ ਦੀ ਪੁਣ-ਛਾਣ ਕਰਦਿਆਂ ਨਿਰੋਲ 1984 ਦੀ ਹੱਦਬੰਦੀ ਵਿਚ ਬੱਝੇ ਰਹਿਣਾ ਸੰਭਵ ਨਹੀਂ ਹੈ । 1984 ਨੂੰ ਸਮਝਣ ਲਈ ਵਾਰ ਵਾਰ ਅਤੀਤ ਵੱਲ ਜਾਣਾ, ਅਤੇ ਵਰਤਮਾਨ ਤੇ ਭਵਿੱਖ ਨਾਲ ਇਸ ਜਾ ਰਿਸ਼ਤਾ ਨਿਰਧਾਰਤ ਕਰਨਾ ਪੈਣਾ ਹੈ ।

(3) ਕਿਸ ਬਿਧ ਰੁਲੀ ਪਾਤਸਾਹੀ

ਇਸ ਪੁਸਤਕ ਅੰਦਰ ਕੀਤੀ ਗਈ ਚਰਚਾ ਦਾ ਸਾਰ-ਅੰਸ਼ ਇਹ ਬਣਦਾ ਹੈ ਕਿ ਇਤਿਹਾਸ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਵੱਲੋਂ ਨਿਭਾਈ ਗਈ ਸਮੁੱਚੀ ਭੂਮਿਕਾ ਦਾ, ਉਹਨਾਂ ਦੀਆਂ ਪ੍ਰਾਪਤੀਆਂ ਦਾ ਅਤੇ ਇਸ ਅਨੁਸਾਰ ਹੀ, ਉਸ ਤੋਂ ਬਾਅਦ ਚੱਲੀ ਸਮੁੱਚੀ ਖਾੜਕੂ ਸਿੱਖ ਲਹਿਰ ਦਾ ਲੇਖਾ-ਜੋਖਾ ਕਰਨ ਵੇਲੇ ਸਿੱਖ ਕੌਮ ਦੇ 130 ਸਾਲਾਂ ਦੇ ਸਮੁੱਚੇ ਇਤਿਹਾਸਕ ਪਿਛੋਕੜ ਨੂੰ, ਅਤੇ ਉਨ੍ਹਾਂ ਸਮਕਾਲੀ ਸਥਿਤੀਆਂ, ਜਿਨ੍ਹਾਂ ਵਿਚ ਸੰਤ ਜਰਨੈਲ ਸਿੰਘ ਨੇ ਆਪਣਾ ਇਨਕਲਾਬੀ ਕਾਰਜ ਆਰੰਭਿਆ ਤੇ ਪੂਰ ਚੜ੍ਹਾਇਆ, ਨੂੰ ਸਮੁੱਚਤਾ ਵਿਚ ਸਾਹਮਣੇ ਰੱਖਿਆ ਜਾਣਾ ਜ਼ਰੂਰੀ ਹੈ ।

(4) ਸਿੱਖਾਂ ਦੀ ਸਿਧਾਂਤਕ ਘੇਰਾਬੰਦੀ

ਜੂਨ 84 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਭਾਰਤੀ ਫੌਜ ਦਾ ਹਮਲਾ ਸਿੱਖ ਇਤਿਹਾਸ ਦਾ ਤੀਜਾ ਘੱਲੂਘਾਰਾ ਹੈ, ਜਿਸ ਦੀ ਚੀਸ ਸਿੱਖ ਚੇਤਨਾ ਦਾ ਹਿੱਸਾ ਬਣ ਗਈ ਹੈ। ਇਸ ਪੁਸਤਕ ਤੀਜੇ ਘੱਲੂਘਾਰੇ ਤੋਂ ਬਾਅਦ ਭਾਰਤੀ ਹਾਕਮਾਂ ਵੱਲੋਂ ਸਿੱਖ ਕੌਮ ਨੂੰ ਸਿਧਾਂਤਕ ਤੌਰ ’ਤੇ ਨਿਹੱਥਾ ਕਰਨ ਲਈ ਚਲਾਈ ਗਈ ਸਿਧਾਂਤਕ ਮੁਹਿੰਮ ਦੇ ਖਤਰਨਾਕ ਖਾਸੇ ਤੇ ਵਿਨਾਸ਼ਕਾਰੀ ਅਸਰਾਂ ਦੀ ਟੋਹ ਲਾਉਣ ਦਾ ਇਕ ਨਿਵੇਕਲਾ ਤੇ ਪਹਿਲਾ ਉਪਰਾਲਾ ਹੈ। ਸਿੱਖ ਇਤਿਹਾਸ ਦੇ ਇਹਨਾਂ ਦੋਜ਼ਖ ਭਰੇ ਦਿਨਾਂ ਦੇ ਲੁੱਕਵੇਂ ਤੇ ਅਣਗੌਲੇ ਪੱਖਾਂ ਦੇ ਬਖੀਏ ਉਧੇੜ ਕੇ ਲੇਖਕ ਇਸ ਕਾਲ ਦੀ ਇਤਿਹਾਸਕਾਰੀ ਲਈ ਨਵੀਂ ਦ੍ਰਿਸ਼ਟੀ ਪ੍ਰਦਾਨ ਕਰਦਾ ਹੈ।

(5) ਗ਼ਦਰੀ ਬਾਬੇ ਕੌਣ ਸਨ ?

ਗ਼ਦਰੀ ਬਾਬੇ ਕੋਈ ਆਮ ਜਿਹੇ ਰਾਜਸੀ ਕਾਰਕੁਨ ਨਹੀਂ ਸਨ । ਉਹ ਗੁਰੂ-ਲਿਵ ਵਿਚ ਰਹਿੰਦੇ ਹੋਏ ਹੀ ਦੇਸ਼-ਭਗਤ ਸਨ । ਉਨਾਂ ਦੇ ਹਰ ਬਚਨ ਤੇ ਕਰਮ ਵਿਚੋਂ ਗੁਰੂ ਦੀ ਖਾਤਰ ਸਗਲ-ਸ੍ਰਿਸ਼ਟੀ ਨੂੰ ਪ੍ਰੇਮ ਕਰਨ ਦੀ ਮਾਨਵਵਾਦੀ ਭਾਵਨਾ ਡੁਲ੍ਹ ਪੈਂਦੀ ਸੀ ਇਸ ਕਰਕੇ ਉਨ੍ਹਾਂ ਨੂੰ ਅਜੋਕੇ ਆਧੁਨਿਕਵਾਦੀ ਅਰਥਾਂ ਵਿਚ ‘ਰਾਸ਼ਟਰਵਾਦੀ’ ਕਹਿਣਾ ਅਨਿਆਇ ਹੈ । ਇਸ ਧਾਰਨਾ ਦਾ ਪਰਚਾਰ ਵਿਆਪਕ ਪੈਮਾਨੇ ਤੇ ਯੋਜਨਾਬੱਧ ਢੰਗਾਂ ਨਾਲ ਹੋ ਰਿਹਾ ਹੈ । ਇਸ ਵਿਚ ਰਾਜਸੀ ਸੁਆਰਥ ਦੇ ਅੰਸ਼ ਸ਼ਾਮਲ ਹਨ । ਇਹ ਬਿਪਰ ਸੰਸਕਾਰ ਹੈ, ਜਿਹੜਾ ਵੰਨ-ਸੁਵੰਨੇ ਮਨ-ਲੁਭਾਉਣੇ ਸਿਧਾਂਤਕ ਅੰਦਾਜ਼ਾਂ – ਭਗਵੇਂ, ਲਾਲ ਤਿਰੰਗੀ ਤੇ ਰੰਗ-ਬਿਰੰਗੇ ਲਿਬਾਸਾਂ ਵਿਚ ਪ੍ਰਗਟ ਹੋ ਰਿਹਾ ਹੈ ।

(6) ਤੁਫ਼ਾਨਾਂ ਦਾ ਸ਼ਾਹ ਅਸਵਾਰ : ਸ਼ਹੀਦ ਕਰਤਾਰ ਸਿੰਘ ਸਰਾਭਾ

ਭਾਈ ਕਰਤਾਰ ਸਿੰਘ ਸਰਾਭਾ (1896-1915) ਗ਼ਦਰ ਲਹਿਰ ਦਾ ਉੱਘਾ ਸੰਚਾਲਕ ਸੀ, ਜਿਸ ਨੇ ਛੋਟੀ ਉਮਰੇ ਵੱਡੇ ਕਾਰਨਾਮੇ ਕੀਤੇ । ਬੇਮਿਸਾਲ ਸੂਝ-ਦ੍ਰਿਸ਼ਟੀ ਦੇ ਮਾਲਕ ਸਾਰਭੇ ਵੱਲੋਂ ਦੇਸ਼ ਦੀ ਆਜ਼ਾਦੀ ਲਈ ਫੌਜੀ ਛਾਉਣੀਆਂ ਵਿਚ ਗ਼ਦਰ ਮਚਾਣ ਲਈ ਨਿਭਾਈ ਭੂਮਿਕਾ ਅਦੁੱਤੀ ਸੀ । ਉਹ ਦਲੇਰੀ, ਚੁਸਤੀ, ਸਿਆਣਪ, ਸਿਰੜ ਤੇ ਤਿਆਰ ਦਾ ਮੁਜੱਸਮਾ ਸੀ । ਜਿਸ ਦਲੇਰੀ ਨਾਲ ਉਸ ਨੇ ਹੱਸਦਿਆਂ ਫਾਂਸੀ ਦਾ ਰੱਸਾ ਚੁੰਮਿਆ, ਉਸ ਨੇ ਉਸ ਨੂੰ ਲੋਕ-ਨਾਇਕ ਬਣਾ ਦਿੱਤਾ । ਇਹ ਜੀਵਨੀ ਇਸ ਮਹਾਨ ਲੋਕ-ਨਾਇਕ ਦਾ ਪ੍ਰਮਾਣਿਕ ਬਿੰਬ ਉਸਾਰਨ ਦਾ ਨਿਵੇਕਲਾ ਯਤਨ ਕਰਦਿਆਂ ਪੂਰਵ ਜੀਵਨੀਕਾਰਾਂ ਦੇ ਕੰਮ ਦਾ ਮੁਲੰਕਣ ਵੀ ਕਰਦੀ ਹੈ ।

(7) ਸ਼ਹੀਦ ਜਸਵੰਤ ਸਿੰਘ ਖਾਲੜਾ : ਸੋਚ, ਸੰਘਰਸ਼ ਤੇ ਸ਼ਹਾਦਤ

ਇਸ ਪੁਸਤਕ ਵਿੱਚ ਖਾੜਕੂ ਲਹਿਰ, ਖ਼ਾਲਿਸਤਾਨ ਅਤੇ 1992 ਦੀਆਂ ਚੋਣਾਂ ਬਾਰੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਸਿਧਾਂਤਕ ਨਜ਼ਰੀਏ ਸਮੇਤ ਉਹਨਾਂ ਦੇ ਸ਼ਹਾਦਤ ਦੇ ਸਫ਼ਰ ਤੇ ਦ੍ਰਿੜ੍ਹ ਸੰਕਲਪ ਦੀ ਸਿਧਾਂਤਕ ਵਿਆਖਿਆ ਕੀਤੀ ਗਈ ਹੈ। ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਪੁੱਜ ਕੇ ਨਿਰਮਾਣ, ਦਿਆਨਤਦਾਰ, ਸਾਦਗੀ ਦਾ ਮੁਜੱਸਮਾ ਤੇ ਨਿਰਭੈ ਯੋਧਾ ਸੀ, ਜੋ ਭਾਰਤੀ ਹਕੂਮਤ ਦੇ ਜਰਵਾਣਿਆਂ ਵੱਲੋਂ ਕੋਹੇ, ਮਾਰੇ ਤੇ ਲਾਪਤਾ ਕੀਤੇ ਗਏ ਲੋਕਾਂ ਦੀ ਅਵਾਜ਼ ਬਣਿਆ।

The post Set of 7 Books Sardar Ajmer Singh (HardBond) Delux Binding appeared first on Fatehnama.

Sri Gur Panth Prakash : History of the Rise and Spread of the Khalsa Panth (Set Of 2. Vol’s)
The present work is born out of the eagerness of the British colonizers to know whether the Sikh political power was legitimate. It was not an academic question with them. The use of the then popular theory of sovereignty as an aid to the expansion of the British East India Company controlled territory was the obvious motive. Sensing that danger, Rattan Singh took upon himself the task of upholding the legitimacy of Sikh political power. He begins by reiterating the basic Sikh theory of polity. It must be considered authentic because it is in accord with the religious text. Coming from Bhangu, who himself belonged to the ruling aristocracy; it perhaps also represents the thought of that section on the subject.

The post Sri Gur Panth Prakash : History of the Rise and Spread of the Khalsa Panth (Set Of 2. Vol’s) appeared first on Fatehnama.